ਹੁਣ ਹਲਵਾਈ ਦੀ ਦੁਕਾਨ ਲਈ ਜਾਰੀ ਹੋਏ ਨਵੇਂ ਨਿਯਮ, 1 ਅਕਤੂਬਰ ਤੋਂ ਦੇਸ਼ ਭਰ 'ਚ ਹੋਣਗੇ ਲਾਗੂ

Saturday, Sep 26, 2020 - 04:54 PM (IST)

ਨਵੀਂ ਦਿੱਲੀ — ਸਰਕਾਰ ਨੇ ਸਥਾਨਕ ਦੁਕਾਨਾਂ ਜਾਂ ਹਲਵਾਈ ਦੀਆਂ ਦੁਕਾਨਾਂ 'ਤੇ ਰੱਖੇ ਤਿਆਰ ਭੋਜਨ ਪਦਾਰਥਾਂ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਕੀਤਾ ਹੈ। 1 ਅਕਤੂਬਰ 2020 ਤੋਂ ਸਥਾਨਕ ਮਠਿਆਈ ਦੀਆਂ ਦੁਕਾਨਾਂ ਨੂੰ ਪਰਤਾਂ ਅਤੇ ਡੱਬਿਆਂ ਵਿਚ ਰੱਖੀਆਂ ਮਠਿਆਈਆਂ ਲਈ 'ਨਿਰਮਾਣ ਦੀ ਤਾਰੀਖ' ਅਤੇ ਢੁਕਵੀਂ ਵਰਤੋਂ ਦੀ ਮਿਆਦ (Best Before Date) ਪ੍ਰਦਰਸ਼ਤ ਕਰਨ ਦੀ ਜ਼ਰੂਰਤ ਹੋਏਗੀ। ਮੌਜੂਦਾ ਸਮੇਂ 'ਚ ਸਿਰਫ਼ ਡੱਬਾਬੰਦ ​​ਮਿਠਾਈਆਂ ਦੇ ਬਕਸੇ ਉੱਤੇ ਹੀ ਇਨ੍ਹਾਂ ਵੇਰਵਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਐਫ.ਐਸ.ਐਸ.ਏ.ਆਈ. ਯਾਨੀ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫਐਸਐਸਏਏਆਈ- ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ) ਨੇ ਨਵੇਂ ਨਿਯਮ ਜਾਰੀ ਕੀਤੇ ਹਨ।

ਮਿਠਾਈ ਦੀ ਦੁਕਾਨ ਲਈ ਨਵੇਂ ਨਿਯਮ ਕੀ ਹਨ

ਹੁਣ ਦੇਸ਼ ਭਰ ਦੇ ਬਾਜ਼ਾਰਾਂ ਵਿਚ ਵਿਕਣ ਵਾਲੀਆਂ ਖੁੱਲ੍ਹੀਆਂ ਮਠਿਆਈਆਂ ਦੀ ਵਰਤੋਂ ਦੀ ਸਮਾਂ ਮਿਆਦ ਵਪਾਰੀਆਂ ਨੂੰ ਦੱਸਣੀ ਲਾਜ਼ਮੀ ਹੋਵੇਗੀ। ਕਿੰਨੇ ਚਿਰ ਇਸ ਦੀ ਵਰਤੋਂ ਕਰਨਾ ਸਹੀ ਰਹੇਗਾ, ਇਸ ਦੀ ਸਮਾਂ ਮਿਆਦ ਖਪਤਕਾਰਾਂ ਨੂੰ ਦੇਣੀ ਪਵੇਗੀ। ਫੂਡ ਰੈਗੂਲੇਟਰ ਨੇ ਇਸ ਨੂੰ ਲਾਜ਼ਮੀ ਕਰ ਦਿੱਤਾ ਹੈ।

ਨਵਾਂ ਨਿਯਮ ਕਦੋਂ ਲਾਗੂ ਹੋਵੇਗਾ

ਐਫ.ਐਸ.ਐਸ.ਏ.ਆਈ. ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖੁਰਾਕ ਸੁਰੱਖਿਆ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਹੈ। “ਜਨਤਕ ਹਿੱਤ ਵਿਚ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਇਹ ਤੈਅ ਕੀਤਾ ਗਿਆ ਹੈ ਕਿ ਖੁੱਲ੍ਹਿਆ ਮਿਠਾਈਆਂ ਦੇ ਮਾਮਲੇ ਵਿਚ ਵਿਕਰੀ ਲਈ ਆਊਟਲੈੱਟ 'ਤੇ ਰੱਖੀ ਟ੍ਰੇਅ ਦੇ ਨਾਲ 1 ਅਕਤੂਬਰ 2020 ਤੋਂ ਲਾਜ਼ਮੀ ਤੌਰ 'ਤੇ ਉਤਪਾਦ ਦੀ ਸੁਰੱਖਿਅਤ ਸਮਾਂ ਮਿਆਦ ਬਾਰੇ ਜਾਣਕਾਰੀ ਦੇਣੀ ਹੋਵੇਗੀ।  

ਇਹ ਵੀ ਦੇਖੋ: ਚੈੱਕ ਤੋਂ ਭੁਗਤਾਨ ਦਾ ਬਦਲ ਜਾਵੇਗਾ ਤਰੀਕਾ, ਨਵੇਂ ਸਾਲ ਵਿਚ ਹੋਵੇਗਾ ਨਵਾਂ ਨਿਯਮ ਲਾਗੂ

ਇਸ ਲਈ ਚੁੱਕਿਆ ਗਿਆ ਇਹ ਕਦਮ 

ਐਫ.ਐਸ.ਐਸ.ਏ.ਆਈ. ਯਾਨੀ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐਫਐਸਐਸਏਏਆਈ- ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ) ਨੇ ਆਮ ਲੋਕਾਂ ਦੀ ਸਿਹਤ ਲਈ ਖਤਰੇ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਹੈ। ਉਪਭੋਗਤਾ ਨੂੰ ਪੁਰਾਣਾ ਬਾਸੀ / ਭੋਜਨ ਦਾ ਪੀਰੀਅਡ ਖਤਮ ਹੋਣ ਦੇ ਬਾਅਦ ਵੀ ਮਠਿਆਈਆਂ ਦੀ ਵਿਕਰੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਸਬੰਧ ਵਿਚ ਇੱਕ ਨਿਰਦੇਸ਼ ਜਾਰੀ ਕੀਤਾ ਗਿਆ ਹੈ।

ਇਹ ਵੀ ਦੇਖੋ: ਹੁਣ ਸਰ੍ਹੋਂ ਦੇ ਤੇਲ 'ਚ ਕਿਸੇ ਹੋਰ ਤੇਲ ਦੀ ਮਿਲਾਵਟ ਪਵੇਗੀ ਭਾਰੀ, ਨਵਾਂ ਨਿਯਮ 1 ਅਕਤੂਬਰ ਤੋਂ ਹੋਵੇਗਾ ਲਾਗੂ


Harinder Kaur

Content Editor

Related News