ਘਰ ਖਰੀਦਣ ਵੇਲੇ ਦਫਤਰ ਤੋਂ ਦੂਰੀ ਵੀ ਵੇਖਦੇ ਹਨ ਦਿੱਲੀ

Sunday, Dec 24, 2017 - 03:33 AM (IST)

ਘਰ ਖਰੀਦਣ ਵੇਲੇ ਦਫਤਰ ਤੋਂ ਦੂਰੀ ਵੀ ਵੇਖਦੇ ਹਨ ਦਿੱਲੀ

ਨਵੀਂ ਦਿੱਲੀ-ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) 'ਚ ਅੱਧੇ ਲੋਕ ਮਕਾਨ ਖਰੀਦਣ ਵੇਲੇ ਇਹ ਧਿਆਨ ਦੇਣ ਲੱਗੇ ਹਨ ਕਿ ਉਹ ਉਨ੍ਹਾਂ ਦੇ ਦਫਤਰ ਜਾਂ ਕੰਮ ਕਰਨ ਵਾਲੀ ਥਾਂ ਤੋਂ ਕਿੰਨਾ ਦੂਰ ਪੈਂਦਾ ਹੈ। ਓ. ਐੱਲ. ਐਕਸ. ਅਤੇ ਕੇਂਟਾਰ ਟੀ. ਐੱਨ. ਐੱਸ. ਦੀ ਇਕ ਸਾਂਝੀ ਸਰਵੇਖਣ ਰਿਪੋਰਟ ਦਾ ਸਿੱਟਾ ਹੈ ਕਿ ਦਿੱਲੀ-ਐੱਨ. ਸੀ. ਆਰ. 'ਚ ਘਰ ਖਰੀਦਣ ਵਾਲੇ 50 ਫ਼ੀਸਦੀ ਲੋਕ ਦਫਤਰ ਦੇ ਲਾਗਲੇ ਇਲਕਿਆਂ ਹੀ ਮਕਾਨ ਲੱਭਦੇ ਹਨ। ਇਸ ਦੇ ਉਲਟ 48 ਫ਼ੀਸਦੀ ਲੋਕ ਨਿਵੇਸ਼ ਅਤੇ ਸੁਰੱਖਿਆ ਨਾਲ ਜੁੜੀਆਂ ਗੱਲਾਂ ਨੂੰ ਪਹਿਲ ਦਿੰਦੇ ਹਨ।    ਨਿਵੇਸ਼ ਅਤੇ ਸੁਰੱਖਿਆ ਨੂੰ ਪਹਿਲ ਦੇਣ ਵਾਲਿਆਂ 'ਚੋਂ 45 ਫ਼ੀਸਦੀ ਦਾ ਕਹਿਣਾ ਹੈ ਕਿ ਉਹ ਜਿਮ, ਸਵਿਮਿੰਗ ਪੂਲ ਵਰਗੀਆਂ ਗੱਲਾਂ 'ਤੇ ਵੀ ਧਿਆਨ ਦਿੰਦੇ ਹਨ। ਇਸ ਦੇ ਅਨੁਸਾਰ ਵਧਦੀ ਜਨਸੰਖਿਆ ਅਤੇ ਵਾਹਨਾਂ ਦੀ ਭੀੜ ਵਿਚਾਲੇ ਮਹਾਨਗਰਾਂ 'ਚ ਲੋਕ ਅਜਿਹੀ ਜਗ੍ਹਾ 'ਤੇ ਘਰ ਖਰੀਦਣਾ ਚਾਹੁੰਦੇ ਹਨ, ਜਿੱਥੋਂ ਜੇਕਰ ਸੰਭਵ ਹੋਵੇ ਤਾਂ ਉਹ ਦਫਤਰ ਪੈਦਲ ਹੀ ਆ-ਜਾ ਸਕਣ। 
ਇਸ ਸਰਵੇਖਣ 'ਚ ਦਿੱਲੀ, ਬੇਂਗਲੁਰੂ, ਹੈਦਰਾਬਾਦ ਤੇ ਤਿਰੂਵਨੰਤਪੁਰਮ 'ਚ ਘਰ ਖਰੀਦਣ ਵਾਲਿਆਂ ਤੋਂ ਪੁੱਛਗਿਛ ਕੀਤੀ ਗਈ। ਇਨ੍ਹਾਂ 'ਚ ਸਾਰਿਆਂ ਦੀ ਉਮਰ 30 ਤੋਂ 55 ਸਾਲ ਦੇ ਵਿਚਾਲੇ ਹੈ। ਇਨ੍ਹਾਂ 'ਚ ਜ਼ਿਆਦਾਤਰ 8 ਲੱਖ ਰੁਪਏ ਸਾਲਾਨਾ ਆਮਦਨੀ ਵਾਲੇ ਅਤੇ ਨਿਯਮਿਤ ਰੂਪ ਨਾਲ ਇੰਟਰਨੈੱਟ ਵਰਤਣ ਵਾਲੇ ਹਨ।


Related News