ਨੈਸਲੇ ਇੰਡੀਆ ਦਾ ਸ਼ੁੱਧ ਲਾਭ 13.5 ਫੀਸਦੀ ਵਧ ਕੇ 525.23 ਕਰੋੜ ਰੁਪਏ ਹੋਇਆ

05/14/2020 1:40:23 AM

ਨਵੀਂ ਦਿੱਲੀ (ਭਾਸ਼ਾ) -ਪ੍ਰਮੁੱਖ ਐੱਫ. ਐੱਮ. ਸੀ. ਜੀ. ਕੰਪਨੀ ਨੈਸਲੇ ਇੰਡੀਆ ਲਿਮਟਿਡ ਨੇ ਮਾਰਚ 2020 ਨੂੰ ਖਤਮ ਪਹਿਲੀ ਤਿਮਾਹੀ 'ਚ ਸ਼ੁੱਧ ਲਾਭ 13.54 ਫੀਸਦੀ ਵਧ ਕੇ 525.43 ਕਰੋੜ ਰੁਪਏ ਹੋਣ ਦੀ ਸੂਚਨਾ ਦਿੱਤੀ ਹੈ। ਜਨਵਰੀ-ਦਸੰਬਰ ਵਿੱਤੀ ਸਾਲ ਦੀ ਨਕਲ ਕਰਣ ਵਾਲੀ ਇਸ ਕੰਪਨੀ ਨੂੰ ਸਾਲ ਭਰ ਪਹਿਲਾਂ ਦੀ ਇਸੇ ਮਿਆਦ 'ਚ 462.74 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।

ਸਮੀਖਿਆ ਅਧੀਨ ਤਿਮਾਹੀ ਦੌਰਾਨ ਇਸ ਦੀ ਸ਼ੁੱਧ ਵਿਕਰੀ 10.84 ਫੀਸਦੀ ਵਧ ਕੇ 3,305.78 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੇ ਇਸ 3 ਮਹੀਨਿਆਂ 'ਚ 2,982.39 ਕਰੋੜ ਰੁਪਏ ਸੀ । ਨੈਸਲੇ ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਸੁਰੇਸ਼ ਨਾਰਾਇਣਨ ਨੇ ਕਿਹਾ, ''ਸਾਡੀ ਕੰਪਨੀ ਦਾ ਪਹਿਲੀ ਤਿਮਾਹੀ 'ਚ ਠੀਕ-ਠਾਕ ਪ੍ਰਦਰਸ਼ਨ ਰਿਹਾ, ਜਿਵੇਂ ਕਿ‌ ਅੰਕੜਿਆਂ ਤੋਂ ਕਾਰੋਬਾਰ ਦੀ ਮਾਤਰਾ ਆਦਿ 'ਚ ਹੋਏ ਵਾਧੇ ਤੋਂ ਪਤਾ ਲੱਗਦਾ ਹੈ। ਮੈੱਗੀ, ਕਿਟਕੈਟ ਅਤੇ ਨੈਸਲੇ ਮੰਚ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।

ਜਨਵਰੀ-ਮਾਰਚ 2019 ਦੀ 2,821.55 ਕਰੋੜ ਰੁਪਏ ਦੀ ਵਿਕਰੀ ਦੀ ਤੁਲਨਾ 'ਚ ਇਸ ਵਾਰ 'ਚ ਨੈਸਲੇ ਇੰਡੀਆ ਦੀ ਘਰੇਲੂ ਵਿਕਰੀ 10.72 ਫੀਸਦੀ ਵਧ ਕੇ 3,124.23 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲੇ ਇਸ ਤਿਮਾਹੀ 'ਚ ਇਸ ਦਾ ਨਿਰਯਾਤ 160.84 ਕਰੋੜ ਰੁਪਏ ਦਾ ਹੋਇਆ ਸੀ ਜੋ ਇਸ ਵਾਰ 12.87 ਫੀਸਦੀ ਵਧ ਕੇ 181.55 ਕਰੋੜ ਰੁਪਏ ਦਾ ਹੋ ਗਿਆ। ਤਿਮਾਹੀ ਦੌਰਾਨ ਕੰਪਨੀ ਦਾ ਕੁਲ ਖਰਚ 12.15 ਫੀਸਦੀ ਵਧ ਕੇ 2,664.27 ਕਰੋੜ ਰੁਪਏ ਹੋ ਗਿਆ, ਜੋ ਸਾਲ ਭਰ ਪਹਿਲਾਂ 2,375.53 ਕਰੋੜ ਰੁਪਏ ਸੀ।


Karan Kumar

Content Editor

Related News