ਤੇਲ ਕੰਪਨੀਆਂ ਨੂੰ ਪੈਟਰੋਲ ''ਤੇ 10 ਰੁਪਏ ਪ੍ਰਤੀ ਲੀਟਰ ਦਾ ਮੁਨਾਫਾ ਅਤੇ ਡੀਜ਼ਲ ''ਤੇ 6.5 ਰੁਪਏ ਦਾ ਨੁਕਸਾਨ

01/06/2023 6:44:40 PM

ਨਵੀਂ ਦਿੱਲੀ — ਤੇਲ ਕੰਪਨੀਆਂ ਪੈਟਰੋਲ 'ਤੇ 10 ਰੁਪਏ ਪ੍ਰਤੀ ਲੀਟਰ ਦਾ ਮੁਨਾਫਾ ਕਮਾ ਰਹੀਆਂ ਹਨ ਪਰ ਪਿਛਲੇ ਘਾਟੇ ਦੀ ਪੂਰਤੀ ਲਈ ਖੁਦਰਾ ਕੀਮਤਾਂ 'ਚ ਕਮੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇਕ ਰਿਪੋਰਟ 'ਚ ਦੱਸਿਆ ਗਿਆ ਕਿ ਡੀਜ਼ਲ ਦੀ ਵਿਕਰੀ 'ਤੇ ਕੰਪਨੀਆਂ ਨੂੰ 6.5 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਹੋ ਰਿਹਾ ਹੈ। ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਨੇ ਪਿਛਲੇ 15 ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾ ਵਿਚ ਸੋਧ ਨਹੀਂ ਕੀਤੀ ਹੈ। ਹਾਲਾਂਕਿ ਇਸ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ।

ਆਈਸੀਆਈਸੀਆਈ ਸਕਿਓਰਿਟੀਜ਼ ਨੇ ਇੱਕ ਰਿਪੋਰਟ ਵਿੱਚ ਕਿਹਾ, “24 ਜੂਨ, 2022 ਨੂੰ ਖ਼ਤਮ ਹੋਏ ਹਫ਼ਤੇ ਵਿੱਚ ਪੈਟਰੋਲ ਉੱਤੇ 17.4 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉੱਤੇ 27.7 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਨੁਕਸਾਨ ਤੋਂ ਬਾਅਦ, ਤੀਜੀ ਤਿਮਾਹੀ (ਅਕਤੂਬਰ-ਦਸੰਬਰ 2022) ਵਿੱਚ ਪੈਟਰੋਲ ਦੀ ਵਿਕਰੀ 'ਤੇ 10 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਮੁਨਾਫ਼ਾ ਹੋਇਆ ਹੈ। ਦੂਜੇ ਪਾਸੇ ਡੀਜ਼ਲ 'ਤੇ ਘਾਟਾ 6.5 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ।ਤਿੰਨਾਂ ਕੰਪਨੀਆਂ ਨੇ 6 ਅਪ੍ਰੈਲ 2022 ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ।

ਅਪ੍ਰੈਲ 'ਚ ਕੱਚੇ ਤੇਲ ਦੀ ਕੀਮਤ 102.97 ਡਾਲਰ ਪ੍ਰਤੀ ਬੈਰਲ ਸੀ, ਜੋ ਜੂਨ 'ਚ ਵਧ ਕੇ 116.01 ਡਾਲਰ ਪ੍ਰਤੀ ਬੈਰਲ ਹੋ ਗਈ। ਇਸ ਮਹੀਨੇ ਕੀਮਤ ਡਿੱਗ ਕੇ 78.09 'ਤੇ ਆ ਗਈ। ਆਈਸੀਆਈਸੀਆਈ ਸਕਿਓਰਿਟੀਜ਼ ਨੇ ਉਮੀਦ ਜਤਾਈ ਕਿ ਇਹ ਤਿੰਨੋਂ ਕੰਪਨੀਆਂ ਦੂਜੀ ਤਿਮਾਹੀ ਵਿੱਚ ਰਿਕਾਰਡ ਘਾਟੇ ਤੋਂ ਬਾਅਦ ਮੁਨਾਫੇ ਵਿੱਚ ਆ ਸਕਦੀਆਂ ਹਨ।

ਇਹ ਵੀ ਪੜ੍ਹੋ : ਹੁਣ ਆਧਾਰ ਕਾਰਡ 'ਚ ਆਸਾਨੀ ਨਾਲ ਬਦਲ ਸਕੋਗੇ ਘਰ ਦਾ ਪਤਾ, ਜਾਣੋ ਕਿਵੇਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News