ਮੁਹੱਰਮ ਦੇ ਮੌਕੇ ਅੱਜ ਸ਼ੇਅਰ ਬਾਜ਼ਾਰ ''ਚ ਨਹੀਂ ਹੋਵੇਗਾ ਕਾਰੋਬਾਰ, MCX ''ਤੇ ਸ਼ਾਮ ਨੂੰ ਹੋਵੇਗਾ ਕਾਰੋਬਾਰ
Thursday, Aug 19, 2021 - 10:05 AM (IST)
ਮੁੰਬਈ - ਅੱਜ 19 ਅਗਸਤ 2021 ਨੂੰ ਦੇਸ਼ ਭਰ ਵਿੱਚ ਮੁਹਰਮ ਮਨਾਇਆ ਜਾ ਰਿਹਾ ਹੈ। ਇਸ ਮੌਕੇ ਘਰੇਲੂ ਸ਼ੇਅਰ ਬਾਜ਼ਾਰ ਬੰਦ ਹੈ। ਅੱਜ ਬੰਬਈ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿਚ ਕਾਰੋਬਾਰ ਬੰਦ ਰਹੇਗਾ। 20 ਅਗਸਤ, 2021 ਨੂੰ, ਸ਼ੇਅਰ ਬਾਜ਼ਾਰ ਵਿੱਚ ਰੋਜ਼ਾਨਾ ਆਧਾਰ 'ਤੇ ਵਪਾਰ ਦੁਬਾਰਾ ਸ਼ੁਰੂ ਹੋਵੇਗਾ।
ਕਮੋਡਿਟੀ ਸੈਗਮੈਂਟ ਵਿੱਚ 5 ਵਜੇ ਤੋਂ ਬਾਅਦ ਹੋਵੇਗਾ ਕਾਰੋਬਾਰ
ਕਮੋਡਿਟੀ ਅਤੇ ਵਿਦੇਸ਼ੀ ਬਾਜ਼ਾਰ ਵੀ ਅੱਜ ਮੁਹਰਮ ਦੇ ਦਿਨ ਬੰਦ ਰਹਿਣ ਵਾਲੇ ਹਨ। ਮੈਟਲ ਅਤੇ ਸਰਾਫਾ ਸਮੇਤ ਹੋਲ ਸੇਲ ਕਮੋਡਿਟੀ ਮਾਰਕਿਟ ਵਿਚ ਕਾਰੋਬਾਰ ਨਹੀਂ ਹੋ ਰਿਹਾ ਹੈ। ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ਅਤੇ ਨੈਸ਼ਨਲ ਕਮੋਡਿਟੀ ਐਂਡ ਡੈਰੀਵੇਟਿਵਜ਼ ਐਕਸਚੇਂਜ (ਐਨਸੀਡੀਈਐਕਸ) 'ਤੇ ਸ਼ਾਮ 5 ਵਜੇ ਤੋਂ ਬਾਅਦ ਵਪਾਰ ਸ਼ੁਰੂ ਹੋਵੇਗਾ।ਜ਼ਿਕਰਯੋਗ ਹੈ ਕਿ ਕਮੋਡਿਟੀ ਸੈਗਮੈਂਟ ਵਿੱਚ ਸ਼ਾਮ ਦੇ ਸੈਸ਼ਨ ਵਿੱਚ ਸ਼ਾਮ 5 ਵਜੇ ਤੋਂ 11:30 ਜਾਂ 11:55 ਵਜੇ ਤੱਕ ਵਪਾਰ ਕੀਤਾ ਜਾਂਦਾ ਹੈ, ਜਦੋਂ ਕਿ ਸਵੇਰ ਦੇ ਸੈਸ਼ਨ ਵਿੱਚ, ਵਪਾਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਂਦਾ ਹੈ।