ਸ਼ੇਅਰ ਬਾਜ਼ਾਰ 'ਚ ਬਹਾਰ, ਨਿਫਟੀ 10 ਹਜ਼ਾਰ ਦੇ ਪਾਰ ਖੁੱਲ੍ਹਿਆ

10/12/2017 10:01:55 AM

ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਵਾਧੇ ਨਾਲ ਹੋਈ ਹੈ। ਸੈਂਸੈਕਸ 53 ਅੰਕ ਵਧ ਕੇ 31887 ਅੰਕ 'ਤੇ ਅਤੇ ਨਿਫਟੀ 26 ਅੰਕ ਚੜ੍ਹ ਕੇ 10011 ਅੰਕ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਮੈਟਲ, ਫਾਰਮਾ ਸਮੇਤ ਸਾਰੇ ਸੈਕਟਰਲ ਇੰਡੈਕਸ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਸੈਂਸੈਕਸ 24 ਅੰਕਾਂ ਦੇ ਵਾਧੇ ਨਾਲ 31,858 ਦੇ ਪੱਧਰ 'ਤੇ ਅਤੇ ਨਿਫਟੀ 4 ਅੰਕ ਦੇ ਮਾਮੂਲੀ ਵਾਧੇ ਨਾਲ 9,989 ਦੇ ਪੱਧਰ 'ਤੇ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ।

ਮਿਡਕੈਪ ਸ਼ੇਅਰਾਂ 'ਚ ਸੁਸਤੀ
ਮਿਡਕੈਪ ਸ਼ੇਅਰਾਂ 'ਚ ਵੀ ਸੁਸਤੀ ਦਿਸ ਰਹੀ ਹੈ ਜਦਕਿ ਸਮਾਲਕੈਪ ਸ਼ੇਅਰਾਂ 'ਚ ਹਲਕੀ ਖਰੀਦਦਾਰੀ ਨਜ਼ਰ ਆ ਰਹੀ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.4 ਫੀਸਦੀ ਤੱਕ ਵਧਿਆ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਐੱਫ. ਐੱਮ. ਸੀ. ਜੀ., ਮੈਟਲ, ਪੀ. ਐੱਸ. ਯੂ. ਬੈਂਕ ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਬਿਕਵਾਲੀ ਨਾਲ ਬਾਜ਼ਾਰ 'ਤੇ ਦਬਾਅ ਬਣਿਆ ਹੈ। ਬੈਂਕ ਨਿਫਟੀ 0.3 ਫੀਸਦੀ ਡਿੱਗ ਕੇ 24,033 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਆਈ.ਟੀ., ਫਾਰਮਾ ਰਿਐਲਟੀ ਅਤੇ ਕੈਪੀਟਲ ਗੁਡਸ ਸ਼ੇਅਰਾਂ 'ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। 
ਟਾਪ ਗੇਨਰਸ
ਭਾਰਤੀ ਇੰਫਰਾਟੈਲ, ਸਨ ਫਾਰਮਾ,ਗੇਲ, ਲਿਊਪਿਨ, ਰਿਲਾਇੰਸ, ਟਾਟਾ ਸਟੀਲ
ਟਾਪ ਲੂਜਰਸ
ਕੋਲ ਇੰਡੀਆ, ਸਿਪਲਾ, ਏਸ਼ੀਅਨ ਪੇਂਟਸ, ਭਾਰਤੀ ਏਅਰਟੈੱਲ, ਆਈ. ਸੀ. ਆਈ. ਸੀ. ਆਈ. ਬੈਂਕ, ਓ. ਐੱਨ. ਜੀ. ਸੀ.।


Related News