ਮਹਾਰਾਸ਼ਟਰ 'ਚ ਬਿਨਾਂ ABS ਦੇ ਨਹੀਂ ਚੱਲੇਗੀ ਕੋਈ ਬਾਈਕ

04/26/2018 1:25:34 PM

ਨਵੀਂ ਦਿੱਲੀ— ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਨੇ ਮਹਾਰਾਸ਼ਟਰ 'ਚ ਸਾਰੇ ਦੋ-ਪਹੀਆ ਲਈ 'ਐਂਟੀ ਲਾਕ ਬ੍ਰੇਕਿੰਗ ਸਿਸਟਮ (ਏ. ਬੀ. ਐੱਸ.) ਇਸ ਮਹੀਨੇ ਯਾਨੀ ਅਪ੍ਰੈਲ 2018 ਤੋਂ ਜ਼ਰੂਰੀ ਕਰ ਦਿੱਤਾ ਹੈ। ਮਹਾਰਾਸ਼ਟਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਨੁਸਾਰ, 125 ਸੀਸੀ ਅਤੇ ਉਸ ਤੋਂ ਵਧ ਸਮਰਥਾ ਵਾਲੇ ਦੋ-ਪਹੀਆ ਵਾਹਨਾਂ ਲਈ 1 ਅਪ੍ਰੈਲ ਤੋਂ ਹੀ ਏ. ਬੀ. ਐੱਸ. ਜ਼ਰੂਰੀ ਕਰ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਮੌਜੂਦਾ ਦੋ-ਪਹੀਆ ਵਾਹਨ ਜਿਨ੍ਹਾਂ 'ਚ ਏ. ਬੀ. ਐੱਸ. ਨਹੀਂ ਹੈ, ਉਨ੍ਹਾਂ ਨੂੰ ਮਾਰਚ 2019 ਤਕ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ 125 ਸੀਸੀ ਤੋਂ ਘੱਟ ਸਮਰੱਥਾ ਵਾਲੇ ਦੋ-ਪਹੀਆ ਵਾਹਨਾਂ 'ਚ ਕੰਬਾਇੰਡ ਬ੍ਰੇਕਿੰਗ (ਸੀ. ਬੀ. ਐੱਸ.) ਸਿਸਟਮ ਹੋਵੇਗਾ। 
ਮਹਾਰਾਸ਼ਟਰ ਸਰਕਾਰ ਨੇ ਇਹ ਕਦਮ ਦੋ-ਪਹੀਆ ਵਾਹਨ ਚਲਾਉਣ ਵਾਲੇ ਅਤੇ ਪਿੱਛੇ ਬੈਠਣ ਵਾਲਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਠਾਇਆ ਹੈ। ਏ. ਬੀ. ਐੱਸ. ਨਾਲ ਲੈੱਸ ਵਾਹਨ ਬ੍ਰੇਕ ਲਾਉਂਦੇ ਸਮੇਂ ਤਿਲਕਦੇ ਨਹੀਂ ਹਨ ਅਤੇ ਰੁਕ ਜਾਂਦੇ ਹਨ। ਹਾਲਾਂਕਿ ਜੇਕਰ ਦੋ-ਪਹੀਆ ਵਾਹਨ ਚਾਲਕ ਅਨੁਭਵੀ ਨਾ ਹੋਇਆ ਤਾਂ ਪਿੱਛੇ ਆਉਣ ਵਾਲੇ ਵਾਹਨ ਕਾਰਨ ਦੁਰਘਟਨਾ ਵੀ ਹੋ ਸਕਦੀ ਹੈ। ਮਹਾਰਾਸ਼ਟਰ 'ਚ ਦੋ-ਪਹੀਆ ਵਾਹਨਾਂ ਦੀ ਗਿਣਤੀ 2.3 ਕਰੋੜ ਹੈ। ਇਕੱਲੇ ਮੁੰਬਈ 'ਚ ਹੀ 20 ਲੱਖ ਤੋਂ ਵਧ ਬਾਈਕਸ ਹਨ। ਮੌਜੂਦਾ ਸਮੇਂ ਇਹ ਜਾਂਚਣ ਦੀ ਕੋਈ ਪ੍ਰਣਾਲੀ ਨਹੀਂ ਹੈ ਕਿ ਕਿਸੇ ਦੋ-ਪਹੀਆ ਵਾਹਨ 'ਚ ਏ. ਬੀ. ਐੱਸ. ਹੈ ਜਾਂ ਨਹੀਂ, ਨਾ ਹੀ ਲੋਕਾਂ ਨੂੰ ਇਹ ਪਤਾ ਹੈ ਕਿ ਏ. ਬੀ. ਐੱਸ. ਕਿੱਥੋਂ ਦੋ-ਪਹੀਆ ਵਾਹਨਾਂ 'ਚ ਲਗਾਇਆ ਜਾਂਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮਹਾਰਾਸ਼ਟਰ ਸਰਕਾਰ ਇਸ ਨੂੰ ਕਿਸ ਤਰ੍ਹਾਂ ਲਾਗੂ ਕਰਵਾ ਪਾਉਂਦੀ ਹੈ।


Related News