ਟੈਕਸ ਚੋਰੀ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ ਅਧਿਕਾਰੀ : ਸੀਤਾਰਮਨ

07/24/2019 9:01:00 PM

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਈਮਾਨਦਾਰੀ ਨਾਲ ਟੈਕਸ ਦਾ ਭੁਗਤਾਨ ਕਰਨ ਵਾਲਿਆਂ ਲਈ ਚੀਜ਼ਾਂ ਆਸਾਨ ਬਣਾਉਣ ’ਚ ਮਦਦ ਕਰਨ ਪਰ ਟੈਕਸ ਚੋਰੀ ਅਤੇ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿੱਠਣ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਕਰਦਾਤਿਆਂ ਨੂੰ ਟੈਕਸ ਭੁਗਤਾਨ ਨੂੰ ਸਜ਼ਾ ਦੇ ਰੂਪ ’ਚ ਨਹੀਂ, ਸਗੋਂ ਉਨ੍ਹਾਂ ਵੱਲੋਂ ਦੇਸ਼ ਦੇ ਨਿਰਮਾਣ ’ਚ ਦਿੱਤੇ ਜਾਣ ਵਾਲੇ ਯੋਗਦਾਨ ਦੇ ਰੂਪ ’ਚ ਲੈਣਾ ਚਾਹੀਦਾ ਹੈ। ਉਨ੍ਹਾਂ ਟੈਕਸ ਚੋਰੀ ਕਰਨ ਵਾਲਿਆਂ ਨੂੰ ਫੜਨ ਲਈ ਮਾਲੀਆ ਵਿਭਾਗ ਦੀਆਂ ਤਿੰਨਾਂ ਜਾਂਚ ਇਕਾਈਆਂ ਨਾਲ ਆਪਸ ’ਚ ਸੂਚਨਾਵਾਂ ਨੂੰ ਸਾਂਝਾ ਕਰਨ ਲਈ ਵੀ ਕਿਹਾ।


Inder Prajapati

Content Editor

Related News