ਆਧਾਰ ’ਚ ਨਾਂ ਤੇ ਜਨਮ ਮਿਤੀ ਬਦਲਾਉਣ ਲਈ ਮੋਬਾਇਲ ਨੰਬਰ ਦੀ ਨਹੀਂ ਲੋੜ

11/05/2019 10:48:46 AM

ਨਵੀਂ ਦਿੱਲੀ – ਬੈਂਕਾਂ ਵਿਚ ਖਾਤੇ ਖੁੱਲ੍ਹਵਾਉਣ ਤੋਂ ਲੈ ਕੇ ਪਾਸਪੋਰਟ ਬਣਾਉਣ ਸਮੇਤ ਕਈ ਕੰਮਾਂ ਵਿਚ ਆਧਾਰ ਕਾਰਡ ਜ਼ਰੂਰੀ ਹੈ ਪਰ ਇਸ ਵਿਚ ਨਾਂ ਜਾਂ ਜਨਮ ਮਿਤੀ ਗਲਤ ਹੋਣ ’ਤੇ ਕਈ ਵਾਰ ਲੋਕਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਇਸ ਨੂੰ ਵੇਖਦੇ ਹੋਏ ਯੂ. ਆਈ. ਡੀ. ਏ. ਆਈ. ਨੇ ਕਿਹਾ ਹੈ ਕਿ ਆਧਾਰ ਕਾਰਡ ਵਿਚ ਜੇ ਜਨਮ ਮਿਤੀ ਜਾਂ ਕੋਈ ਹੋਰ ਜਾਣਕਾਰੀ ਗਲਤ ਹੈ ਤਾਂ ਉਸ ਨੂੰ ਠੀਕ ਜਾਂ ਤਬਦੀਲ ਕਰਵਾਉਣ ਲਈ ਮੋਬਾਇਲ ਨੰਬਰ ਦੀ ਲੋੜ ਨਹੀਂ ਪਏਗੀ।

UIDAI ਦੇ ਨਵੇਂ ਫੈਸਲੇ ਦੇ ਤਹਿਤ ਆਧਾਰ 'ਚ ਨਾਮ ਬਦਲਵਾਉਣ ਲਈ 2 ਵਾਰ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਨਾਮ ਠੀਕ ਕਰਵਾਉਣ ਲਈ ਤੁਹਾਡੇ ਕੋਲ ਫੋਟੋ ਵਾਲੇ ਸਰਟੀਫਿਕੇਟ ਦਾ ਇਕ ਦਸਤਾਵੇਜ਼ ਹੋਣਾ ਚਾਹੀਦੈ। ਜਨਮ ਤਾਰੀਖ 'ਚ ਸੁਧਾਰ ਲਈ 3 ਸਾਲ ਤੋਂ ਘੱਟ ਦਾ ਫਰਕ ਹੈ ਤਾਂ ਤੁਸੀਂ ਸੰਬੰਧਿਤ  ਦਸਤਾਵੇਜ਼ ਨਾਲ ਕਿਸੇ ਨਜ਼ਦੀਕੀ ਆਧਾਰ ਸੁਵਿਧਾ ਕੇਂਦਰ 'ਚ ਜਾ ਕੇ ਇਸ 'ਚ ਸੁਧਾਰ ਕਰਵਾ ਸਕਦੇ ਹੋ। ਉਮਰ 'ਚ ਜੇਕਰ 3 ਸਾਲ ਤੋਂ ਜ਼ਿਆਦਾ ਦਾ ਫਰਕ ਹੈ ਤਾਂ ਤੁਹਾਨੂੰ ਖੇਤਰੀ ਆਧਾਰ ਕੇਂਦਰ 'ਚ ਦਸਤਾਵੇਜ਼ ਲੈ ਕੇ ਜਾਣਾ ਪਵੇਗਾ। ਇਸ ਦੇ ਨਾਲ ਹੀ ਲਿੰਗ 'ਚ ਸੁਧਾਰ ਦੀ ਸਹੂਲਤ ਇਕ ਵਾਰ ਹੀ ਮਿਲੇਗੀ।


Related News