ਨਵੇਂ ਸਾਲ ਤੋਂ ਬਿਜਲੀ ਮਹਿੰਗੀ ਤੇ ਸਸਤੀ ਹੋਵੇਗੀ ਸ਼ਰਾਬ, ਜਾਣੋ ਟਾਪ-5 ਗੱਲਾਂ

12/31/2019 3:45:52 PM

ਜਲੰਧਰ— ਨਵੇਂ ਸਾਲ 'ਚ ਕਈ ਸਾਰੇ ਬਦਲਾਵ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਨਾਤਾ ਤੁਹਾਡੀ ਜੇਬ ਨਾਲ ਹੈ। ਪੰਜਾਬ 'ਚ ਬਿਜਲੀ ਮਹਿੰਗੀ ਤੇ ਸ਼ਰਾਬ ਸਸਤੀ ਹੋਣ ਜਾ ਰਹੀ ਹੈ। ਸਰਕਾਰ ਨੇ ਸ਼ਰਾਬ ਦੀ ਤਸਕਰੀ ਨੂੰ ਰੋਕਣ ਤੇ ਮਾਲੀਆ ਵਧਾਉਣ ਲਈ 2020-21 ਲਈ ਐਕਸਾਈਜ਼ ਪਾਲਿਸੀ ਬਣਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਇਸ ਪਿੱਛੇ ਤਰਕ ਹੈ ਕਿ ਸ਼ਰਾਬ ਦੀ ਤਸਕਰੀ ਕਾਰਨ ਹਰ ਸਾਲ ਸੂਬਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

'ਆਖਰ  ਕਿਉਂ ਪੈ ਰਹੀ ਮਹਿੰਗੀ ਬਿਜਲੀ ਦੀ ਮਾਰ ਇੱਥੇ ਕਲਿੱਕ ਕਰਕੇ ਦੇਖੋ ਇਹ ਵੀਡੀਓ'

ਉੱਥੇ ਹੀ, ਪੰਜਾਬ 'ਚ 1 ਜਨਵਰੀ 2020 ਤੋਂ ਘਰਾਂ ਦੀ ਬਿਜਲੀ 30 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਜਾਵੇਗੀ। ਇੰਨਾ ਹੀ ਨਹੀਂ ਬਿਜਲੀ ਦਰਾਂ 'ਚ 1 ਰੁਪਏ ਦਾ ਹੋਰ ਵਾਧਾ ਕਰਨ ਲਈ ਪਾਵਰਕਾਮ ਨੇ ਸਟੇਟ ਪਾਵਰ ਰੈਗੂਲੇਟਰੀ ਕਮਿਸ਼ਨ ਕੋਲ ਨਵੀਂ ਸੋਧ ਪਟੀਸ਼ਨ ਦਾਇਰ ਕੀਤੀ ਹੈ, ਯਾਨੀ ਕੁੱਲ ਮਿਲਾ ਕੇ ਨਵਾਂ ਸਾਲ ਬਿਜਲੀ ਖਪਤਕਰਾਂ ਲਈ ਮਹਿੰਗਾ ਸਾਬਤ ਹੋਣ ਵਾਲਾ ਹੈ। ਹਾਲਾਂਕਿ, ਇਸ ਵਿਚਕਾਰ ਕੁਝ ਹੋਰ ਬਦਲਾਵ ਵੀ ਹੋਣ ਜਾ ਰਹੇ ਹਨ, ਜੋ ਦੇਸ਼ ਭਰ ਦੇ ਲੋਕਾਂ 'ਤੇ ਅਸਰ ਪਾਉਣਗੇ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ ਬਾਰੇ-

