ਤਿਮਾਹੀ ਮੁਨਾਫਾ ਘਟਣ ਦਾ ਅਸਰ, ਯੈੱਸ ਬੈਂਕ ਦੇ ਸ਼ੇਅਰ 11 ਫੀਸਦੀ ਫਿਸਲੇ

07/18/2019 3:34:34 PM

ਨਵੀਂ ਦਿੱਲੀ—ਵਿੱਤੀ ਸਾਲ 2019-20 'ਚ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦੇ ਸ਼ੁੱਧ ਮੁਨਾਫੇ 'ਚ ਗਿਰਾਵਟ ਦਾ ਅਸਰ ਬੁੱਧਵਾਰ ਨੂੰ ਖੁੱਲ੍ਹੇ ਸ਼ੇਅਰ ਬਾਜ਼ਾਰ 'ਚ ਇਸ ਦੇ ਕਾਰੋਬਾਰ 'ਤੇ ਵੀ ਦਿਸਿਆ ਹੈ। ਸੈਂਸੈਕਸ ਅਤੇ ਐੱਨ.ਐੱਸ.ਈ. ਦੋਵੇਂ ਹੀ ਥਾਂ ਇਸ ਦੇ ਸ਼ੇਅਰ ਖੁੱਲ੍ਹਦੇ ਹੀ ਧੜੱਮ ਹੋ ਗਏ। ਸੈਂਸੈਕਸ 'ਚ ਇਸ ਦੇ ਸ਼ੇਅਰਾਂ 'ਚ ਗਿਰਾਵਟ 11.27 ਫੀਸਦੀ ਜਦੋਂਕਿ ਐੱਨ.ਐੱਸ.ਈ. 'ਚ 11.28 ਫੀਸਦੀ ਦਰਜ ਕੀਤੀ ਗਈ। 
ਵਰਣਨਯੋਗ ਹੈ ਕਿ ਮੰਗਲਵਾਰ ਨੂੰ ਯੈੱਸ ਬੈਂਕ ਦੇ ਅੰਕੜੇ ਜਾਰੀ ਕੀਤੇ ਗਏ ਹਨ ਜਿਸ 'ਚ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਯੈੱਸ ਬੈਂਕ ਦੇ ਸ਼ੁੱਧ ਮੁਨਾਫੇ 'ਚ ਸਾਲ ਦਰ ਆਧਾਰ 'ਤੇ 91 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੁਨਾਫੇ 'ਚ ਗਿਰਾਵਟ ਦੀ ਵਜ੍ਹਾ ਨਾਲ ਬੈਡ ਲੋਨ 'ਤੇ ਕਾਫੀ ਜ਼ਿਆਦਾ ਪ੍ਰੋਵਿਜ਼ਨਿੰਗ ਹੋਣੀ ਸੀ।
ਨਿਫਟੀ 50 ਦੇ ਟਾਪ ਲੂਜ਼ਰਸ ਦੀ ਗੱਲ ਕਰੀਏ ਤਾਂ ਯੈੱਸ ਬੈਂਕ ਦੇ ਬਾਅਦ ਟਾਟਾ ਮੋਟਰਸ, ਓ.ਐੱਨ.ਜੀ.ਸੀ., ਵੀ.ਈ.ਡੀ.ਐੱਲ. ਅਤੇ ਕੋਲ ਇੰਡੀਆ ਦੇ ਸ਼ੇਅਰ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਉੱਧਰ ਸੈਂਸੈਕਸ 'ਚ ਵੀ ਟਾਪ ਲੂਜ਼ਰਸ 'ਚ ਇਨ੍ਹਾਂ ਕੰਪਨੀਆਂ ਦੇ ਸ਼ੇਅਰ ਰਹੇ ਹਨ। ਯੈੱਸ ਬੈਂਕ ਦੇ ਬਾਅਦ ਟਾਟਾ ਐੱਮ.ਟੀ.ਆਰ.ਡੀ.ਵੀ.ਆਰ, ਟਾਟਾ ਮੋਟਰਸ, ਓ.ਐੱਨ.ਜੀ.ਸੀ. ਅਤੇ ਵੀ.ਈ.ਡੀ.ਐੱਲ. ਟਾਪ ਲੂਜ਼ਰ ਰਹੇ।


Aarti dhillon

Content Editor

Related News