ਹੁਣ ਚੰਨ ''ਤੇ ਵੀ ਚੱਲੇਗਾ ਇੰਟਰਨੈੱਟ, NASA ਨੇ Nokia ਨੂੰ ਦਿੱਤਾ ਚੰਨ ''ਤੇ 4G ਲਗਾਉਣ ਦਾ ਕੰਟਰੈਕਟ

Tuesday, Oct 20, 2020 - 05:37 PM (IST)

ਹੁਣ ਚੰਨ ''ਤੇ ਵੀ ਚੱਲੇਗਾ ਇੰਟਰਨੈੱਟ, NASA ਨੇ Nokia ਨੂੰ ਦਿੱਤਾ ਚੰਨ ''ਤੇ 4G ਲਗਾਉਣ ਦਾ ਕੰਟਰੈਕਟ

ਵਾਸ਼ਿੰਗਟਨ : ਅਮਰੀਕੀ ਸਪੇਸ ਏਜੰਸੀ ਨਾਸਾ ਅਤੇ ਨੋਕੀਆ ਮਿਲ ਕੇ ਚੰਨ 'ਤੇ 4G LTE ਕਨੈਕਟੀਵਿਟੀ ਪਹੁੰਚਾਉਣਗੇ। ਨਾਸਾ ਨੇ ਐਲਾਨ ਕੀਤਾ ਹੈ ਕਿ ਚੰਨ 'ਤੇ ਪਹਿਲੇ ਸੇਲਿਊਲਰ ਕਨੈਕਟੀਵਿਟੀ ਲਈ ਨੋਕੀਆ ਨੂੰ ਕੰਟਰੈਕਟ ਦਿੱਤਾ ਜਾ ਰਿਹਾ ਹੈ। Nokia ਨੇ ਇਕ ਬਿਆਨ ਵਿਚ ਕਿਹਾ ਹੈ ਕਿ LTE / 4G ਟੇਕ ਭਰੋਸੇਯੋਗ ਅਤੇ ਹਾਈ ਡਾਟਾ ਰੇਟਸ ਦੇ ਕੇ ਚੰਨ ਦੇ ਸਰਫੇਸ 'ਤੇ ਕ੍ਰਾਂਤੀ ਲਿਆ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਨੈਟਵਰਕ ਪੁਲਾੜ ਯਾਤਰੀਆਂ ਨੂੰ ਆਵਾਜ਼ ਅਤੇ ਵੀਡੀਓ ਕਮਿਊਨੀਕੇਸ਼ਨ ਕਰਨ ਦੀਆਂ ਸੁਵਿਧਾਵਾਂ ਦੇਵੇਗਾ ਅਤੇ ਨਾਲ ਹੀ ਐਲੀਮੈਟਰੀ ਅਤੇ ਬਾਇਓਮੈਟਰਿਕ ਡਾਟਾ ਐਕਸਚੇਂਜ ਅਤੇ ਰੋਵਰਸ ਅਤੇ ਹੋਰ ਰੋਬੋਟਿਕ ਡਿਵਾਇਸਸ ਨੂੰ ਤਾਇਨਾਤ ਅਤੇ ਰਿਮੋਟਲੀ ਕੰਪਟਰੋਲ ਦੀ ਵੀ ਆਗਿਆ ਦੇਵੇਗਾ।

ਇਹ ਵੀ ਪੜ੍ਹੋ:  ਸਮੁੰਦਰ ਕੰਢੇ ਰੋਮਾਂਟਿਕ ਹੋਇਆ ਕ੍ਰਿਕਟਰ ਯੁਜਵੇਂਦਰ ਚਾਹਲ, ਮੰਗੇਤਰ ਨਾਲ ਸਾਂਝੀ ਕੀਤੀ ਤਸਵੀਰ

ਤੁਹਾਨੂੰ ਦੱਸ ਦੇਈਏ ਕਿ NASA Artemin Program ਦੇ ਤਹਿਤ 2024 ਤੱਕ ਚੰਨ 'ਤੇ ਮੈਂਡ ਮਿਸ਼ਨ ਭੇਜਣ ਦੀ ਤਿਆਰੀ ਵਿਚ ਹੈ। ਨੋਕੀਆ ਨੇ ਕਿਹਾ ਹੈ ਕਿ NASA Artemin ਦੌਰਾਨ ਕਮਿਊਨੀਕੇਸ਼ਨ ਵੱਡਾ ਰੋਲ ਪਲੇਅ ਕਰੇਗਾ। ਨੋਕੀਆ ਮੁਤਾਬਕ Nokia Bell Labs 2022 ਦੇ ਆਖ਼ੀਰ ਤੱਕ ਚੰਨ ਦੇ ਸਰਫੇਸ 'ਤੇ ਲੋ ਪਾਵਰ, ਸਪੇਸ ਹਾਰਡੇਂਡ ਅਤੇ ਐਂਡ ਟੁ ਐਂਡ LTE ਸਲਿਊਸ਼ਨ ਲਗਾਏਗੀ।

