ਨੋਇਡਾ : ਬਰਗਰ ਕਿੰਗ ਰੈਸਟੋਰੈਂਟ ''ਤੇ ਲੱਗਾ 1 ਲੱਖ ਰੁਪਏ ਜੁਰਮਾਨਾ

Thursday, Dec 10, 2020 - 06:28 PM (IST)

ਨੋਇਡਾ (ਯੂ. ਪੀ.), (ਭਾਸ਼ਾ)— ਫਾਸਟ ਫੂਡ ਚੇਨ ਚਲਾਉਣ ਵਾਲੀ ਕੰਪਨੀ ਬਰਗਰ ਕਿੰਗ ਦੇ ਇੱਥੇ ਸਥਿਤ ਰੈਸਟੋਰੈਂਟ 'ਤੇ ਕੂੜਾ ਪ੍ਰਬੰਧ ਦੇ ਦਿਸ਼ਾ-ਨਿਰਦੇਸ਼ਾਂ ਦੇ ਕਥਿਤ ਉਲੰਘਣ ਦੇ ਮੱਦੇਨਜ਼ਰ ਇੱਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਨੋਇਟਾ ਅਥਾਰਟੀ ਦੇ ਜਨਤਕ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਕੰਪਨੀ ਦੇ ਸਕੈਟਰ 63 ਸਥਿਤ ਰੈਸਟੋਰੈਂਟ ਦਾ ਨਿਰੀਖਣ ਕੀਤਾ ਸੀ।

ਪ੍ਰਬੰਧਾਂ 'ਚ ਕਮੀ ਪਾਏ ਜਾਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਬਰਗਰ ਕਿੰਗ ਤੋਂ ਤਤਕਾਲ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ। ਅਥਾਰਟੀ ਨੇ ਇਕ ਬਿਆਨ 'ਚ ਕਿਹਾ ਕਿ ਠੋਸ ਕੂੜਾ ਪ੍ਰਬੰਧਨ ਨਿਯਮ-2016 ਮੁਤਾਬਕ, ਥੋਕ 'ਚ ਕੂੜਾ ਪੈਦਾ ਕਰਨ ਵਾਲਿਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਆਪਣੇ ਹੀ ਕੰਪਲੈਕਸ ਦੇ ਅੰਦਰ ਵੱਖ ਕਰਨਾ ਹੁੰਦਾ ਹੈ, ਨਾਲ ਹੀ ਗਿੱਲੇ ਕੂੜੇ ਦੀ ਪ੍ਰੋਸੈਸਿੰਗ ਵੀ ਕਰਨੀ ਹੁੰਦੀ ਹੈ।

ਬਿਆਨ 'ਚ ਕਿਹਾ ਗਿਆ ਹੈ ਕਿ ਨਿਰੀਖਣ ਦੌਰਾਨ ਸੈਕਟਰ-63 ਦੇ ਐੱਚ-ਬਲਾਕ ਸਥਿਤ ਬਰਗਰ ਕਿੰਗ 'ਚ ਸੁੱਕਾ ਅਤੇ ਗਿੱਲਾ ਕੂੜਾ ਇਕੱਠਾ ਪਾਇਆ ਗਿਆ। ਉੱਥੇ ਹੀ, ਕੰਪੈਲਕਸ 'ਚ ਗਿੱਲੇ ਕੂੜੇ ਦੇ ਨਿਪਟਾਰੇ ਲਈ ਕੋਈ ਵਿਵਸਥਾ ਨਹੀਂ ਕੀਤੀ ਗਈ ਸੀ। ਕੁਝ ਕੂੜੇ ਨੂੰ ਸੜਕ 'ਤੇ ਵੀ ਸੁੱਟਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਰੈਸਟੋਰੈਂਟ 'ਚ ਗੰਦੇ ਪਾਣੀ ਨੂੰ ਸੋਧ ਕਰਨ ਵਾਲਾ ਪਲਾਂਟ (ਈ. ਟੀ. ਪੀ.) ਵੀ ਚਾਲੂ ਹਾਲਤ 'ਚ ਨਹੀਂ ਮਿਲਿਆ। ਇਸ ਲਈ ਰੈਸਟੋਰੈਂਟ 'ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ।


Sanjeev

Content Editor

Related News