NTPC ਨਵਿਆਉਣਯੋਗ ਊਰਜਾ ਨੇ ਸ਼ਾਜਾਪੁਰ ਸੋਲਰ ਪ੍ਰਾਜੈਕਟ ਤੋਂ ਵਪਾਰਕ ਬਿਜਲੀ ਸਪਲਾਈ ਕੀਤੀ ਸ਼ੁਰੂ

Friday, Nov 29, 2024 - 05:34 PM (IST)

NTPC ਨਵਿਆਉਣਯੋਗ ਊਰਜਾ ਨੇ ਸ਼ਾਜਾਪੁਰ ਸੋਲਰ ਪ੍ਰਾਜੈਕਟ ਤੋਂ ਵਪਾਰਕ ਬਿਜਲੀ ਸਪਲਾਈ ਕੀਤੀ ਸ਼ੁਰੂ

ਨਵੀਂ ਦਿੱਲੀ (ਭਾਸ਼ਾ) - ਐੱਨ. ਟੀ. ਪੀ. ਸੀ. ਗਰੀਨ ਐਨਰਜੀ ਦੀ ਇਕਾਈ ਐੱਨ. ਟੀ. ਪੀ. ਸੀ. ਰੀਨਿਊਏਬਲ ਐਨਰਜੀ ਨੇ ਮੱਧ ਪ੍ਰਦੇਸ਼ ’ਚ ਸ਼ਾਜਾਪੁਰ ਸੌਰ ਪ੍ਰਾਜੈਕਟ ’ਚ 55 ਮੈਗਾਵਾਟ ਦੇ ਪਹਿਲੇ ਹਿੱਸੇ ਤੋਂ ਬਿਜਲੀ ਦੀ ਵਪਾਰਕ ਸਪਲਾਈ ਸ਼ੁਰੂ ਕਰ ਦਿੱਤੀ ਹੈ। ਐੱਨ. ਟੀ. ਪੀ. ਸੀ. ਗਰੀਨ ਐਨਰਜੀ ਲਿਮਟਿਡ, ਜਨਤਕ ਖੇਤਰ ਦੀ ਬਿਜਲੀ ਕੰਪਨੀ ਐੱਨ. ਟੀ. ਪੀ. ਸੀ. ਲਿਮਟਿਡ ਦੀ ਸਹਿਯੋਗੀ ਕੰਪਨੀ ਹੈ।

ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਐੱਨ. ਟੀ. ਪੀ. ਸੀ. ਰੀਨਿਊਏਬਲ ਐਨਰਜੀ ਲਿਮਟਿਡ (ਐੱਨ. ਟੀ. ਪੀ. ਸੀ. ਗਰੀਨ ਐਨਰਜੀ ਲਿਮਟਿਡ ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਕੰਪਨੀ) ਦੀ 105 ਮੈਗਾਵਾਟ ਦੀ ਸ਼ਾਜਾਪੁਰ ਸੌਰ ਪ੍ਰਾਜੈਕਟ (ਇਕਾਈ-I) ’ਚੋਂ 55 ਮੈਗਾਵਾਟ ਦੇ ਪਹਿਲੇ ਹਿੱਸੇ ਦੇ ਵਪਾਰਕ ਸੰਚਾਲਨ ਦੀ ਸ਼ੁਰੂਆਤ 29 ਨਵੰਬਰ 2024 ਦੇਰ ਰਾਤ 12 ਵਜੇ ਤੋਂ ਹੋਵੇਗੀ। ਐੱਨ. ਟੀ. ਪੀ. ਸੀ. ਨੇ ਸ਼ੇਅਰ ਬਾਜ਼ਾਰ ਨੂੰ ਵੱਖ ਤੋਂ ਦਿੱਤੀ ਸੂਚਨਾ ’ਚ ਦੱਸਿਆ ਕਿ ਐੱਨ. ਟੀ. ਪੀ. ਸੀ. ਸਮੂਹ ਦੀ ਕੁਲ ਸਥਾਪਤ ਅਤੇ ਵਪਾਰਕ ਸਮਰੱਥਾ ਹੁਣ 76530 68 ਮੈਗਾਵਾਟ ਹੋ ਗਈ ਹੈ।


author

Harinder Kaur

Content Editor

Related News