ਵਿਦੇਸ਼ੀਆਂ ਦੇ ਲਈ ਸਭ ਤੋਂ ਮਹਿੰਗਾ ਸ਼ਹਿਰ ਹੈ ਮੁੰਬਈ

06/22/2017 10:26:17 AM

ਨਵੀਂ ਦਿੱਲੀ—ਇੱਕ ਰਪਟ ਦੇ ਅਨੁਸਾਰ ਭਾਰਤ 'ਚ ਵਿਦੇਸ਼ਿਆਂ ਦੇ ਲਈ ਮੁੰਬਈ ਸਭ  ਤੋਂ ਮਹਿੰਗਾ ਸ਼ਹਿਰ ਹੈ ਅਤੇ ਇਸ ਲਿਹਾਜ ਨਾਲ ਉਸ ਨੂੰ ਪੇਰਿਸ, ਕੈਨਬਰਾ ਸਿਅਟਲ ਅਤੇ ਵਿਅਨਾ ਵਰਗੇ ਸ਼ਹਿਰਾਂ 'ਚ ਵੀ ਉੱਪਰ ਰੱਖ ਗਿਆ ਹੈ। ਅਨੁਸੰਧਾਨ ਫਾਰਮ ਮਰਸਰ ਦੇ 23 ਵੇ ਸਾਲਾਨਾ ਜੀਵਿਕਾ ਲਾਗਤ ਸਰਵੇ 'ਚ ਵਿਦੇਸ਼ੀਆਂ ਦੇ ਲਈ ਮਹਿੰਗੇ ਸ਼ਹਿਰਾਂ ਦੀ ਸੂਚੀ 'ਚ ਮੁੰਬਈ ਨੂੰ 57ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਭਾਰਤੀ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਸੂਚੀ 'ਚ ਨਵੀਂ ਦਿੱਲੀ 99 ਵੇਂ ਬੇਂਗਲੂਰ 135 ਵੇਂ ਕੋਲਕਾਤਾ 184ਵੇਂ ਸਥਾਨ 'ਤੇ ਹੈ। ਇਸ ਸੂਚੀ ਦੇ ਅਨੁਸਾਰ ਵਿਦੇਸ਼ੀਆਂ ਦੇ ਲਈ ਸਭ ਤੋਂ ਮਹਿੰਗੇ ਸ਼ਹਿਰਾਂ 'ਚ ਲੁਆਂਡਾ, ਅੰਗੋਲਾ ਸਭ ਤੋਂ ਉੱਪਰ ਹੈ। ਇਸ ਸ਼ਹਿਰ 'ਚ ਸਾਮਾਨ ਦੇ ਨਾਲ ਨਾਲ ਸੁਰੱਖਿਆ ਬਹੁਤ ਹੀ ਮਹਿੰਗੀ ਹੈ। ਸੂਚੀ 'ਚ ਦੂਸਰੇ ਸਥਾਨ 'ਤੇ ਹਾਂਗਕਾਂਗ ਅਤੇ ਤੀਸਰੇ ਸਥਾਨ 'ਤੇ ਟੋਕਓ ਹੈ। ਸੂਚੀ ਦੇ ਅਨੁਸਾਰ ਦੁਨੀਆ ਦੇ ਸਭ ਤੋਂ ਮਹਿੰਗੇ ਦਸ ਸ਼ਹਿਰਾਂ 'ਚ ਜਊੁਰਿਖ ਚੌਥੇ, ਸਿੰਗਾਪੁਰ  ਪੰਜਵੇ, ਸੋਲ ਛਵੇ, ਜਿਨੀਆ ਸੱਤਵੇ. ਸ਼ੰਘਾਈ, ਅੱਠਵੇ, ਨਿਊਯਾਕ ਨੌਵੇਂ ਅਤੇ ਬਰਨ ਦਸਵੇਂ ਸਥਾਨ 'ਤੇ ਹੈ।


Related News