ਰੂਸ ਦੀ GDP ਤੋਂ ਵਧ ਹੋਇਆ Nvidia ਦਾ ਮਾਰਕੀਟ ਕੈਪ, ਦੋ ਟ੍ਰਿਲੀਅਨ ਡਾਲਰ ਦੇ ਨੇੜੇ ਪਹੁੰਚਿਆ
Monday, Feb 26, 2024 - 02:53 PM (IST)
ਨਵੀਂ ਦਿੱਲੀ — ਅਮਰੀਕੀ ਚਿੱਪ ਨਿਰਮਾਤਾ ਕੰਪਨੀ Nvidia ਦੇ ਸ਼ੇਅਰਾਂ 'ਚ ਇਸ ਸਾਲ 50 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਪਿਛਲੇ ਹਫਤੇ ਇਸਦੇ ਮਾਰਕੀਟ ਕੈਪ 'ਚ ਇੱਕ ਦਿਨ ਵਿੱਚ ਰਿਕਾਰਡ 277 ਅਰਬ ਡਾਲਰ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਵੀ ਇਸ ਦੇ ਸ਼ੇਅਰ 239 ਫੀਸਦੀ ਵਧੇ ਸਨ। ਇਸ ਵਾਧੇ ਦੇ ਨਾਲ, ਇਸ ਕੰਪਨੀ ਦੀ ਮਾਰਕੀਟ ਕੈਪ 1.97 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਹੈ, ਜੋ ਕਿ ਰੂਸ ਦੀ ਜੀਡੀਪੀ ਤੋਂ ਵੱਧ ਹੈ।
ਇਹ ਵੀ ਪੜ੍ਹੋ : ਕਿਸਾਨ ਮੋਰਚੇ ਦਾ ਵੱਡਾ ਐਲਾਨ ; ਭਲਕੇ ਫੂਕੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ
ਰੂਸ ਦੀ ਅਰਥਵਿਵਸਥਾ ਦਾ ਆਕਾਰ 1.92 ਟ੍ਰਿਲੀਅਨ ਡਾਲਰ ਹੈ ਅਤੇ ਇਹ ਦੁਨੀਆ ਦੀ 12ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਐਨਵੀਡੀਆ ਦੁਨੀਆ ਦੀ ਚੌਥੀ ਸਭ ਤੋਂ ਕੀਮਤੀ ਕੰਪਨੀ ਹੈ। ਇਸ ਤੋਂ ਅੱਗੇ ਮਾਈਕ੍ਰੋਸਾਫਟ (3.04 ਟ੍ਰਿਲੀਅਨ ਡਾਲਰ), ਐਪਲ (2.81 ਟ੍ਰਿਲੀਅਨ ਡਾਲਰ) ਅਤੇ ਸਾਊਦੀ ਅਰਾਮਕੋ (2.06 ਟ੍ਰਿਲੀਅਨ ਡਾਲਰ) ਹਨ।
ਇਹ ਵੀ ਪੜ੍ਹੋ : ਜਲੰਧਰ ਪੁਲਸ ਦੀ ਵੱਡੀ ਕਾਰਵਾਈ, ਲੰਡਾ ਗੈਂਗ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼
ਅਮਰੀਕਾ 27.97 ਟ੍ਰਿਲੀਅਨ ਡਾਲਰ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ। ਚੀਨ 18.56 ਟ੍ਰਿਲੀਅਨ ਡਾਲਰ ਨਾਲ ਦੂਜੇ ਸਥਾਨ 'ਤੇ, 4.73 ਟ੍ਰਿਲੀਅਨ ਡਾਲਰ ਨਾਲ ਜਰਮਨੀ ਤੀਜੇ ਸਥਾਨ 'ਤੇ, 4.29 ਟ੍ਰਿਲੀਅਨ ਡਾਲਰ ਨਾਲ ਚੌਥੇ ਸਥਾਨ 'ਤੇ ਜਾਪਾਨ ਅਤੇ 4.11 ਟ੍ਰਿਲੀਅਨ ਡਾਲਰ ਨਾਲ ਭਾਰਤ ਪੰਜਵੇਂ ਸਥਾਨ 'ਤੇ ਹੈ। ਇਸ ਤੋਂ ਬਾਅਦ ਯੂਕੇ (3.59 ਟ੍ਰਿਲੀਅਨ ਡਾਲਰ) ਅਤੇ ਫਰਾਂਸ (3.18 ਟ੍ਰਿਲੀਅਨ ਡਾਲਰ) ਦਾ ਨੰਬਰ ਆਉਂਦਾ ਹੈ। ਮਾਈਕ੍ਰੋਸਾਫਟ ਅਤੇ ਐਪਲ ਦੀ ਮਾਰਕੀਟ ਕੈਪ ਇਟਲੀ (2.28 ਟ੍ਰਿਲੀਅਨ ਡਾਲਰ), ਬ੍ਰਾਜ਼ੀਲ (2.27 ਟ੍ਰਿਲੀਅਨ ਡਾਲਰ) ਅਤੇ ਕੈਨੇਡਾ (2.24 ਟ੍ਰਿਲੀਅਨ ਡਾਲਰ) ਤੋਂ ਵੱਧ ਹੈ। ਸਾਊਦੀ ਅਰਾਮਕੋ ਦਾ ਮਾਰਕੀਟ ਕੈਪ ਮੈਕਸੀਕੋ (1.99 ਟ੍ਰਿਲੀਅਨ ਡਾਲਰ) ਤੋਂ ਜ਼ਿਆਦਾ ਹੈ। ਇਸੇ ਤਰ੍ਹਾਂ ਐਮਾਜ਼ੋਨ (1.81 ਟ੍ਰਿਲੀਅਨ ਡਾਲਰ) ਦਾ ਮਾਰਕਿਟ ਕੈਪ ਸਾਊਥ ਕੋਰਿਆ, ਆਸਟ੍ਰੇਲਿਆ, ਸਪੇਨ , ਇੰਡੋਨੇਸ਼ਿਆ ਅਤੇ ਤੁਰਕੀ ਤੋਂ ਜ਼ਿਆਦਾ ਹੈ।
ਕਿਉਂ ਵਧ ਰਿਹਾ ਹੈ ਸਟਾਕ ?
Nvidia ਦੇ ਸਟਾਕ ਨੇ ਵੀਰਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ ਲਾਭ ਦਾ ਰਿਕਾਰਡ ਬਣਾਇਆ। ਚੌਥੀ ਤਿਮਾਹੀ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ 'ਤੇ ਕੰਪਨੀ ਦੇ ਸ਼ੇਅਰ 16.4 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਇਸ ਨਾਲ ਕੰਪਨੀ ਦਾ ਮਾਰਕਿਟ ਕੈਪ 277 ਬਿਲੀਅਨ ਡਾਲਰ ਵਧਿਆ ਹੈ, ਜੋ ਕਿ ਇੱਕ ਦਿਨ ਵਿੱਚ ਕਿਸੇ ਵੀ ਕੰਪਨੀ ਦੇ ਮੁੱਲਾਂਕਣ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਹੈ। ਦੁਨੀਆ ਦੇ ਮਹਿੰਗੇ ਏਆਈ ਚਿੱਪ ਬਾਜ਼ਾਰ 'ਚ Nvidia ਦੀ 80 ਫੀਸਦੀ ਹਿੱਸੇਦਾਰੀ ਹੈ। ਚੌਥੀ ਤਿਮਾਹੀ ਵਿੱਚ, ਕੰਪਨੀ ਦਾ ਮਾਲੀਆ ਤਿੰਨ ਗੁਣਾ ਤੋਂ ਵੱਧ ਵਧ ਕੇ 22.10 ਅਰਬ ਡਾਲਰ ਹੋ ਗਿਆ ਸੀ। ਇਹ ਕੰਪਨੀ ਦੀ ਸਥਾਪਨਾ ਤਾਈਵਾਨ ਵਿਚ ਜਨਮੇ ਜੇਂਸਨ ਹੁਆਂਗ ਨੇ ਕੀਤੀ ਸੀ।
ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਨੇ ਕੀਤੀ ਸਭ ਤੋਂ ਵੱਧ ਕਮਾਈ, ਟਾਟਾ ਦੀ ਇਸ ਕੰਪਨੀ ਨੂੰ ਹੋਇਆ ਘਾਟਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8