ਬੋਰਡ ਡਾਇਰੈਕਟਰ ਦੀ ਨਿਯੁਕਤੀ ''ਚ ਦੇਰੀ ਕਾਰਣ NDTV ''ਤੇ NSE ਨੇ ਲਗਾਇਆ 5.36 ਲੱਖ ਰੁਪਏ ਦਾ ਜੁਰਮਾਨਾ

08/23/2020 1:07:23 AM

ਨਵੀਂ ਦਿੱਲੀ –ਨਿੱਜੀ ਖੇਤਰ ਦੀ ਟੀ. ਵੀ. ਸਮਾਚਾਰ ਪ੍ਰਸਾਰਕ ਕੰਪਨੀ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (ਐੱਨ. ਡੀ. ਟੀ. ਵੀ.) ਨੇ ਕਿਹਾ ਕਿ ਉਸ ਦੇ ਬੋਰਡ 'ਚ ਛੇਵੇਂ ਡਾਇਰੈਕਟਰ ਦੀ ਨਿਯੁਕਤੀ 'ਚ ਦੇਰੀ ਲਈ ਸ਼ੇਅਰ ਬਾਜ਼ਾਰ ਐੱਨ. ਐੱਨ. ਈ. ਨੇ ਉਸ 'ਤੇ 5.36 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬੀ. ਐੱਸ. ਈ. ਇਸ ਕਾਰਣ ਕੰਪਨੀ 'ਤੇ 5.36 ਲੱਖ ਰੁਪਏ ਦਾ ਜੁਰਮਾਨਾ ਪਹਿਲਾਂ ਹੀ ਲਗਾ ਚੁੱਕਾ ਹੈ।

ਐੱਨ. ਡੀ. ਟੀ. ਵੀ. ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ (ਐੱਨ. ਐੱਸ. ਈ.) ਨੇ 21 ਅਗਸਤ 2020 ਦੇ ਪੱਤਰ/ਈ-ਮੇਲ ਰਾਹੀਂ ਇਸ ਮਾਮਲੇ 'ਚ ਦੇਰੀ ਲਈ ਕੰਪਨੀ 'ਤੇ ਜੀ. ਐੱਸ. ਟੀ. ਸਮੇਤ 5,36,900 ਰੁਪਏ ਦਾ ਜੁਰਮਾਨਾ ਲਗਾਉਣ ਦੀ ਸੂਚਨਾ ਦਿੱਤੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 30 ਮਾਰਚ ਅਤੇ 29 ਜੂਨ ਨੂੰ ਸੇਬੀ ਨੂੰ ਦੱਸਿਆ ਸੀ ਕਿ ਉਹ ਕੋਵਿਡ-19 ਮਹਾਮਾਰੀ ਕਾਰਣ ਬੋਰਡ 'ਚ ਛੇਵੇਂ ਡਾਇਰੈਕਟਰ ਦੀ ਨਿਯੁਕਤੀ ਲਈ ਉਮੀਦਵਾਰ ਦੀ ਚੋਣ ਨਹੀਂ ਕਰ ਸਕ ਰਹੀ ਹੈ।


Karan Kumar

Content Editor

Related News