ਪ੍ਰੋਵੀਡੈਂਟ ਫੰਡ (ਪੀ. ਐੱਫ.)
ਉਹ ਕੰਪਨੀਆਂ ਵੀ ਪੀ. ਐੱਫ. ਦੇ ਦਾਇਰੇ 'ਚ ਹੋਣਗੀਆਂ ਜਿੱਥੇ 10 ਕਰਮਚਾਰੀ ਹਨ। ਇਸ ਤੋਂ ਇਲਾਵਾ ਕਰਮਚਾਰੀ ਮਰਜ਼ੀ ਨਾਲ ਪੀ. ਐੱਫ. ਦਾ ਯੋਗਦਾਨ ਘਟਾ ਵੀ ਸਕਣਗੇ। ਸਰਕਾਰ ਇਸ ਦਾ ਬਦਲ ਉਪਲੱਬਧ ਕਰਵਾਉਣ ਜਾ ਰਹੀ ਹੈ। ਮੌਜੂਦਾ ਸਮੇਂ ਬੇਸਿਕ ਸੈਲਰੀ ਦਾ 12 ਫੀਸਦੀ ਈ. ਪੀ. ਐੱਫ. ਕੱਟਦਾ ਹੈ। ਹਾਲਾਂਕਿ, ਕੰਪਨੀ ਦਾ ਯੋਗਦਾਨ ਪਹਿਲਾਂ ਜਿੰਨਾ ਹੀ ਬਰਕਰਾਰ ਰਹੇਗਾ। 1 ਜਨਵਰੀ 2020 ਤੋਂ ਕਰਮਚਾਰੀ ਪੈਨਸ਼ਨ ਸਕੀਮ (ਈ. ਪੀ. ਐੱਸ.) ਤਹਿਤ ਕਮਿਊਟੇਸ਼ਨ ਯਾਨੀ ਪੈਨਸ਼ਨ ਫੰਡ 'ਚੋਂ ਇਕਮੁਸ਼ਤ ਨਿਕਾਸੀ ਵੀ ਸੰਭਵ ਹੋਵੇਗੀ।

NEFT ਸੁਵਿਧਾ ਮੁਫਤ
ਹੁਣ ਆਨਲਾਈਨ ਜਾਂ ਮੋਬਾਇਲ ਬੈਂਕਿੰਗ ਦੇ ਇਸਤੇਮਾਲ ਨਾਲ NEFT ਜ਼ਰੀਏ ਪੈਸੇ ਟਰਾਂਸਫਰ ਕਰਨ ਲਈ ਕੋਈ ਚਾਰਜ ਨਹੀਂ ਲੱਗੇਗਾ। NEFT ਸੁਵਿਧਾ ਹੁਣ ਹਫਤੇ ਦੇ ਸੱਤੇ ਦਿਨ, 24 ਘੰਟੇ ਹੋ ਗਈ ਹੈ। ਰਿਜ਼ਰਵ ਬੈਂਕ ਵੱਲੋਂ ਇਹ ਸੁਵਿਧਾ ਬੈਂਕ ਹਾਲੀਡੇਜ਼ ਵਾਲੇ ਦਿਨਾਂ ਦੌਰਾਨ ਵੀ ਖੋਲ੍ਹ ਦਿੱਤੀ ਗਈ ਹੈ। ਭਾਰਤੀ ਸਟੇਟ ਬੈਂਕ, ਆਈ. ਸੀ. ਆਈ. ਸੀ. ਆਈ. ਵਰਗੇ ਬੈਂਕ ਗਾਹਕਾਂ ਨੂੰ ਰਾਸ਼ਟਰੀ ਇਲੈਕਟ੍ਰਾਨਿਕ ਫੰਡ ਟਰਾਂਸਫਰ (NEFT) ਸੁਵਿਧਾ ਬਿਲਕੁਲ ਮੁਫਤ ਦੇ ਰਹੇ ਹਨ।

 

