ਈ-ਆਧਾਰ ਲਈ ਨਵਾਂ ਕਿਊ. ਆਰ. ਕੋਡ

Monday, Apr 09, 2018 - 11:25 PM (IST)

ਨਵੀਂ ਦਿੱਲੀ  (ਭਾਸ਼ਾ)-ਭਾਰਤੀ ਵਿਸ਼ੇਸ਼ ਪਛਾਣ ਅਥਾਰਿਟੀ (ਯੂ. ਆਈ. ਡੀ. ਏ. ਆਈ.) ਨੇ ਈ-ਆਧਾਰ ਲਈ ਇਕ ਨਵਾਂ ਕਿਊ. ਆਰ. ਕੋਡ ਸ਼ੁਰੂ ਕੀਤਾ ਹੈ। ਇਸ ਕਿਊ. ਆਰ. ਕੋਡ 'ਚ ਹੁਣ ਆਧਾਰ ਧਾਰਕ ਦੀ ਜਨਮ ਸਬੰਧਤ ਜਾਣਕਾਰੀ ਦੇ ਨਾਲ-ਨਾਲ ਫੋਟੋ ਵੀ ਹੋਵੇਗੀ। ਆਧਾਰ ਜਾਰੀ ਕਰਨ ਵਾਲੀ ਇਸ ਅਥਾਰਿਟੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਸ ਨੇ ਈ-ਆਧਾਰ 'ਤੇ ਮੌਜੂਦਾ ਕਿਊ. ਆਰ. ਕੋਡ ਦੀ ਜਗ੍ਹਾ ਨਵਾਂ ਕਿਊ. ਆਰ. ਕੋਡ ਸ਼ੁਰੂ ਕੀਤਾ ਹੈ। ਹੁਣ ਤੱਕ ਇਸ ਕੋਡ 'ਚ ਸਿਰਫ ਆਧਾਰ ਧਾਰਕ ਨਾਲ ਜੁੜੀ ਜਾਣਕਾਰੀ ਹੁੰਦੀ ਸੀ। ਨਵੇਂ ਕੋਡ 'ਚ ਉਸ ਦੀ ਫੋਟੋ ਵੀ ਹੋਵੇਗੀ।


Related News