COVID-19 ਨੂੰ ਲੈ ਕੇ ਫਰਜ਼ੀ ਖਬਰਾਂ ਰੋਕਣ ਲਈ ਫੇਸਬੁੱਕ, ਗੂਗਲ ਤੇ ਟਵਿਟਰ ਨੇ ਚੁੱਕਿਆ ਇਹ ਕਦਮ
Wednesday, Mar 18, 2020 - 11:14 AM (IST)
ਗੈਜੇਟ ਡੈਸਕ– ਕੋਰੋਨਾਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਇੰਸਟੈਂਟ ਮੈਸੇਜਿੰਗ ਐਪਸ ’ਤੇ ਗਲਤ ਜਾਣਕਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਇਸ ਨੂੰ ਰੋਕਣ ਲਈ ਲਗਭਗ ਸਾਰੀਆਂ ਵੱਡੀਆਂ ਟੈੱਕ ਕੰਪਨੀਆਂ ਇਕੱਠੀਆਂ ਹੋ ਗਈਆਂ ਹਨ। ਗੂਗਲ, ਫੇਸਬੁੱਕ, ਮਾਈਕ੍ਰੋਸਾਫਟ, ਲਿੰਕਡਇਨ, ਟਵਿਟਰ ਅਤੇ ਰੈਡਿਟ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ। ਕੋਰੋਨਾਵਾਇਰਸ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਨੂੰ ਰੋਕਣ ਲਈ ਇਨ੍ਹਾਂ ਕੰਪਨੀਆਂ ਨੇ ਵੱਡੇ ਕਦਮ ਚੁੱਕਣ ਦੀ ਗੱਲ ਕਹੀ ਹੈ। ਸਾਰੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ ਨੇ ਇਕ ਸਾਂਝੇ ਬਿਆਨ ’ਚ ਕਿਹਾ ਹੈ ਕਿ ਅਸੀਂ ਦੂਆਂ ਕੰਪਨੀਆਂ ਨੂੰ ਵੀ ਇਨਵਾਈਟ ਕਰਦੇ ਹਾਂ ਤਾਂ ਜੋ ਆਪਣੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਫੇਸਬੁੱਕ, ਗੂਗਲ, ਲਿੰਕਡ ਇਨ, ਮਾਈਕ੍ਰੋਸਾਫਟ, ਰੈਡਿਟ, ਟਵਿਟਰ ਅਤੇ ਯੂਟਿਊਬ ਨੇ ਕਿਹਾ ਹੈ ਕਿ ਅਸੀਂ COVID-19 ਰਿਸਪਾਂਸ ਐਫਰਟ ’ਤੇ ਨਜ਼ਦੀਕੀ ਤੋਂ ਕੰਮ ਕਰ ਰਹੇ ਹਾਂ। ਅਸੀਂ ਇਕੱਠੇ ਮਿਲ ਕੇ ਆਪਣੇ ਪਲੇਟਫਾਰਮ ’ਤੇ ਮਿਸ ਇਨਫਾਰਮੇਸ਼ਨ ਅਤੇ ਫਰਾਡ ਰੋਕਣਦਾ ਕੰਮ ਕਰ ਰਹੇ ਹਾਂ। ਇਨ੍ਹਾਂ ਕੰਪਨੀਆਂ ਨੇ ਕਿਹਾ ਹੈ ਕਿ ਸਰਕਾਰ ਦੀਆਂ ਹੈਲਥ ਕੇਅਰ ਏਜੰਸੀਆਂ ਦੇ ਨਾਲ ਮਿਲ ਕੇ ਉਨ੍ਹਾਂ ਦੇ ਨਾਲ ਕ੍ਰਿਟਿਕਲ ਅਪਡੇਟਸ ਵੀ ਸ਼ੇਅਰ ਕੀਤੇ ਜਾ ਰਹੇ ਹਨ। ਰਿਪੋਰਟ ਮੁਤਾਬਕ, ਵਰਲਡ ਹੈਲਥ ਓਰਗਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਗਲਤ ਜਾਣਕਾਰੀਆਂ ਵੀ COVID-19 ਜਿੰਨੀਆਂ ਹੀ ਖਤਰਨਾਕ ਹਨ।
Joint Industry Statement from @Facebook, @google, @LinkedIn, @Microsoft, @reddit, @Twitter and @YouTube https://t.co/8H1XVFt2N0 pic.twitter.com/GGJdX7mFKb
— Facebook Newsroom (@fbnewsroom) March 17, 2020
ਗੂਗਲ ਨੇ ਕੋਰੋਨਾਵਾਇਰਸ ਲਈ ਵੈੱਬਸਾਈਟ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਗੂਗਲ ਕੋਰੋਨਾਵਾਇਰਸ ਨੂੰ ਲੈ ਕੇ ਗਲਤ ਜਾਣਕਾਰੀ ਵਾਲੇ ਆਰਟਿਕਲ ’ਤੇ ਵੀ ਰੋਕ ਲਗਾਉਣ ਦੀ ਤਿਆਰੀ ’ਚ ਹੈ। ਕੋਰੋਨਾਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਲਗਾਤਾਰ ਭਰਮ ’ਚ ਪਾਉਣ ਵਾਲੀਆਂ ਜਾਣਕਾਰੀਆਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜਿਸ ਕਾਰਨ ਪੈਨਿਕ ਹੋ ਰਿਹਾ ਹੈ। ਇਸ ਲਈ ਹੁਣ ਇਸ ਤਰ੍ਹਾਂ ਦੇ ਆਰਟਿਕਲ ਨੂੰ ਬੈਨ ਡੀਰੈਂਕ ਕੀਤਾ ਜਾਵੇਗਾ।
ਗੂਗਲ ਨੇ ਸੀ.ਈ.ਓ. ਸੁੰਦਰ ਪਿਚਾਈ ਨੇ ਪੁਸ਼ਟੀ ਕੀਤੀ ਹੈ ਕਿ ਗੂਗਲ ਅਮਰੀਕੀ ਸਰਕਾਰ ਦੇ ਨਾਲ ਸਾਂਝੇਦਾਰੀ ਕਰਕੇ ਕੋਰੋਨਾਵਾਇਰਸ ਦੀ ਰੋਕਥਾਮ ਅਤੇ ਸਥਾਨਕ ਸਰੋਤਾਂ ਨਾਲ ਸਬੰਧਤ ਜਾਣਕਾਰੀ ਨੂੰ ਵੈਬਸਾਈਟ 'ਤੇ ਅਪਡੇਟ ਕੀਤਾ ਜਾਵੇਗਾ।