GDP ਦੀ ਦੂਜੀ ਤਿਮਾਹੀ ਦੇ ਨਤੀਜਿਆਂ ਤੋਂ ਉਤਸ਼ਾਹਤ ਹੋਣ ਦੀ ਲੋੜ ਨਹੀਂ : ਰਾਜਨ

Thursday, Dec 03, 2020 - 08:11 PM (IST)

GDP ਦੀ ਦੂਜੀ ਤਿਮਾਹੀ ਦੇ ਨਤੀਜਿਆਂ ਤੋਂ ਉਤਸ਼ਾਹਤ ਹੋਣ ਦੀ ਲੋੜ ਨਹੀਂ : ਰਾਜਨ

ਨਵੀਂ ਦਿੱਲੀ— ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਦੂਜੀ ਤਿਮਾਹੀ 'ਚ ਵਿਸ਼ਲੇਸ਼ਕਾਂ ਦੇ ਅਨੁਮਾਨ ਤੋਂ ਘੱਟ ਡਿਗੀ ਹੈ, ਇਸ ਕਾਰਨ ਬਹੁਤ ਸਾਰੇ ਅਰਥਸ਼ਾਸਤਰੀ ਭਾਰਤ ਦੀ ਜੀ. ਡੀ. ਪੀ. ਗ੍ਰੋਥ 'ਤੇ ਵੱਡਾ ਦਾਅ ਖੇਡਣ 'ਚ ਜੁਟ ਗਏ ਹਨ। ਇਸ ਸਾਲ ਦੀ ਸਤੰਬਰ ਤਿਮਾਹੀ 'ਚ ਭਾਰਤ ਦੀ ਜੀ. ਡੀ. ਪੀ. 'ਚ 7.5 ਫੀਸਦੀ ਦੀ ਕਮਜ਼ੋਰੀ ਆਈ, ਜਦੋਂ ਕਿ ਕਈ ਅਰਥਸ਼ਾਸਤਰੀ 10 ਫ਼ੀਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਾ ਕੇ ਬੈਠੇ ਸਨ।

ਇਸ ਵਿਚਕਾਰ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਕਿਹਾ ਕਿ ਦੂਜੀ ਤਿਮਾਹੀ ਦੇ ਜੀ. ਡੀ. ਪੀ. ਦੇ ਅੰਕੜਿਆਂ ਤੋਂ ਬਹੁਤ ਜ਼ਿਆਦਾ ਉਤਸ਼ਾਹਤ ਹੋਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ- HDFC ਬੈਂਕ ਦੇ ਨਵੇਂ ਕ੍ਰੈਡਿਟ ਲਈ ਕਰਨਾ ਪੈ ਸਕਦਾ ਹੈ ਇੰਨਾ ਲੰਮਾ ਇੰਤਜ਼ਾਰ

ਰਘੁਰਾਮ ਰਾਜਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਸੰਕਟ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਰੋਜ਼ਗਾਰ ਆਦਿ ਦੇ ਨੁਕਸਾਨ ਦਾ ਅਸਰ ਲੰਮੀ ਮਿਆਦ 'ਚ ਦੇਖਿਆ ਜਾਏਗਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਮੰਗ ਕਾਰਨ ਅਰਥਵਿਵਸਥਾ 'ਚ ਕਾਫ਼ੀ ਰਿਕਵਰੀ ਦੇਖੀ ਜਾ ਰਹੀ ਹੈ ਪਰ ਚਿੰਤਾ ਦੀ ਗੱਲ ਇਹ ਹੈ ਕਿ ਇਹ ਕਦੋਂ ਤੱਕ ਜਾਰੀ ਰਹਿ ਸਕਦੀ ਹੈ। ਰਾਜਨ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਜੋ ਲੋਕ ਨੌਕਰੀਓਂ ਬਾਹਰ ਕੱਢ ਦਿੱਤੇ ਗਏ ਹਨ, ਉਨ੍ਹਾਂ ਦੀ ਆਮਦਨ ਡਿੱਗੀ ਹੈ ਅਤੇ ਉਹ ਬਹੁਤ ਦਿਨਾਂ ਤੱਕ ਮੰਗ ਨੂੰ ਬੜ੍ਹਾਵਾ ਦੇਣ ਦੀ ਸਥਿਤੀ 'ਚ ਨਹੀਂ ਹਨ। ਰਾਜਨ ਨੇ ਕਿਹਾ ਕਿ ਆਰਥਿਕ ਰਿਕਵਰੀ ਚੰਗੀ ਖਬਰ ਹੈ ਪਰ ਸਵਾਲ ਇਹ ਹੈ ਕਿ ਇਹ ਕਦੋਂ ਤੱਕ ਚੱਲੇਗੀ।

ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ ਵੱਡਾ ਵਾਧਾ, ਪੰਜਾਬ 'ਚ ਇੰਨੇ ਤੋਂ ਹੋਏ ਪਾਰ

ਨੁਕਸਾਨ ਦੀ ਭਰਪਾਈ 'ਚ ਲੱਗੇਗਾ ਲੰਮਾ ਸਮਾਂ
ਰਘੁਰਾਮ ਰਾਜਨ ਨੇ ਕਿਹਾ ਕਿ ਇਸ ਸਮੇਂ ਅਰਥਵਿਵਸਥਾ ਦੀ ਸਥਿਤੀ ਬਾਰੇ ਖੁਸ਼ੀ ਮਨਾਉਣਾ ਜਲਦਬਾਜ਼ੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਇਸ ਦੀ ਭਰਪਾਈ ਕਰਨ 'ਚ ਲੰਮਾ ਸਮਾਂ ਲੱਗੇਗਾ। ਕੇਂਦਰ ਸਰਕਾਰ 'ਤੇ ਗ੍ਰੋਥ ਦੀ ਸਪੀਡ ਬਣਾਏ ਰੱਖਣ 'ਚ ਫੇਲ ਹੋਣ ਦਾ ਦੋਸ਼ ਲਾਉਂਦੇ ਹੋਏ ਰਾਜਨ ਨੇ ਕਿਹਾ ਕਿ ਸਰਕਾਰ ਨੇ ਲੋੜ ਦੇ ਹਿਸਾਬ ਨਾਲ ਪੈਸੇ ਖਰਚ ਨਹੀਂ ਕੀਤੇ। ਜੇਕਰ ਸਰਕਾਰ ਕੋਰੋਨਾ ਵਾਇਰਸ ਸੰਕਟ ਦੇ ਦੌਰ 'ਚ ਹੋਰ ਰਕਮ ਖਰਚ ਕਰਦੀ ਤਾਂ ਦੂਜੀ ਤਿਮਾਹੀ 'ਚ ਜੀ. ਡੀ. ਪੀ. ਦੇ ਅੰਕੜਿਆਂ 'ਚ ਉਸ ਦਾ ਅਸਰ ਦੇਖਿਆ ਜਾ ਸਕਦਾ ਸੀ। ਵੱਡੇ ਉਦਯੋਗਿਕ ਘਰਾਣਿਆਂ ਵਲੋਂ ਬੈਂਕ ਖੋਲ੍ਹੇ ਜਾਣ 'ਤੇ ਰਾਜਨ ਨੇ ਕਿਹਾ ਕਿ ਚਿੰਤਾ ਦੀ ਗੱਲ ਇਹ ਹੈ ਕਿ ਇਹ ਬੈਂਕ ਉਨ੍ਹਾਂ ਉਦਯੋਗਿਕ ਘਰਾਣਿਆਂ ਦੀ ਲੋੜ ਨੂੰ ਪਾ ਕਰਦੇ ਰਹਿ ਜਾਣਗੇ। ਰਾਜਨ ਨੇ ਕਿਹਾ ਕਿ ਭਾਰਤ 'ਚ ਵਧਦੇ ਐੱਨ. ਪੀ. ਏ. ਦੀ ਸਮੱਸਿਆ ਤੋਂ ਬਾਅਦ ਜੀ. ਡੀ. ਪੀ. ਅਤੇ ਕਰਜ਼ੇ ਦਾ ਅਨੁਪਾਤ ਬਹੁਤ ਘੱਟ ਹੈ, ਇਸ ਦਾ ਮਤਲਬ ਇਹ ਹੈ ਕਿ ਲੋੜ ਵਾਲੇ ਲੋਕਾਂ ਨੂੰ ਵੀ ਕਰਜ਼ਾ ਦੇਣ 'ਚ ਉੱਦਮਤਾ ਨਹੀਂ ਵਰਤੀ ਜਾ ਰਹੀ ਹੈ।

ਕੁਮੈਂਟ ਬਾਕਸ 'ਚ ਦੱਸੋ, ਸਾਬਕਾ ਗਵਰਨਰ ਦੀ ਟਿੱਪਣੀ 'ਤੇ ਤੁਹਾਡੀ ਕੀ ਹੈ ਰਾਇ


author

Sanjeev

Content Editor

Related News