14 ਸਾਲ ਬਾਅਦ ਹੋਈ Bajaj Chetak ਦੀ ਵਾਪਸੀ, ਜਾਣੋ ਕੀਮਤ ਤੇ ਖੂਬੀਆਂ

01/14/2020 5:10:19 PM

ਆਟੋ ਡੈਸਕ– ਬਜਾਜ ਆਟੋ ਨੇ ਮੰਗਲਵਾਰ ਨੂੰ ਆਪਣੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ‘ਚੇਤਕ ਇਲੈਕਟ੍ਰਿਕ ਸਕੂਟਰ’ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 1 ਲੱਖ ਰੁਪਏ ਹੈ। ਬਜਾਜ ਆਟੋ ਨੇ ਇਸ ਸਕੂਟਰ ਨੂੰ ਇਲੈਕਟ੍ਰਿਕ ਬ੍ਰਾਂਡ Bajaj Urbanite ਤਹਿਤ ਪੇਸ਼ ਕੀਤਾ ਹੈ। ਇਹ ਸਕੂਟਰ ਦੋ ਵੇਰੀਐਂਟ (ਅਰਬਨ ਅਤੇ ਪ੍ਰੀਮੀਅਮ) ਅਤੇ 6 ਰੰਗਾਂ ’ਚ ਉਪਲੱਬਧ ਹੈ। ਰੈਟਰੋ-ਮਾਡਰਨ ਲੁਕ ਵਾਲਾ ਇਹ ਸਕੂਟਰ ਕਾਫੀ ਪ੍ਰੀਮੀਅਮ ਦਿਸਦਾ ਹੈ। ਇਸ ਦੀ ਬੁਕਿੰਗ ਕੱਲ੍ਹ ਯਾਨੀ 15 ਜਨਵਰੀ ਤੋਂ ਸ਼ੁਰੂ ਹੋਵੇਗੀ। 2 ਹਜ਼ਾਰ ਰੁਪਏ ’ਚ ਕੰਪਨੀ ਦੀ ਵੈੱਬਸਾਈਟ ਤੋਂ ਚੇਤਕ ਇਲੈਕਟ੍ਰਿਕ ਸਕੂਟਰ ਨੂੰ ਬੁੱਕ ਕੀਤਾ ਜਾ ਸਕੇਗਾ। 

ਬਜਾਜ ਚੇਤਕ ਇਲੈਕਟ੍ਰਿਕ ਰੈਟਰੋ ਸਟਾਈਲਿੰਗ ਵਾਲਾ ਸਕੂਟਰ ਹੈ। ਇਸ ਦੀ ਲੁਕ ਕਾਫੀ ਸਲੀਕ ਅਤੇਸਟਾਈਲਿਸ਼ ਹੈ। ਇਸ ਨੂੰ ਬਣਾਉਣ ’ਚ ਸਾਲਿਡ ਸਟੀਲ ਫਰੇਮ ਅਤੇ ਹਾਰਡ ਸ਼ੀਟ ਮੈਟਲ ਬਾਡੀ ਦਾ ਇਸਤੇਮਾਲ ਕੀਤਾ ਗਿਆ ਹੈ। ਸਕੂਟਰ ’ਚ ਐੱਲ.ਈ.ਡੀ. ਹੈੱਡਲਾਈਟ, ਐੱਲ.ਈ.ਡੀ. ਡੇਅਟਾਈਮ ਰਨਿੰਗ ਲਾਈਟਸ ਅਤੇ ਫੁਲ-ਡਿਜੀਟਲ ਇਸਟਰੂਮੈਂਟ ਕੰਸੋਲ ਦਿੱਤੇ ਗਏ ਹਨ। ਇੰਸਟਰੂਮੈਂਟ ਕੰਸੋਲ ’ਚ ਬੈਟਰੀ ਰੇਂਜ ਅਤੇ ਰੀਅਲ-ਟਾਈਮ ਬੈਟਰੀ ਇੰਡੀਕੇਟਰ ਸਮੇਤ ਹੋਰ ਜਾਣਕਾਰੀ ਮਿਲਦੀ ਹੈ। ਸਕੂਟਰ ਦੇ ਦੋਵਾਂ ਪਾਸੇ 12 ਇੰਚ ਦੇ ਅਲੌਏ ਵ੍ਹੀਲਜ਼ ਹਨ। ਇਸ ਇਲੈਕਟ੍ਰਿਕ ਸਕੂਟਰ ’ਚ ਰਿਵਰਸ ਗਿਅਰ ਦਾ ਵੀ ਆਪਸ਼ਨ ਮਿਲੇਗਾ। 

