ਓਡੀਸ਼ਾ ਸਰਕਾਰ ਨੇ 900 ਕਰੋੜ ਦੇ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ
Saturday, Oct 28, 2017 - 02:20 PM (IST)
ਭੁਵਨੇਸ਼ਨਵਰ—ਸੂਬਾ ਸਰਕਾਰ ਨੇ ਓਡੀਸ਼ਾ ਖਣਿਜ ਸੰਸਾਧਨ ਖੇਤਰ ਵਿਕਾਸ ਨਿਗਮ ਓ. ਐੱਮ. ਬੀ. ਏ. ਡੀ. ਸੀ. ਦੇ ਤਹਿਤ ਅੱਠ ਜ਼ਿਲਿਆਂ 'ਚ 900 ਕਰੋੜ ਰੁਪਏ ਦੀਆਂ ਵਿਕਾਸ ਗਤੀਵਿਧੀਆਂ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।
ਮੁੱਖ ਸਕੱਤਰ ਏ ਪੀ ਪਾਧੀ ਦੀ ਪ੍ਰਧਾਨਤਾ 'ਚ ਇਥੇ ਹੋਈ ਉੱਚ ਪੱਧਰੀ ਮੀਟਿੰਗ 'ਚ ਇਨ੍ਹਾਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਮੀਟਿੰਗ 'ਚ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਪਾਧੀ ਨੇ ਨਿਗਮ ਨੂੰ ਨਿਰਦੇਸ਼ ਦਿੱਤਾ ਕਿ ਉਹ ਬੇਘਰਾਂ ਨੂੰ ਘਰ ਦੇਣ ਅਤੇ ਖਨਨ ਪ੍ਰਭਾਵਿਤ ਖੇਤਰ ਦੇ ਲੋਕਾਂ ਦੇ ਜੀਵਨ ਪੱਧਰ 'ਚ ਸੁਧਾਰ ਲਈ ਪਹਿਲ ਦੇ ਆਧਾਰ 'ਤੇ ਕੰਮ ਕਰਨ।
