ਆਇਲ ਕੰਪਨੀਆਂ ਨੂੰ 19,000 ਕਰੋੜ ਦਾ ਨੁਕਸਾਨ, ਜਾਣੋ ਤੇਲ ਦੇ ਭਾਅ ਵਧਾਉਣ ਦੀ ਅਸਲ ਵਜ੍ਹਾ

03/25/2022 10:47:28 AM

ਨਵੀਂ ਦਿੱਲੀ (ਭਾਸ਼ਾ) – ਕੱਚੇ ਤੇਲ ’ਚ ਵਾਧੇ ਦੇ ਬਾਵਜੂਦ ਨਵੰਬਰ ਤੋਂ ਲੈ ਕੇ ਮਾਰਚ ਤੱਕ 137 ਦਿਨਾਂ ਤੱਕ ਭਾਰਤ ’ਚ ਪੈਟਰੋਲ-ਡੀਜ਼ਲ ਦੇ ਰੇਟ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਕਾਰਨ ਦੇਸ਼ ਦੀਆਂ ਵੱਡੀਆਂ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ (ਐੱਚ. ਪੀ. ਸੀ. ਐੱਲ.) ਨੂੰ ਕਰੀਬ 225 ਕਰੋੜ ਡਾਲਰ ਯਾਨੀ 19,000 ਕਰੋੜ ਦਾ ਨੁਕਾਸਨ ਹੋਇਆ। ਇਹ ਤਿੰਨੇ ਕੰਪਨੀਆਂ ਦੇ ਵਿੱਤੀ ਸਾਲ 2021 ’ਚ ਈ. ਬੀ. ਆਈ. ਟੀ. ਡੀ. ਏ. ਦਾ ਕਰੀਬ 20 ਫੀਸਦੀ ਹੈ।

ਇਹ ਵੀ ਪੜ੍ਹੋ : ਟੋਲ ਟੈਕਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਲਿਆ ਅਹਿਮ ਫੈਸਲਾ, ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ

ਇਹ ਮੁਲਾਂਕਣ ਕ੍ਰੈਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਦਾ ਹੈ। ਰੇਟਿੰਗ ਏਜੰਸੀ ਦੇ ਮੁਲਾਂਕਣ ਮੁਤਾਬਕ ਇੰਡੀਅਨ ਆਇਲ ਨੂੰ 100-110 ਕਰੋੜ ਡਾਲਰ (7631.20-8394.33 ਕਰੋੜ ਰੁਪਏ) ਬੀ. ਪੀ.ਸੀ. ਐੱਲ. ਅਤੇ ਐੱਚ. ਪੀ. ਸੀ. ਐੱਲ. ਦੋਹਾਂ ਨੂੰ 55-65 ਕਰੋੜ ਡਾਲਰ (4197.16-4960.28 ਕਰੋੜ ਰੁਪਏ) ਦਾ ਨੁਕਸਾਨ ਹੋਇਆ।

ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਪਿਛਲੇ ਸਾਲ 2021 ’ਚ 4 ਨਵੰਬਰ ਤੋਂ ਲੈ ਕੇ ਇਸ ਸਾਲ 21 ਮਾਰਚ ਤੱਕ ਸਥਿਰ ਰਹੇ। ਹਾਲਾਂਕਿ ਇਸ ਮਿਆਦ ’ਚ ਕੱਚਾ ਤੇਲ 111 ਡਾਲਰ (8471.19 ਰੁਪਏ) ਪ੍ਰਤੀ ਬੈਰਲ ਦੇ ਔਸਤ ਭਾਅ ’ਤੇ ਰਿਹਾ ਜਦ ਕਿ ਪਿਛਲੇ ਸਾਲ ਨਵੰਬਰ ਦੀ ਸ਼ੁਰੂਆਤ ’ਚ ਇਹ 82 ਡਾਲਰ (6257.99 ਰੁਪਏ) ਦੇ ਭਾਅ ’ਤੇ ਸੀ। ਕਰੀਬ ਚਾਰ ਮਹੀਨਿਆਂ ਬਾਅਦ ਹੁਣ 22 ਅਤੇ 23 ਮਾਰਚ ਨੂੰ ਲਗਾਤਾਰ 2 ਦਿਨ ਤੇਲ ਦੇ ਰੇਟ ਵਧੇ ਹਨ।

ਇਹ ਵੀ ਪੜ੍ਹੋ : Cryptocurrency 'ਤੇ GST ਲਗਾਉਣ ਦੀ ਤਿਆਰੀ 'ਚ ਸਰਕਾਰ, ਜਾਣੋ ਕਿੰਨਾ ਲੱਗ ਸਕਦੈ ਟੈਕਸ

