ਓਲਾ ਤੇ ਉਬੇਰ ਡਰਾਈਵਰ ਹੜਤਾਲ ''ਤੇ, ਮੁਸ਼ਕਿਲ ''ਚ ਮੁੰਬਈ ਵਾਲੇ
Tuesday, Mar 20, 2018 - 04:33 AM (IST)
ਮੁੰਬਈ— ਮੋਬਾਇਲ ਐਪ ਬੇਸਡ ਟੈਕਸੀ ਸਰਵਿਸ ਓਲਾ ਤੇ ਉਬੇਰ ਡਰਾਈਵਰ ਕਮਾਈ ਘਟਣ ਦੇ ਕਾਰਨ ਸੋਮਵਾਰ ਨੂੰ ਮੁੰਬਈ 'ਚ ਹੜਤਾਲ 'ਤੇ ਹਨ।
ਇਸ ਹੜਤਾਲ ਦਾ ਸੱਦਾ ਮਹਾਰਾਸ਼ਟਰ ਨਵ ਨਿਰਮਾਣ ਵਹਾਤੂਕ ਸੈਨਾ (ਐੱਮ. ਐੱਨ. ਵੀ. ਐੱਸ.) ਨੇ ਦਿੱਤਾ ਹੈ। ਹੜਤਾਲ ਦੇ ਅਸਰ ਨਾਲ ਮੁੰਬਈ ਦੇ ਲੋਕਾਂ ਦੀ ਪ੍ਰੇਸ਼ਾਨੀ ਦੇਖੀ ਜਾ ਸਕਦੀ ਹੈ। ਕੈਬ ਨਾ ਮਿਲਣ ਕਾਰਨ ਲੋਕਾਂ ਨੂੰ ਆਫਿਸ ਆਉਣ-ਜਾਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