ਹਾਲਮਾਰਕਿੰਗ ਹੁਣ ਜ਼ਰੂਰੀ
ਸੋਨੇ-ਚਾਂਦੀ ਦੀ ਜਿਊਲਰੀ 'ਤੇ ਹਾਲਮਾਰਕਿੰਗ ਜ਼ਰੂਰੀ ਹੋਵੇਗੀ। ਹਾਲਾਂਕਿ, ਗ੍ਰਾਮੀਣ ਇਲਾਕਿਆਂ 'ਚ 1 ਸਾਲ ਤਕ ਦੀ ਛੋਟ ਦਿੱਤੀ ਗਈ ਹੈ। ਜਿਊਲਰੀ 'ਤੇ ਹਾਲਮਾਰਕਿੰਗ ਦੇ ਨਿਯਮ 2000 ਤੋਂ ਲਾਗੂ ਹਨ ਪਰ ਲਾਜ਼ਮੀ ਨਹੀਂ ਸੀ। ਇਸ ਵਜ੍ਹਾ ਨਾਲ ਹੁਣ ਕੀਮਤਾਂ 'ਚ ਵੀ ਵਾਧਾ ਹੋ ਸਕਦਾ ਹੈ।

ਹੁਣ ਚੱਲੇਗਾ ਸਿਰਫ EMV ਕਾਰਡ
ਨਵੇਂ ਸਾਲ ਤੋਂ ਬਿਨਾਂ ਚਿਪ ਵਾਲੇ ਪੁਰਾਣੇ ਡੈਬਿਟ ਕਾਰਡ ਨਾਲ ਪੈਸੇ ਨਹੀਂ ਕਢਾ ਸਕੋਗੇ। ਇਸ 'ਚ ਲੱਗੀ ਮੈਗਨੇਟਿਕ ਸਟ੍ਰਿਪ ਬੇਕਾਰ ਹੋ ਜਾਵੇਗੀ। ਹੁਣ ਸਿਰਫ EMV ਚਿਪ ਕਾਰਡ ਹੀ ਚੱਲਣਗੇ। ਨਵੇਂ ਚਿਪ ਡੈਬਿਟ ਕਾਰਡ ਪਹਿਲਾਂ ਨਾਲੋਂ ਜ਼ਿਆਦਾ ਸਕਿਓਰਿਟੀ ਫੀਚਰਜ਼ ਨਾਲ ਲੈੱਸ ਹਨ।

ਬਿਨਾਂ ਫਾਸਟੈਗ ਕੱਟੇਗਾ ਦੁੱਗਣਾ ਟੋਲ
15 ਜਨਵਰੀ ਤਕ ਗੱਡੀ 'ਤੇ ਫਾਸਟੈਗ ਨਾ ਲਗਵਾ ਸਕੇ ਤਾਂ ਟੋਲ ਪਲਾਜ਼ਾ ਤੋਂ ਲੰਘਦੇ ਦੁੱਗਣਾ ਟੋਲ ਟੈਕਸ ਭਰਨਾ ਪਵੇਗਾ। ਹੁਣ ਤਕ 1 ਕਰੋੜ ਫਾਸਟੈਗ ਜਾਰੀ ਹੋ ਚੁੱਕੇ ਹਨ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਟੋਲ ਪਲਾਜ਼ਾ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਸਮੇਤ ਹੋਰ ਕਈ ਬੈਂਕ ਅਤੇ ਪੇਟੀਐੱਮ ਤੇ ਐਮਾਜ਼ੋਨ ਤੋਂ ਤੁਸੀਂ ਫਾਸਟੈਗ ਖਰੀਦ ਸਕਦੇ ਹੋ। 
ਇਸ ਤੋਂ ਇਲਾਵਾ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੋਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਤੋਂ ਵੀ ਲੈ ਸਕਦੇ ਹੋ। ਇਸ ਲਈ ਗੱਡੀ ਦੀ ਆਰ. ਸੀ. ਦੀ ਫੋਟੋ ਕਾਪੀ, ਗੱਡੀ ਮਾਲਕ ਦੀ ਪਾਸਪੋਰਟ ਸਾਈਜ਼ ਫੋਟੋ ਅਤੇ ਆਈ. ਡੀ. ਜ਼ਰੂਰੀ ਹੈ।


Related News