ਬਜਾਜ ਚੇਤਕ ਦੀ ਇਲੈਕਟ੍ਰਿਕ ਮੋਟਰ 5.36 ਬੀ.ਐੱਚ.ਪੀ. ਦੀ ਪਾਵਰ ਅਤੇ 16 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਸਕੂਟਰ ’ਚ 3kWh ਲੀਥੀਅਮ ਆਇਨ ਬੈਟਰੀ ਪੈਕ ਦਿੱਤਾ ਗਿਆ ਹੈ। ਇਸ ਦੀ ਬੈਟਰੀ ਨੂੰ ਸਵੈਪ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਘਰ ਦੇ ਸਟੈਂਡਰਡ 15A ਪਾਵਰ ਸਾਕੇਟ ਨਾਲ ਚਾਰਜ ਕੀਤਾ ਜਾ ਸਕਦਾ ਹੈ। ਇਸ ਸਕੂਟਰ ਨੂੰ 1 ਘੰਟੇ ’ਚ 25 ਫੀਸਦੀ ਅਤੇ 5 ਘੰਟੇ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। ਬਜਾਜ ਆਟੋ ਦਾ ਦਾਅਵਾ ਹੈ ਕਿ ਚੇਤਕ ’ਚ ਦਿੱਤੀ ਗਈ ਬੈਟਰੀ ਦੀ ਲਾਈਫ ਕਰੀਬ 70 ਹਜ਼ਾਰ ਕਿਲੋਮੀਟਰ ਹੈ। 

PunjabKesari

ਰੇਂਜ
ਬਜਾਜ ਚੇਤਕ ’ਚ ਦੋ ਰਾਈਡਿੰਗ ਮੋਡ (ਈਕੋ ਅਤੇ ਸਪੋਰਟ) ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਫੁਲ ਚਾਰਜ ’ਤੇ ਚੇਤਕ ਇਲੈਕਟ੍ਰਿਕ ਈਕੋ ਮੋਡ ’ਚ 95 ਕਿਲੋਮੀਟਰ ਤੋਂ ਜ਼ਿਆਦਾ ਅਤੇ ਸਪੋਰਟ ਮੋਡ ’ਚ 85 ਕਿਲੋਮੀਟਰ ਤੋਂ ਜ਼ਿਆਦਾ ਦੂਰ ਤਕ ਚੱਲੇਗਾ। ਬਜਾਜ ਆਟੋ ਇਸ ਸਕੂਟਰ ਦੇ ਨਾਲ ਗਾਹਕਾਂ ਨੂੰ ਚਾਰਜਰ ਵੀ ਦੇਵੇਗੀ, ਜਿਸ ਨੂੰ ਟੈਕਨੀਸ਼ੀਅਨ ਇੰਸਟਾਲ ਕਰੇਗਾ। 

PunjabKesari

ਦੋਵਾਂ ਵੇਰੀਐਂਟਸ ਦੀ ਕੀਮਤ
ਡਰੱਮ ਬ੍ਰੇਕ ਵਾਲੇ ਅਰਬਨ ਵੇਰੀਐਂਟ ਦੀ ਕੀਮਤ 1 ਲੱਖ ਰੁਪਏ ਅਤੇ ਡਿਸਕ ਬ੍ਰੇਕ ਵਾਲੇ ਪ੍ਰੀਮੀਅਮ ਵੇਰੀਐਂਟ ਦੀ ਕੀਮਤ 1.15 ਲੱਖ ਰੁਪਏ ਹੈ। ਅਰਬਨ ਵੇਰੀਐਂਟ ’ਚ ਗਲਾਸੀ ਫਿਨਿਸ਼ ਦੇ ਨਾਲ ਸਾਲਿਡ ਕਲਰ ਅਤੇ ਪ੍ਰੀਮੀਅਮ ਵੇਰੀਐਂਟ ’ਚ ਕੁਝ ਕਾਸਮੈਟਿਕ ਬਦਲਾਵਾਂ ਦੇ ਨਾਲ ਮਟੈਲਿਕ ਪੇਂਟ ਦਿੱਤੇ ਗਏ ਹਨ। 

PunjabKesari

ਉਪਲਬੱਧਤਾ, ਵਾਰੰਟੀ ਅਤੇ ਆਫਟਰ ਸੇਲ ਸਰਵਿਸ
ਬਜਾਜ ਦਾ ਇਹ ਇਲੈਕਟ੍ਰਿਕ ਸਕੂਟਰ ਸ਼ੁਰੂਆਤ ’ਚ ਪੁਣੇ ਅਤੇ ਉਸ ਤੋਂ ਬਾਅਦ ਬੈਂਗਲੁਰੂ ’ਚ ਉਪਲੱਬਧ ਹੋਵੇਗਾ। ਇਸ ਤੋਂ ਬਾਅਦ 2020 ਦੇ ਅੰਤ ਤਕ ਇਹ ਸਕੂਟਰ ਦੇਸ਼ ਦੇ ਦੂਜੇ ਸ਼ਹਿਰਾਂ ’ਚ ਮਿਲੇਗਾ। ਬਜਾਜ ਕੋਲ ਚੇਤਕ ਇਲੈਕਟ੍ਰਿਕ ਲਈ ਸਰਵਿਸ ਸੈਂਟਰ ਅਤੇ ਸਕੂਟਰ ਲਈ ਖਾਸਤੌਰ ’ਤੇ ਟੈਕਨੀਸ਼ੀਅਨ ਹੋਣਗੇ। ਇਸ ਸਕੂਟਰ ’ਤੇ 3 ਸਾਲ ਜਾਂ 50 ਹਜ਼ਾਰ ਕਿਲੋਮੀਟਰ ਦੀ ਵਾਰੰਟੀ ਮਿਲੇਗੀ। ਬਜਾਜ ਇਸ ਸਕੂਟਰ ਦੀਆਂ 3 ਫ੍ਰੀ ਸਰਵਿਸ ਦੇਵੇਗਾ। 


Related News