ਬਕਾਇਆ ਦੇ ਬਦਲੇ ਵੋਡਾਫੋਨ-ਆਈਡੀਆ ’ਚ 2,458 ਕਰੋੜ ਰੁਪਏ ਦੀ ਹਿੱਸੇਦਾਰੀ ਲਵੇਗੀ ਨੋਕੀਆ, ਐਰਿਕਸਨ

06/14/2024 5:54:55 PM

ਨਵੀਂ ਦਿੱਲੀ (ਭਾਸ਼ਾ) - ਕਰਜ਼ੇ ’ਚ ਡੁੱਬੀ ਦੂਰਸੰਚਾਰ ਕੰਪਨੀ ਵੋਡਾਫੋਨ-ਆਈਡੀਆ (ਵੀ. ਆਈ. ਐੱਲ.) ਨੇ ਆਪਣੇ ਵਿਕਰੇਤਾਵਾਂ ਨੋਕੀਆ ਇੰਡੀਆ ਅਤੇ ਐਰਿਕਸਨ ਇੰਡੀਆ ਨੂੰ ਅੰਸ਼ਿਕ ਬਕਾਏ ਦੇ ਭੁਗਤਾਨ ਲਈ 2,458 ਕਰੋੜ ਰੁਪਏ ਦੇ ਸ਼ੇਅਰ ਅਲਾਟ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ :     ਸਰਕਾਰ ਨੇ ਦਿੱਤੀ ਖੁਸ਼ਖਬਰੀ, ਮੁਫ਼ਤ 'ਚ ਆਧਾਰ ਅਪਡੇਟ ਕਰਨ ਦੀ ਸਮਾਂ ਮਿਆਦ ਵਧਾਈ

ਵੋਡਾਫੋਨ ਆਈਡੀਆ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਉਸਦੇ ਬੋਰਡ ਆਫ ਡਾਇਰੈਕਟਰਜ਼ ਨੇ ਕੰਪਨੀ ਦੇ ਫਾਲੋਆਨ ਇਸ਼ੂ ਪ੍ਰਾਈਸ਼ ਦੀ ਤੁਲਨਾ ’ਚ ਕਰੀਬ 35 ਫੀਸਦੀ ਵੱਧ ਕੀਮਤ ’ਤੇ ਤਰਜੀਹੀ ਸ਼ੇਅਰਾਂ ਦੀ ਅਲਾਟਮੈਂਟ ਨੂੰ ਮਨਜ਼ੂਰੀ ਦਿੱਤੀ ਹੈ। ਇਹ ਛੇ ਮਹੀਨਿਆਂ ਦੇ ‘ਲਾਕ-ਇਨ’ ਮਿਆਦ ਨਾਲ ਆਉਂਦਾ ਹੈ।

ਇਹ ਵੀ ਪੜ੍ਹੋ :     16ਵੇਂ ਜਨਮਦਿਨ ਦਾ ਕੇਕ ਕੱਟਣ ਤੋਂ ਬਾਅਦ, PUBG ਖੇਡਦਿਆ ਮੁੰਡੇ ਨੂੰ ਆਈ ਮੌਤ

ਦੂਰਸੰਚਾਰ ਕੰਪਨੀ ਅਨੁਸਾਰ ਨੋਕੀਆ ਅਤੇ ਐਰਿਕਸਨ ਕ੍ਰਮਵਾਰ : 1,520 ਕਰੋੜ ਅਤੇ 938 ਕਰੋੜ ਰੁਪਏ ਤੱਕ ਦੀ ਹਿੱਸੇਦਾਰੀ ਹਾਸਲ ਕਰੇਗੀ। ਹਾਲਾਂਕਿ ਇਸ ਦੇ ਲਈ 10 ਜੁਲਾਈ ਨੂੰ ਹੋਣ ਵਾਲੀ ਆਮ ਬੈਠਕ ’ਚ ਵੀ. ਆਈ. ਐੱਲ. ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ :     ਬਰਖ਼ਾਸਤ ਕਰਮਚਾਰੀਆਂ ਨੇ ਐਲੋਨ ਮਸਕ ਅਤੇ ਸਪੇਸਐਕਸ’ ਖਿਲਾਫ ਮੁਕੱਦਮਾ ਦਰਜ ਕੀਤਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News