28 ਸਾਲ ''ਚ ਪਹਿਲੀ ਵਾਰ ਮੂਡੀਜ਼ ਨੇ ਘਟਾਈ ਚੀਨ ਦੀ ਰੇਟਿੰਗ

05/25/2017 4:02:57 AM

ਪੇਈਚਿੰਗ — ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ  ਚੀਨ ਦੀ ਲਾਂਗ ਟਰਮ ਲੋਕਲ ਅਤੇ ਵਿਦੇਸ਼ੀ ਕਰੰਸੀ ਰੇਟਿੰਗ ਨੂੰ ਘਟਾ ਦਿੱਤਾ ਹੈ। ਮੂਡੀਜ਼ ਨੇ ਵਿਸ਼ਵ ਦੀ ਦੂਸਰੀ ਸਭ ਤੋਂ ਵੱਡੀ ਅਰਥਵਿਵਸਥਾ ਦੀ ਆਰਥਿਕ ਮਜ਼ਬੂਤੀ ਦੇ ਆਉਣ ਵਾਲੇ ਸਾਲਾਂ 'ਚ ਕਮਜ਼ੋਰ ਹੋਣ ਦੇ ਖਦਸ਼ੇ ਦੇ ਤਹਿਤ ਰੇਟਿੰਗ ਨੂੰ ਏ. ਏ. 3 ਤੋਂ ਘਟਾ ਕੇ ਏ 1 ਕਰ ਦਿੱਤਾ ਹੈ, ਜਦੋਂਕਿ ਆਊਟਲੁੱਕ ਨੂੰ ਸਟੇਬਲ ਤੋਂ ਘਟਾ ਕੇ ਨੈਗੇਟਿਵ ਕਰ ਦਿੱਤਾ ਹੈ। ਸਾਲ 1989 ਦੇ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ।
ਮੂਡੀਜ਼ ਨੇ ਬਿਆਨ ਜਾਰੀ ਕਰ ਕੇ ਕਿਹਾ, ''ਚੀਨ ਦੀ ਅਰਥਵਿਵਸਥਾ 'ਤੇ ਕਰਜ਼ ਵਧਦਾ ਹੀ ਜਾ ਰਿਹਾ ਹੈ ਤੇ ਵਿਕਾਸ 'ਚ ਕਮੀ ਆਈ ਹੈ। ਆਗਾਮੀ ਸਾਲਾਂ 'ਚ ਚੀਨ ਦੀ ਆਰਥਿਕ ਮਜ਼ਬੂਤੀ ਦੇ ਕਮਜ਼ੋਰ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਰੇਟਿੰਗ ਨੂੰ ਘਟਾ ਦਿੱਤਾ ਗਿਆ ਹੈ। ਚੀਨ  'ਚ ਚਲ ਰਹੇ ਵਿਕਾਸ ਤੋਂ ਕੁਝ ਸਮੇਂ ਬਾਅਦ ਅਰਥਵਿਵਸਥਾ ਅਤੇ ਆਰਥਿਕ ਸਿਸਟਮ 'ਚ ਵਿਕਾਸ ਸੰਭਵ ਹੈ ਪਰ ਇਸ ਨਾਲ ਅਰਥਵਿਵਸਥਾ 'ਤੇ ਵਧਦੇ ਕਰਜ਼ ਨੂੰ ਰੋਕਿਆ ਨਹੀਂ ਜਾ ਸਕਦਾ ਹੈ। ਅਜਿਹੇ 'ਚ ਸਰਕਾਰ 'ਤੇ ਬੋਝ ਵਧੇਗਾ।'' ਇਹ ਰੇਟਿੰਗ ਅਜਿਹੇ ਸਮੇਂ 'ਚ ਆਈ ਹੈ ਜਦੋਂ ਚੀਨ ਘਟਦੀ ਵਿਕਾਸ ਦਰ ਤੇ ਵਧਦੇ ਕਰਜ਼ ਦੀ ਸਮੱਸਿਆ ਤੋਂ ਜੂਝ ਰਿਹਾ ਹੈ।
ਘੱਟ ਸਕਦਾ ਹੈ ਕ੍ਰੈਡਿਟ ਪ੍ਰੋਫਾਈਲ