ਇਹ ਵੀ ਪੜ੍ਹੋ: ਦੇਸ਼ 'ਚ ਮੁੱਢਲੇ ਬਦਲਾਅ ਲਈ ਮੁਕੇਸ਼ ਅੰਬਾਨੀ ਨੇ ਤੈਅ ਕੀਤੇ ਇਹ 3 ਟੀਚੇ

NASA ਨੇ ਨੋਕੀਆ ਸਮੇਤ ਕਈ ਕੰਪਨੀਆਂ ਨੂੰ ਟੋਟਲ 370 ਮਿਲੀਅਨ ਡਾਲਰ (ਲਗਭਗ 27.13 ਅਰਬ ਰੁਪਏ) ਦੇਵੇਗੀ ਤਾਂ ਕਿ ਚੰਨ 'ਤੇ 4G LTE ਨੈੱਟਵਰਕ ਲਗਾਇਆ ਜਾ ਸਕੇ । ਇਹ ਕੰਪਨੀਆਂ ਚੰਨ ਦੇ ਸਰਫੇਸ ਪਾਵਰ ਜੇਨੇਰੇਸ਼ਨ, ਕਾਰਿਓਜੈਨਿਕ ਫਰੀਜਿੰਗ ਅਤੇ ਰੋਬਾਟਿਕਸ ਟੈਕਨਾਲੋਜੀ ਵੀ ਲਗਾਉਣਗੀਆਂ। ਇਨ੍ਹਾਂ ਸਭ ਦੇ ਆਧਾਰ 'ਤੇ ਫਿਰ ਚੰਨ 'ਤੇ 4G ਨੈਟਰਵਕ ਲਗਾਉਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ: IPL 2020: ਸਲਮਾਨ ਖਾਨ ਨੇ 2014 'ਚ ਪ੍ਰੀਤੀ ਜਿੰਟਾ ਨੂੰ ਪੁੱਛਿਆ ਸੀ ਸਵਾਲ, ਹੁਣ ਪੰਜਾਬ ਤੋਂ ਮਿਲਿਆ ਕਰਾਰਾ ਜਵਾਬ

ਧਿਆਨਦੇਣ ਯੋਗ ਹੈ ਕਿ Nokia Bell Labs ਨੂੰ 14 ਮਿਲੀਅਨ ਡਾਲਰਸ (ਲਗਭਗ 1.03 ਅਰਬ ਰੁਪਏ) ਦਾ ਕੰਟਰੈਕਟ ਦਿੱਤਾ ਗਿਆ ਹੈ। ਚੰਨ 'ਤੇ 4G ਲਗਾਉਣ ਲਈ Nokia Bell Lab ਸਪੇਸ ਫਲਾਇਟ ਇੰਜੀਨਿਅਰਿੰਗ ਕੰਪਨੀਆਂ ਨਾਲ ਪਾਰਟਨਰਸ਼ਿਪ ਕਰੇਗੀ। ਸਪੇਸ ਏਜੰਸੀ ਨਾਸਾ ਨੇ ਟੋਟਲ 14 ਅਮਰੀਕੀ ਕੰਪਨੀਆਂ ਨੂੰ ਚੁਣਿਆ ਹੈ ਜੋ ਚੰਨ 'ਤੇ 4Gਨੈੱਟਵਰਕ ਲਈ ਬੇਸਿਕ ਇੰਫਰਾਸਟਰਕਚਰ ਤਿਆਰ ਕਰਣਗੀਆਂ। ਇਸ ਮਿਸ਼ਨ ਲਈ ਅਰਬਾਂ ਰੁਪਏ ਦਾ ਫੰਡ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਕੰਪਨੀਆਂ ਨੇ ਮੁੱਖ ਤੌਰ ਉੱਤੇ Space X, Nokia, Lockheed Martin, Sierra, ULA ਅਤੇ SSL ਰੋਬੋਟਿਕਸ ਸ਼ਾਮਲ ਹਨ। ਇਹ ਸਾਰੀਆਂ ਅਮਰੀਕਾ ਦੀਆਂ ਹੀ ਕੰਪਨੀਆਂ ਹਨ।

ਇਹ ਵੀ ਪੜ੍ਹੋ:  5 ਮਿੰਟ 25 ਸਕਿੰਟ 'ਚ 1.6 ਕਿਲੋਮੀਟਰ ਦੌੜੀ 9 ਮਹੀਨਿਆਂ ਦੀ ਗਰਭਵਤੀ, ਪਤੀ ਨਾਲ ਲਾਈ ਸੀ ਸ਼ਰਤ, ਵੀਡੀਓ


author

cherry

Content Editor

Related News