ਹੁਣ ਆਨਲਾਈਨ ਗੇਮਾਂ ਦੇ ਵਿਗਆਪਨਾਂ ਲਈ ਕਰਨੀ ਪਵੇਗੀ ਇਨ੍ਹਾਂ ਸਖ਼ਤ ਨਿਯਮਾਂ ਦੀ ਪਾਲਣਾ

Tuesday, Nov 24, 2020 - 05:55 PM (IST)

ਹੁਣ ਆਨਲਾਈਨ ਗੇਮਾਂ ਦੇ ਵਿਗਆਪਨਾਂ ਲਈ ਕਰਨੀ ਪਵੇਗੀ ਇਨ੍ਹਾਂ ਸਖ਼ਤ ਨਿਯਮਾਂ ਦੀ ਪਾਲਣਾ

ਨਵੀਂ ਦਿੱਲੀ - ਆਨਲਾਈਨ ਗੇਮਾਂ  ਭਾਰਤ ਵਿਚ ਸਭ ਤੋਂ ਜ਼ਿਆਦਾ ਡਾਉਨਲੋਡ ਕੀਤੀਆਂ ਜਾਂਦੀਆਂ ਹਨ।ਇਹ ਪਹਿਲੀ ਵਾਰ ਹੋਇਆ ਹੈ ਕਿ ਆਨਲਾਈਨ ਗੇਮਾਂ  ਦੀ ਵਿਗਆਪਨ ਲਈ ਵੀ ਨਿਯਮ ਲਾਗੂ ਕੀਤੇ ਗਏ ਹਨ।  ਡਵਰਟਾਇਜ਼ਿੰਗ ਸਟੈਂਡਰਡ ਕੌਂਸਿਲ ਆਫ ਇੰਡੀਆ ਆਨਲਈਨ ਗੇਮਾਂ ਦੇ ਵਿਗਆਪਨਾਂ ਲਈ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਕਿ 15 ਦਸੰਬਰ ਤੋਂ ਲਾਗੂ ਹੋਣਗੇ।

  • ਕਿਸੇ ਵੀ ਵਿਗਆਪਨ ਵਿਚ 18 ਸਾਲਾਂ ਤੋਂ ਘੱਟ ਉਮਰ ਜਾਂ 18 ਸਾਲਾਂ ਤੋਂ ਘੱਟ ਦਿੱਖਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੋਣਾ ਚਾਹੀਦਾ।
  • ਜੇਕਰ ਆਨਲਾਈਨ ਗੇਮ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿੱਤੀ ਜੋਖਮ ਹੈ ਜਾਂ ਉਸਦੀ ਬਹੁਤ ਆਦਤ ਪੈ ਸਕਦੀ ਹੈ ਤਾਂ ਉਸਦੀ ਚਿਤਾਵਨੀ ਵਿਗਆਪਨ 'ਚ ਦੇਣੀ ਜ਼ਰੂਰੀ ਹੋਵੇਗੀ।
  • ਆਡੀਓ-ਵੀਡੀਓ ਵਿਗਆਪਨਾਂ ਲਈ ਵਿਗਆਪਨ ਦੇ ਦਾਅਵੇ ਵੀ ਆਡੀਓ-ਵੀਡੀਓ ਫਾਰਮੈਟਾਂ 'ਚ ਹੋਣੇ ਚਾਹੀਦੇ ਹਨ।
  • ਕੋਈ ਵੀ ਵਿਗਆਪਨ ਆਨਲਾਈਨ ਗੇਮ ਨੂੰ ਬਤੌਰ ਆਮਦਨੀ ਦੇ ਸਰੌਤ ਵਜੋਂ ਪੇਸ਼ ਨਹੀਂ ਕਰ ਸਕਦਾ ।
  • ਕਿਸੇ ਵੀ ਵਿਿਗਆਪਨ ਵਿਚ ਇਹ ਵੀ ਨਹੀਂ ਦਰਸ਼ਾਇਆ ਜਾ ਸਕਦਾ ਕਿ ਗੇਮ ਖੇਢਣ ਵਾਲਾ ਵਿਅਕਤੀ ਕਿਸੇ ਹੋਰ ਵਿਅਕਤੀ ਤੋਂ ਜ਼ਿਆਦਾ ਸਫਲ ਹੈ।

ਐਡਵਰਟਾਇਜ਼ਿੰਗ ਸਟੈਂਡਰਡ ਕੌਂਸਲ ਆਫ ਇੰਡੀਆ ਦੀ ਜਰਨਲ ਸਕੱਤਰ ਮਨੀਸ਼ਾ ਕਪੂਰ ਨੇ ਕਿਹਾ ਕਿ ਚਾਹੇ ਅਸੀਂ ਝੂਠੇ ਦਾਅਵੇ ਕਰਨ ਵਾਲੇ ਸਾਰੇ ਵਿਗਆਪਨਾ ਖਿਲਾਫ ਦਿਸ਼ਾ -ਨਿਰਦੇਸ਼ ਜਾਰੀ ਕੀਤੇ ਹੋਏ ਹਨ। ਪਰ ਅਸਲ ਵਿਚ ਪੈਸੇ ਖਰਾਬ ਕਰਨ ਵਾਲੀ ਗੇਮਾਂ ਦਾ ਰੁਝਾਨ ਇੱਕ ਦਮ ਵੱਧ ਜਾਣਾ ਅਤੇ ਉਸਦਾ ਨਾਕਰਾਤਮਕ ਪ੍ਰਭਾਵ ਪੈਣ ਕਾਰਨ ਸਾਨੂੰ ਆਨਲਾਈਨ ਗੇਮਾਂ ਲਈ ਇਹ ਦਿਸ਼ਾ ਨਿਰਦੇਸ਼ ਜਾਰੀ ਕਰਨੇ ਪੈ ਰਹੇ ਹਨ।

 


author

Harinder Kaur

Content Editor

Related News