ਚੀਨ ਦੀ ਪੋਟੇਨਸ਼ਲ ਜੀ. ਡੀ. ਪੀ. ਗ੍ਰੋਥ ਆਉਣ ਵਾਲੇ ਸਾਲਾਂ 'ਚ 5 ਫੀਸਦੀ ਤੱਕ ਹੋ ਜਾਣ ਦੀ ਸੰਭਾਵਨਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਅਥਾਰਟੀ ਨੇ ਕਰਜ਼ ਅਤੇ ਹਾਊਸਿੰਗ ਰਿਸਕ ਨੂੰ ਘੱਟ ਕਰਨ ਦੇ ਯਤਨਾਂ ਨੂੰ ਸ਼ੁਰੂ ਕਰ ਦਿੱਤਾ ਹੈ। ਪਹਿਲੀ ਤਿਮਾਹੀ 'ਚ ਅਰਥਵਿਵਸਥਾ 6.5 ਫੀਸਦੀ ਰਹੀ। ਮੂਡੀਜ਼ ਨੇ ਕਿਹਾ ਕਿ ਸਾਨੂੰ ਚੀਨ ਦੀ ਸਰਕਾਰ 'ਤੇ ਕਰਜ਼ ਦੇ 2018 ਤੱਕ 40 ਫੀਸਦੀ ਤੱਕ ਅਤੇ ਦਹਾਕੇ ਦੇ ਅੰਤ 45 ਫੀਸਦੀ ਹੋ ਜਾਣ ਦੀ ਉਮੀਦ ਹੈ। 
ਵਧਦੇ ਕਰਜ਼  ਨਾਲ ਚੀਨ ਦੇ ਕ੍ਰੈਡਿਟ ਪ੍ਰੋਫਾਈਲ ਦੇ ਘਟਣ ਦਾ ਸੰਕੇਤ ਮਿਲਿਆ ਹੈ ਜੋ ਅਜੇ ਏ. 1 ਰੇਟਿੰਗ 'ਤੇ ਹੈ। ਮੂਡੀਜ਼ ਸੋਵਰੇਨ ਰਿਸਕ ਗਰੁੱਪ ਦੀ ਐਸੋਸੀਏਟ ਮੈਨੇਜਿੰਗ ਡਾਇਰੈਕਟਰ ਮੈਰੀ ਡਿਰੋਨ ਨੇ ਕਿਹਾ, ''ਅਸੀਂ ਚੀਨ ਦੀ ਰੇਟਿੰਗ ਨੂੰ ਦੁਬਾਰਾ ਚੈੱਕ ਕਰਨ ਲਈ ਕੋਈ ਟਾਈਮ ਟੇਬਲ ਨਹੀਂ ਤੈਅ ਕੀਤਾ ਹੈ। ਹਾਲਾਂਕਿ ਅਸੀਂ ਰੈਗੂਲਰ ਬੇਸਿਸ 'ਤੇ ਕੰਡੀਸ਼ਨ ਨੂੰ ਮਾਨੀਟਰ ਕਰਦੇ ਰਹਾਂਗੇ।''
ਡਾਊਨ ਗ੍ਰੇਡਿੰਗ ਦਾ ਅਸਰ, ਸ਼ੰਘਾਈ ਕੰਪੋਜ਼ਿਟ ਤੇ ਯੁਆਨ 'ਚ ਗਿਰਾਵਟ
ਰੇਟਿੰਗ 'ਚ ਡਾਊਨ ਗ੍ਰਡਿੰਗ ਦਾ ਅਸਰ ਦੇਖਣ ਨੂੰ ਮਿਲਿਆ। ਮੂਡੀਜ਼ ਦੀ ਘੋਸ਼ਣਾ ਦੇ ਬਾਅਦ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਵੀ ਸ਼ੁਰੂਆਤੀ ਟ੍ਰੇਡ ਦੇ ਮੁਕਾਬਲੇ 1 ਫੀਸਦੀ ਤੱਕ ਡਿੱਗ ਗਿਆ। ਉਥੇ ਯੂਆਨ ਕਰੰਸੀ 'ਚ ਅਮਰੀਕੀ ਡਾਲਰ ਦੇ ਮੁਕਾਬਲੇ 0.1 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਆਸਟ੍ਰੇਲੀਆਈ ਡਾਲਰ 'ਚ ਵੀ ਗਿਰਾਵਟ ਦਰਜ ਕੀਤੀ ਗਈ।


Related News