ਡਰੱਗ ਪੈਡਲਰ ਨੂੰ ਫੜਣ ਗਈ NCB ਦੀ ਟੀਮ ''ਤੇ 60 ਲੋਕਾਂ ਨੇ ਕੀਤਾ ਹਮਲਾ, 2 ਅਧਿਕਾਰੀ ਜ਼ਖ਼ਮੀ

11/23/2020 5:48:19 PM

ਨੈਸ਼ਨਲ ਡੈਸਕ — ਡਰੱਗ ਕੇਸ ਲਗਾਤਾਰ ਪੈਡਲਰ ਦੇ ਨਾਲ-ਨਾਲ ਬਾਲੀਵੁੱਡ ਹਸਤੀਆਂ ਨੂੰ ਵੀ ਆਪਣੀ ਚਪੇਟ 'ਚ ਲੈਂਦਾ ਜਾ ਰਿਹਾ ਹੈ। ਇਕ ਪਾਸੇ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਨਾਰਕੋਟਿਕਸ ਕੰਟਰੋਲ ਬਿਓਰੋ(ਐਨ.ਸੀ.ਬੀ.) ਦੀ ਟੀਮ ਬਾਲੀਵੁੱਡ 'ਚ ਫੈਲੀ ਡਰੱਗਸ ਦੀਆਂ ਜੜ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੇ ਬਾਅਦ ਬਾਲੀਵੁੱਡ ਦੇ ਡਰੱਗਸ ਕਨੈਕਸ਼ਨ ਦੀ ਜਾਂਚ ਕਰ ਰਹੇ ਵਿਭਾਗ ਦੇ ਅਧਿਕਾਰੀ ਸਮੀਰ ਵਾਨਖੇੜੇ 'ਤੇ ਹਮਲਾ ਹੋਇਆ ਹੈ। ਮੁੰਬਈ 'ਚ ਹੋਏ ਇਸ ਹਮਲੇ 'ਚ ਐਨਸੀਬੀ ਵਿਭਾਗ ਦੇ ਦੋ ਅਧਿਕਾਰੀ ਜ਼ਖ਼ਮੀ ਹੋਏ ਹਨ। ਹਾਲਾਂਕਿ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਹਮਲਾ ਕਿਸ ਨੇ ਕੀਤਾ ਹੈ।

60 ਲੋਕਾਂ ਨੇ ਕੀਤਾ ਹਮਲਾ

ਦਰਅਸਲ ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਟੀਮ ਡਰੱਗ ਪੈਡਲਰ ਕੈਰੀ ਮੈਂਡਿਸ ਨੂੰ ਫੜਣ ਗਈ ਸੀ । ਟੀਮ ਨੇ ਜਿਵੇਂ ਹੀ ਛਾਪਾ ਮਾਰਿਆ, ਕੈਰੀ ਦੇ ਸਾਥੀਆਂ ਨੇ ਟੀਮ 'ਤੇ ਪੱਥਰ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਾਲਾਂਕਿ ਟੀਨ ਨੇ ਮੌਕੇ ਤੋਂ ਕੈਰੀ ਦੇ ਗੁਰਗ ਵਿਪੁਲ ਆਗਰੇ, ਯੁਸੁਫ ਸ਼ੇਖ ਅਤੇ ਅਮੀਨ ਅਬਦੁਲ ਨੂੰ ਗ੍ਰਿਫਤਾਰ ਕਰ ਲਿਆ। ਤਿੰਨਾਂ ਦੋਸ਼ੀਆਂ ਕੋਲੋਂ ਭਾਰੀ ਮਾਤਰਾ ਵਿਚ ਡਰੱਗਸ ਬਰਾਮਦ ਹੋਈ ਹੈ। ਹਮਲੇ ਦੇ ਬਾਅਦ ਮੁੰਬਈ ਪੁਲਸ ਦੀਆਂ ਕਈ ਟੀਮਾਂ ਨੇ ਇਲਾਕੇ 'ਚ ਛਾਪੇਮਾਰੀ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਭਾਗ ਨੇ ਦੱਸਿਆ ਕਿ ਟੀਮ ਸਮੀਰ ਵਾਨਖੇੜੇ ਦੀ ਅਗਵਾਈ 'ਚ ਗੋਰੇਗਾਂਵ ਇਲਾਕੇ ਵਿਚ ਛਾਪੇਮਾਰੀ ਕਰਨ ਲਈ ਗਈ ਸੀ। ਇਸ ਦੌਰਾਨ ਉਥੇ ਡਰੱਗ ਪੈਡਲਰ ਸਮੇਤ ਮੌਜੂਦ 60 ਲੋਕਾਂ ਨੇ ਉਨ੍ਹਾਂ ਦੀ ਟੀਮ 'ਤੇ ਹਮਲਾ ਕਰ ਦਿੱਤਾ।

ਬਾਲੀਵੁੱਡ ਦੇ ਡਰੱਗ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ ਟੀਮ

ਅੱਜਕੱਲ੍ਹ ਟੀਮ ਬਾਲੀਵੁੱਡ ਦੇ ਡਰੱਗ ਕਨੈਕਸ਼ਨ ਦੀ ਜਾਂਚ ਕਰ ਰਹੀ ਹੈ। ਹੁਣੇ ਜਿਹੇ ਹਾਸਰਸ ਕਲਾਕਾਰ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵਾਂ ਤੋਂ ਪੁੱਛਗਿੱਛ ਜਾਰੀ ਹੈ। ਹਾਲ ਦੀ ਘੜੀ ਦੋਵੇਂ ਜ਼ਮਾਨਤ 'ਤੇ ਰਿਹਾਅ ਹੋ ਚੁੱਕੇ ਹਨ।


Harinder Kaur

Content Editor

Related News