ਹੁਣ ਵਿਦੇਸ਼ ’ਚ ਵੀ ਕਰ ਸਕੋਗੇ UPI ਰਾਹੀਂ ਪੇਮੈਂਟ, Google Pay ਨੇ NPCI ਨਾਲ ਕੀਤੀ ਡੀਲ
Thursday, Jan 18, 2024 - 12:25 PM (IST)
ਨਵੀਂ ਦਿੱਲੀ (ਭਾਸ਼ਾ) – ਗੂਗਲ ਇੰਡੀਆ ਡਿਜੀਟਲ ਸਰਵਿਸਿਜ਼ ਅਤੇ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਐੱਨ. ਪੀ. ਸੀ. ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨ. ਆਈ. ਪੀ. ਐੱਲ.) ਨੇ ਯੂ. ਪੀ. ਆਈ. ਭੁਗਤਾਨ ਦਾ ਭਾਰਤ ਤੋਂ ਬਾਹਰ ਵਿਸਥਾਰ ਕਰਨ ਲਈ ਇਕ ਸਮਝੌਤਾ ਕੀਤਾ ਹੈ। ਸਮਝੌਤਾ ਮੰਗ ਪੱਤਰ (ਐੱਮ. ਓ. ਯੂ.) ਦੇ ਤਹਿਤ ਭਾਰਤੀ ਯਾਤਰੀ ਹੁਣ ਵਿਦੇਸ਼ ਵਿਚ ਗੂਗਲ-ਪੇਅ ਦੇ ਮਾਧਿਅਮ ਰਾਹੀਂ ਭੁਗਤਾਨ (ਪੇਮੈਂਟ) ਕਰ ਸਕਣਗੇ। ਇਸ ਸਹੂਲਤ ਨਾਲ ਨਕਦੀ ਲੈ ਜਾਣ ਜਾਂ ਅੰਤਰਰਾਸ਼ਟਰੀ ਭੁਗਤਾਨ ਗੇਟਵੇਅ ਦਾ ਸਹਾਰਾ ਲੈਣ ਦੀ ਲੋੜ ਖਤਮ ਹੋ ਜਾਏਗੀ।
ਇਹ ਵੀ ਪੜ੍ਹੋ : 31 ਜਨਵਰੀ ਤੋਂ ਪਹਿਲਾਂ ਕਰੋ ਇਹ ਕੰਮ ਨਹੀਂ ਤਾਂ ਬਲੈਕਲਿਸਟ ਹੋ ਜਾਵੇਗਾ ਤੁਹਾਡਾ FASTags, ਜਾਣੋ ਜ਼ਰੂਰੀ ਨਿਯਮ
ਗੂਗਲ-ਪੇਅ ਨੇ ਬਿਆਨ ’ਚ ਕਿਹਾ ਕਿ ਐੱਮ. ਓ. ਯੂ. ਦੇ ਤਿੰਨ ਪ੍ਰਮੁੱਖ ਟੀਚੇ ਹਨ। ਸਭ ਤੋਂ ਪਹਿਲਾਂ ਇਹ ਭਾਰਤ ਦੇ ਬਾਹਰ ਮੁਸਾਫਰਾਂ ਲਈ ਯੂ. ਪੀ. ਆਈ. ਭੁਗਤਾਨ ਦੀ ਵਰਤੋਂ ਨੂੰ ਵਿਆਪਕ ਬਣਾਉਣਾ ਚਾਹੁੰਦਾ ਹੈ, ਜਿਸ ਨਾਲ ਉਹ ਵਿਦੇਸ਼ ਵਿਚ ਆਸਾਨੀ ਨਾਲ ਲੈਣ-ਦੇਣ ਕਰ ਸਕਣ। ਦੂਜਾ ਐੱਮ. ਓ. ਯੂ. ਦਾ ਟੀਚਾ ਹੋਰ ਦੇਸ਼ਾਂ ਵਿਚ ਯੂ. ਪੀ. ਆਈ. ਵਰਗੀ ਡਿਜੀਟਲ ਭੁਗਤਾਨ ਪ੍ਰਣਾਲੀ ਸਥਾਪਿਤ ਕਰਨ ਵਿਚ ਮਦਦ ਕਰਨਾ ਹੈ, ਜੋ ਨਿਰਵਿਘਨ ਵਿੱਤੀ ਲੈਣ-ਦੇਣ ਲਈ ਇਕ ਮਾਡਲ ਮੁਹੱਈਆ ਕਰੇਗਾ। ਅੰਤ ਵਿਚ ਇਹ ਯੂ. ਪੀ. ਆਈ ਬੁਨਿਆਦੀ ਢਾਂਚੇ ਦੀ ਵਰਤੋਂ ਕਰ ਕੇ ਦੇਸ਼ਾਂ ਦਰਮਿਆਨ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਸੌਖਾਲਾ ਬਣਾਉਣ ’ਤੇ ਧਿਆਨ ਕੇਂਦ੍ਰਿਤ ਕਰਦਾ ਹੈ ਜੋ ਸਰਹੱਦ ਪਾਰ ਵਿੱਤੀ ਲੈਣ-ਦੇਣ ਨੂੰ ਸੌਖਾਲਾ ਬਣਾਉਂਦਾ ਹੈ।
ਇਹ ਵੀ ਪੜ੍ਹੋ : 5G ਯੂਜ਼ਰਜ਼ ਨੂੰ Airtel ਅਤੇ Jio ਦਾ ਵੱਡਾ ਝਟਕਾ, ਇਸ ਮਹੀਨੇ ਤੋਂ ਨਹੀਂ ਮਿਲੇਗਾ ਅਣਲਿਮਟਿਡ ਡਾਟਾ!
ਇਹ ਵੀ ਪੜ੍ਹੋ : Indigo ਫਲਾਈਟ 'ਚ ਹੋਈ ਘਟਨਾ ਨੂੰ ਲੈ ਕੇ ਰੂਸੀ ਮਾਡਲ ਦਾ ਬਿਆਨ ਆਇਆ ਸਾਹਮਣੇ, ਜਾਰੀ ਕੀਤੀ Video
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8