ਹੁਣ ਕਾਲ ਸੈਂਟਰ ਦੀਆਂ ਨੌਕਰੀਆਂ ''ਤੇ ਨਜ਼ਰ, ਅਮਰੀਕੀ ਸੰਸਦ ਨੇ ਪੇਸ਼ ਕੀਤਾ ਬਿੱਲ

Tuesday, Mar 20, 2018 - 04:58 PM (IST)

ਹੁਣ ਕਾਲ ਸੈਂਟਰ ਦੀਆਂ ਨੌਕਰੀਆਂ ''ਤੇ ਨਜ਼ਰ, ਅਮਰੀਕੀ ਸੰਸਦ ਨੇ ਪੇਸ਼ ਕੀਤਾ ਬਿੱਲ

ਵਾਸ਼ਿੰਗਟਨ—ਅਮਰੀਕੀ ਸੰਸਦ 'ਚ ਇਕ ਬਿੱਲ ਲਿਆਇਆ ਗਿਆ ਹੈ ਜਿਸਦੇ ਤਹਿਤ ਵਿਦੇਸ਼ 'ਚ ਬੈਠੇ ਕਾਲ ਸੈਂਟਰ ਦੇ ਕਰਮਚਾਰੀਆਂ ਨੂੰ ਆਪਣੀ ਲੋਕੈਸ਼ਨ ਦੱਸਣੀ ਹੋਵੇਗੀ ਅਤੇ ਗਾਹਕਾਂ ਨੂੰ ਅਧਿਕਾਰ ਦੇਣਾ ਹੋਵੇਗਾ ਕਿ ਉਹ ਅਮਰੀਕਾ 'ਚ ਸਰਵਿਸ ਏਜੰਟ ਨੂੰ ਕਾਲ ਟ੍ਰਾਂਸਫਰ ਕਰਨ ਨੂੰ ਕਹਿ ਸਕਣ। ਅੋਹਾਓ ਦੇ ਸੈਂਟਰ ਸ਼ਰੋਡ ਬ੍ਰਾਊਨ ਵੱਲੋਂ ਪੇਸ਼ ਇਸ ਬਿੱਲ 'ਚ ਉਨ੍ਹਾਂ ਕੰਪਨੀਆਂ ਦੀ ਇਕ ਸਰਵਜਨਿਕ ਸੂਚੀ ਤਿਆਰ ਕਰਨ ਦਾ ਪ੍ਰਸਤਾਵ ਹੈ ਜੋ ਕਾਲ ਸੈਂਟਰ ਦੀਆਂ ਨੌਕਰੀਆਂ ਆਉਟਸੋਰਸ ਕਰ ਸਕਦੀਆਂ ਹਨ। ਨਾਲ ਹੀ, ਇਨ੍ਹਾਂ 'ਚ ਉਨ੍ਹਾਂ ਕੰਪਨੀਆਂ ਨੂੰ ਫੈਡਰਲ ਕੰਟਰੈਕਟ 'ਚ ਤਰਜੀਹ ਦਿੱਤੇ ਜਾਣ ਦਾ ਵੀ ਪ੍ਰਸਤਾਵ ਹੈ ਜਿਨ੍ਹਾਂ ਨੇ ਇਹ ਨੌਕਰੀਆਂ ਵਿਦੇਸ਼ਾਂ 'ਚ ਨਹੀਂ ਭੇਜੀਆ ਹਨ।

ਇਸ ਬਿੱਲ 'ਚ ਅਮਰੀਕੀ ਗਾਹਕਾਂ ਨੂੰ ਆਪਣੀ ਕਾਲ ਅਮਰੀਕਾ 'ਚ ਬੈਠੇ ਕਸਟਮਰ ਸਰਵਿਸ ਏਜੰਟ ਨੂੰ ਟ੍ਰਾਂਸਫਰ ਕਰਵਾਉਣ ਦਾ ਅਧਿਕਾਰ ਦਿੰਦਾ ਹੈ। ਸੈਨਟਰ ਸ਼ਰਾਡ ਬ੍ਰਾਊਨ ਨੇ ਕਿਹਾ ਕਿ ਅਮਰੀਕੀ ਵਪਾਰ ਅਤੇ ਟੈਕਸ ਨੀਤੀ ਉਨ੍ਹਾਂ ਦੇ ਲਈ ਲੰਬੇ ਸਮੇਂ ਤੱਕ ਕਾਰਪੋਰੇਟ ਬਿਜ਼ਨੈੱਸ ਮਾਡਲ ਨੂੰ ਉਤਸ਼ਾਹ ਦਿੰਦੀ ਰਹੀ, ਜਿਸ ਨੇ  ਰੋਨੋਸਾ, ਮੈਕਸਿਕੋ ਜਾਂ ਵੂਹਾਨ ਅਤੇ ਚੀਨ 'ਚ ਪ੍ਰੋਡਕਸ਼ਨ ਸ਼ਿਫਟ ਕਰ ਲਈ ਹੈ।

ਸੈਨਟਰ ਨੇ ਕਿਹਾ,' ਸਭ ਤੋਂ ਜ਼ਿਆਦ ਕਾਲ ਸੈਂਟਰਸ ਦੀ ਨੌਕਰੀਆਂ ਵਿਦੇਸ਼ਾਂ 'ਚ ਜਾਂਦੀਆਂ ਹਨ। ਕਈ ਕੰਪਨੀਆਂ ਨੇ ਅੋਹਾਓ ਸਮੇਤ ਪੂਰੇ ਦੇਸ਼ 'ਚ ਆਪਣੇ ਕਾਲ ਸੈਂਟਰਸ ਬੰਦ ਕਰਕੇ ਭਾਰਤ ਤੇ ਮੈਕਸਿਕੋ ਚਲੀਆਂ ਗਈਆਂ।' ਕਮਊਨਿਕੇਸ਼ਨ ਵਰਕਸ ਆਫ ਅਮਰੀਕਾ ਵੱਲੋਂ ਕੀਤੀ ਗਏ ਇਕ ਅਧਿਐਨ ਦੇ ਮੁਤਾਬਕ, ਅਮਰੀਕੀ ਕੰਪਨੀਆਂ ਨੇ ਮਿਸਰ, ਸਾਊਦੀ ਅਰਬ, ਚੀਨ ਅਤੇ ਮੈਕਸੀਕੋ ਵਰਗੇ ਦੇਸ਼ਾਂ 'ਚ ਵੀ ਆਪਣੇ ਕਾਲ ਸੈਂਟਰਸ ਖੋਲੇ ਹਨ।


Related News