ਹੁਣ ਬਿਨਾਂ ਲੈਬ ਟੈਸਟ ਦੇ ਨੇਪਾਲ ਨਹੀਂ ਲਵੇਗਾ ਭਾਰਤ ਦੀਆਂ ਸਬਜ਼ੀਆਂ ਤੇ ਫਲ

06/24/2019 12:28:06 PM

ਮਹਰਾਜਗੰਜ — ਭਾਰਤ ਤੋਂ ਨਿਰਯਾਤ ਹੋਣ ਵਾਲੇ ਫਲ ਸਬਜ਼ੀਆਂ ਦੀ ਗੁਣਵੱਤਾ 'ਤੇ ਨੇਪਾਲ ਨੇ ਸਵਾਲ ਖੜ੍ਹਾ ਕੀਤਾ ਹੈ ਅਤੇ ਹੁਣ ਭਾਰਤ ਤੋਂ ਉਹੀ ਫਲ ਅਤੇ ਸਬਜ਼ੀਆਂ ਨੇਪਾਲ ਨੂੰ ਭੇਜੀਆਂ ਜਾ ਸਕਣਗੀਆਂ ਜਿਨ੍ਹਾਂ ਨੂੰ ਲੈਬ ਟੈਸਟ ਰਾਂਹੀ ਪ੍ਰਵਾਨਗੀ ਮਿਲੇਗੀ। ਨੇਪਾਲ ਸਰਕਾਰ ਨੇ ਇਹ ਕਦਮ ਫਲਾਂ ਅਤੇ ਸਬਜ਼ੀਆਂ ਵਿਚ ਕੈਮੀਕਲ ਮਿਲਣ ਦੀ ਸ਼ਿਕਾਇਤ ਦੇ ਤਹਿਤ ਚੁੱਕਿਆ ਹੈ। ਨੇਪਾਲ ਕਸਟਮ ਨੇ ਇਸ ਆਦੇਸ਼ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਨੇਪਾਲ ਸਰਕਾਰ ਦੇ ਨਵੇਂ ਆਦੇਸ਼ ਕਾਰਨ ਭਾਰਤ ਦੇ ਸਬਜ਼ੀ ਤੇ ਫਲ ਕਾਰੋਬਾਰੀਆਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ।

ਭਾਰਤ-ਨੇਪਾਲ ਦੀ ਸੋਨੌਲੀ ਸਰਹੱਦ ਰਾਹੀਂ ਰੋਜ਼ਾਨਾ ਛੋਟੇ-ਵੱਡੇ ਵਾਹਨਾਂ ਰਾਂਹੀ ਬਨਾਰਸ, ਗੋਰਖਪੁਰ, ਕੁਸ਼ੀਨਗਰ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਾਨਪੁਰ, ਬਸਤੀ, ਦੇਵਰੀਆ ਤੇ ਮਹਰਾਜਗੰਜ ਆਦਿ ਜ਼ਿਲਿਆਂ ਤੋਂ ਸਬਜ਼ੀਆਂ ਤੇ ਫਲ ਨੇਪਾਲ ਭੇਜਿਆ ਜਾਂਦਾ ਹੈ। ਨਿਰਯਾਤਕਾਰਾਂ ਦਾ ਕਹਿਣਾ ਹੈ ਕਿ ਨੇਪਾਲ ਸਰਕਾਰ ਦੇ ਇਸ ਨਿਯਮ ਨਾਲ ਛੋਟੇ ਵਪਾਰੀਆਂ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ। ਵਪਾਰ ਮੰਡਲ ਦੇ ਪ੍ਰਧਾਨ ਨੇ ਕਿਹਾ ਕਿ ਕੈਮੀਕਲ ਜਾਂਚ ਲਈ ਕਾਠਮੰਡੂ ਜਾਣਾ ਪਿਆ ਕਰੇਗਾ। ਜਿਸ ਨਾਲ ਵਪਾਰੀਆਂÎ ਦਾ ਸਮਾਂ ਅਤੇ ਧਨ ਦੋਵਾਂ ਦਾ ਨੁਕਸਾਨ ਹੋਵੇਗਾ। ਇਸ ਨਿਯਮ ਦੇ ਸਬੰਧ ਵਿਚ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਨੇਪਾਲ ਦੇ ਭੈਰਹਵਾ ਕਸਟਮ ਚੀਫ ਭਟਰਾਈ ਦਾ ਕਹਿਣਾ ਹੈ ਕਿ ਸਰਕਾਰ ਨੇ ਜ਼ੁਬਾਨੀ ਨਿਰਦੇਸ਼ ਦਿੱਤਾ ਹੈ ਕਿ ਬਿਨਾਂ ਟੈਸਟ ਰਿਪੋਰਟ ਦੇ ਕੱਚਾ ਸਾਮਾਨ, ਫਲ ਤੇ ਸਬਜ਼ੀਆਂ ਨੂੰ ਭਾਰਤ ਤੋਂ ਨੇਪਾਲ ਵਿਚ ਦਾਖਲ ਨਾ ਹੋਣ ਦਿੱਤਾ ਜਾਵੇ। ਇਸ ਦਾ ਆਧਿਕਾਰਕ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਛੇਤੀ ਹੀ ਇਸ ਸਬੰਧ ਵਿਚ ਲਿਖਤੀ ਆਦੇਸ਼ ਪ੍ਰਰਾਪਤ ਹੋ ਜਾਵੇਗਾ।


Related News