ਹੁਣ ਅਗਸਤ ਤੱਕ PF ਰਕਮ ਦੇਵੇਗੀ ਸਰਕਾਰ, 80 ਲੱਖ ਕਰਮਚਾਰੀਆਂ ਨੂੰ ਫਾਇਦਾ

05/13/2020 6:32:00 PM

ਨਵੀਂ ਦਿੱਲੀ - ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੋਰੋਨਾ ਸੰਕਟ ਨਾਲ ਜੂਝ ਰਹੇ ਘੱਟ ਆਮਦਨੀ ਵਰਗ ਦੇ ਕਰਮਚਾਰੀਆਂ ਨੂੰ ਤਿੰਨ ਮਹੀਨੇ ਤੱਕ ਮਿਲਣ ਵਾਲੀ PF ਰਾਹਤ ਨੂੰ ਵਧਾ ਕੇ 6 ਮਹੀਨੇ ਤੱਕ ਲਈ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਸਪੋਰਟ ਲਈ 2500 ਕਰੋੜ ਰੁਪਏ ਵੰਡੇ ਜਾ ਰਹੇ ਹਨ।
ਦਰਅਸਲ, ਪੀ.ਐਮ. ਮੋਦੀ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਤਿੰਨ ਮਹੀਨੇ ਤੱਕ 15 ਹਜ਼ਾਰ ਤੋਂ ਘੱਟ ਸੈਲਰੀ ਵਾਲੇ ਕਰਮਚਾਰੀਆਂ ਦੇ ਖਾਤੇ 'ਚ ਇੰਪਲਾਈ ਅਤੇ ਇੰਪਲਾਇਰ ਦਾ ਹਿੱਸਾ ਪਾ ਚੁੱਕੀ ਹੈ ਅਤੇ ਹੁਣ ਅੱਗੇ ਤਿੰਨ ਮਹੀਨੇ ਤੱਕ ਅਤੇ ਇਹ ਰਾਹਤ ਸਰਕਾਰ ਕਰਮਚਾਰੀਆਂ ਨੂੰ ਦੇਵੇਗੀ।

ਅਗਸਤ ਤੱਕ PF ਜਮਾਂ ਕਰੇਗੀ ਸਰਕਾਰ
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਕਰੀਬ 80 ਲੱਖ ਕਰਮਚਾਰੀਆਂ ਨੂੰ ਫਾਇਦਾ ਹੋਇਆ ਹੈ। ਕੇਂਦਰ ਸਰਕਾਰ ਮਾਰਚ ਤੋਂ ਕੰਪਨੀ ਅਤੇ ਕਰਮਚਾਰੀਆਂ ਵੱਲੋਂ 12 ਫੀਸਦੀ + 12 ਫੀਸਦੀ ਦੀ ਰਕਮ EPFO 'ਚ ਆਪਣੇ ਵੱਲੋਂ ਜਮਾਂ ਕਰ ਰਹੀ ਹੈ। ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਸਤ ਤੱਕ ਇਹ ਰਾਹਤ ਦਿੱਤੀ ਜਾਵੇਗੀ। ਇਸ ਨਾਲ 80 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਅਤੇ 3.6 ਲੱਖ ਤੋਂ ਜ਼ਿਆਦਾ ਸੰਸਥਾਵਾਂ ਨੂੰ ਫਾਇਦਾ ਮਿਲ ਰਿਹਾ ਹੈ।

ਕਿਸ ਨੂੰ ਮਿਲੇਗਾ ਫਾਇਦਾ ?
ਪਰ ਇਸ ਦੇ ਨਾਲ ਕੁੱਝ ਸ਼ਰਤਾਂ ਹਨ। ਸਰਕਾਰ ਦੇ ਇਸ ਐਲਾਨ ਦਾ ਫਾਇਦਾ ਸਿਰਫ ਉਨ੍ਹਾਂ ਕੰਪਨੀਆਂ ਨੂੰ ਮਿਲੇਗਾ, ਜਿਨ੍ਹਾਂ ਦੇ ਕੋਲ 100 ਤੋਂ ਘੱਟ ਕਰਮਚਾਰੀ ਹਨ ਅਤੇ 90 ਫੀਸਦੀ ਕਰਮਚਾਰੀ ਦੀ ਸੈਲਰੀ 15,000 ਰੁਪਏ ਤੋਂ ਘੱਟ ਹੈ। ਯਾਨੀ 15 ਹਜ਼ਾਰ ਤੋਂ ਜ਼ਿਆਦਾ ਤਨਖਾਹ ਚੁੱਕਣ ਵਾਲਿਆਂ ਨੂੰ ਇਸ ਦਾ ਫਾਇਦਾ ਨਹੀਂ ਮਿਲੇਗਾ।
ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਰਕਾਰ ਦੇ ਇਸ ਕਦਮ ਨਾਲ 15 ਹਜ਼ਾਰ ਰੁਪਏ ਤੱਕ ਕਮਾਉਣ ਵਾਲੇ ਇੱਕ ਕਰਮਚਾਰੀ ਨੂੰ ਹਰ ਮਹੀਨੇ ਕਿੰਨੀ ਬਚਤ ਹੋਵੇਗੀ। ਉਂਝ ਵੱਖ-ਵੱਖ ਕੰਪਨੀਆਂ ਵੱਖ-ਵੱਖ ਤਰੀਕੇ ਨਾਲ ਬੇਸਿਕ ਸੈਲਰੀ ਤੈਅ ਕਰਦੀਆਂ ਹਨ।


Inder Prajapati

Content Editor

Related News