ਨਸੀਮ ਜੈਦੀ ਨੇ ਜੈੱਟ ਏਅਰਵੇਜ਼ ਦੇ ਬੋਰਡ ਤੋਂ ਦਿੱਤਾ ਅਸਤੀਫਾ
Monday, Apr 22, 2019 - 08:32 PM (IST)

ਮੁੰਬਈ-ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੇ ਦੱਸਿਆ ਕਿ ਉਸ ਦੇ ਗੈਰ-ਕਾਰਜਕਾਰੀ ਤੇ ਗੈਰ-ਸੁਤੰਤਰ ਨਿਰਦੇਸ਼ਕ ਨਸੀਮ ਜੈਦੀ ਨੇ ਵਿਅਕਤੀਗਤ ਕਾਰਨਾਂ ਤੇ ਸਮੇਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਸਾਬਕਾ ਮੁੱਖ ਚੋਣ ਕਮਿਸ਼ਨਰ ਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸਾਬਕਾ ਸਕੱਤਰ ਅਗਸਤ 2018 'ਚ ਜੈੱਟ ਏਅਰਵੇਜ਼ ਨਾਲ ਜੁੜੇ ਸਨ।