ਓਡੀਸ਼ਾ ਨੇ 84,918 ਕਰੋੜ ਰੁਪਏ ਦਾ ਨਿਵੇਸ਼ ਕਰਨ ਵਾਲੇ 12 ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ

11/25/2023 2:07:00 PM

ਭੁਵਨੇਸ਼ਵਰ (ਭਾਸ਼ਾ) - ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੁੱਲ 84,918.75 ਕਰੋੜ ਰੁਪਏ ਦੇ ਨਿਵੇਸ਼ ਕਰਨ ਵਾਲੇ 12 ਵੱਡੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਵੱਖ-ਵੱਖ ਖੇਤਰਾਂ ਵਿੱਚ 42,281 ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ। 

ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਵਾਲੀ ਉੱਚ ਪੱਧਰੀ ਕਲੀਅਰੈਂਸ ਅਥਾਰਟੀ (ਐੱਚ.ਐੱਲ.ਸੀ.ਏ.) ਨੇ ਸ਼ੁੱਕਰਵਾਰ ਨੂੰ ਕੱਪੜੇ ਅਤੇ ਟੈਕਸਟਾਈਲ, ਗ੍ਰੀਨ ਹਾਈਡ੍ਰੋਜਨ ਅਤੇ ਗ੍ਰੀਨ ਅਮੋਨੀਆ, ਸਟੀਲ, ਪਾਵਰ ਅਤੇ ਨਵਿਆਉਣਯੋਗ ਊਰਜਾ, ਰਸਾਇਣ ਅਤੇ ਪੈਟਰੋ ਕੈਮੀਕਲ ਸੈਕਟਰਾਂ ਵਿੱਚ ਨਿਵੇਸ਼ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਾਜੈਕਟ ਰਾਜ ਦੇ ਕਟਕ, ਢੇਂਕਨਾਲ, ਗੰਜਮ, ਜਾਜਪੁਰ, ਝਾਰਸੁਗੁੜਾ, ਕੇਂਦਰਪਾੜਾ, ਮਲਕਾਨਗਿਰੀ, ਰਾਏਗੜਾ, ਸੰਬਲਪੁਰ ਅਤੇ ਸੁੰਦਰਗੜ੍ਹ ਜ਼ਿਲ੍ਹਿਆਂ ਵਿੱਚ ਸਥਿਤ ਹਨ।
 


rajwinder kaur

Content Editor

Related News