ਰੋਜ਼ਾਨਾ ਇੰਨਾ ਹੋ ਰਿਹੈ ਨੁਕਸਾਨ

ਮੂਡੀਜ਼ ਨੇ ਆਪਣੀ ਰਿਪੋਰਟ ’ਚ ਕਿਹਾ ਕਿ ਮੌਜੂਦਾ ਭਾਅ ’ਤੇ ਤੇਲ ਕੰਪਨੀਆਂ ਨੂੰ ਪੈਟਰੋਲ ਦੀ ਵਿਕਰੀ ’ਤੇ ਪ੍ਰਤੀ ਬੈਰਲ 25 ਡਾਲਰ (1900 ਰੁਪਏ) ਅਤੇ ਡੀਜ਼ਲ ਦੀ ਵਿਕਰੀ ’ਤੇ ਪ੍ਰਤੀ ਬੈਰਲ 24 ਡਾਲਰ ਦਾ ਮਾਲੀਆ ਨੁਕਸਾਨ ਹੋ ਰਿਹਾ ਹੈ। ਜੇ ਕੱਚੇ ਤੇਲ ਦੇ ਰੇਟ ਔਸਤਨ 111 ਡਾਲਰ ’ਤੇ ਬਣੇ ਰਹਿੰਦੇ ਹਨ ਅਤੇ ਤੇਲ ਦੇ ਭਾਅ ਨਹੀਂ ਵਧਾਏ ਜਾਂਦੇ ਤਾਂ ਇਨ੍ਹਾਂ 3 ਤੇਲ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੂੰ ਰੋਜ਼ਾਨਾ ਪੈਟਰੋਲ-ਡੀਜ਼ਲ ਦੀ ਵਿਕਰੀ ’ਤੇ 6.5-7.0 ਕਰੋੜ ਡਾਲਰ (496.03-534.18 ਕਰੋੜ ਰੁਪਏ) ਦਾ ਨੁਕਸਾਨ ਹੋਵੇਗਾ।

ਸਰਕਾਰ ਦੇਵੇਗੀ ਰੇਟ ਵਧਾਉਣ ਦੀ ਮਨਜ਼ੂਰੀ

ਭਾਰਤ ’ਚ ਤੇਲ ਦੀਆਂ ਕੀਮਤਾਂ ਨਿਯਮਿਤ ਨਹੀਂ ਹਨ ਯਾਨੀ ਕਿ ਇਸ ’ਤੇ ਸਰਕਾਰ ਦਾ ਕੰਟਰੋਲ ਨਹੀਂ ਹੈ ਅਤੇ ਰਿਫਾਇਨਰੀਆਂ ਕੱਚੇ ਤੇਲ ’ਚ ਉਛਾਲ ਹੋਣ ’ਤੇ ਪੈਟਰੋਲ-ਡੀਜ਼ਲ ਦੇ ਰੇਟ ਵਧਾ ਸਕਦੀਆਂ ਹਨ। ਹਾਲਾਂਕਿ ਪਿਛਲੇ 4 ਮਹੀਨਿਆਂ ਤੋਂ ਇਸ ਦੇ ਰੇਟ 5 ਸੂਬਿਆਂ ’ਚ ਚੋਣਾਂ ਕਾਰਨ ਨਹੀਂ ਵਧੇ। ਮੂਡੀਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਦਾ ਅਨੁਮਾਨ ਹੈ ਕਿ ਸਰਕਾਰ ਰਿਫਾਇਨਰੀਆਂ ਨੂੰ ਤੇਲ ਦੇ ਰੇਟ ਵਧਾਉਣ ਦੀ ਮਨਜ਼ੂਰੀ ਦੇਵੇਗੀ ਅਤੇ ਅਜਿਹੀ ਸਥਿਤੀ ਨਹੀਂ ਆਉਣ ਦੇਵੇਗੀ ਕਿ ਰਿਫਾਇਨਰੀਆਂ ਨੂੰ ਮੁੜ ਲੰਮੇ ਸਮੇਂ ਤੱਕ ਇੰਨਾ ਵੱਡਾ ਘਾਟਾ ਹੋਣ ਲੱਗੇ। ਮੂਡੀਜ਼ ਮੁਤਾਬਕ ਕੀਮਤਾਂ ’ਚ ਇਕੱਠੇ ਵਾਧੇ ਦੇ ਬਾਵਜੂਦ ਹੌਲੀ-ਹੌਲੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ! Petrol-Diesel ਤੋਂ ਬਾਅਦ ਹੁਣ CNG-PNG ਦੀਆਂ ਕੀਮਤਾਂ 'ਚ ਹੋਇਆ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News