ਮੋਦੀ ਨੇ ਉਦਯੋਗ ਜਗਤ ਨੂੰ ਕਿਹਾ, ਦਿਵਾਲੀ ''ਤੇ ਖਾਦੀ ਕੂਪਨ ਤੋਹਫੇ ''ਚ ਦੇਣ
Wednesday, Aug 23, 2017 - 12:34 PM (IST)
ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਯੋਦ ਜਗਤ ਨੂੰ ਕਿਹਾ ਕਿ ਦਿਵਾਲੀ ਦੇ ਤਿਉਹਾਰ 'ਤੇ ਉਹ ਤੋਹਫੇ ਖਾਦੀ ਕੂਪਨ ਦੇਣ, ਇਸ ਨਾਲ ਗਰੀਬਾਂ ਨੂੰ ਬਹੁਤ ਫਾਇਦਾ ਹੋਵੇਗਾ। ਮੋਦੀ ਨੇ ਕਿਹਾ ਕਿ ਉਦਯੋਗ ਜਗਤ ਵਲੋਂ ਕੀਤੇ ਜਾਣ ਵਾਲੇ ਇਸ ਕਾਰਜ ਤੋਂ ਇਕ ਅਜਿਹੇ ਮਾਹੌਲ ਬਣੇਗਾ ਜਿਸ 'ਚ ਲੋਕ ਗਰੀਬਾਂ ਦਾ ਧਿਆਨ ਰੱਖਣ ਦੇ ਲਈ ਪ੍ਰੋਸਾਹਿਤ ਹੋਣਗੇ। ਪ੍ਰਧਾਨ ਮੰਤਰੀ ਨੀਤੀ ਆਯੋਗ ਦੁਆਰਾ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਹ ਪ੍ਰੋਗਰਾਮ '' ਬਦਲਾਅ ਦੇ ਅਗੁਵਾ-ਜੀ 2 ਬੀ ਭਾਗੀਦਾਰੀ ਦੇ ਜਰੀਏ ਭਾਰਤ ਦਾ ਰੁਪੰਤਰਣ '' ਵਿਸ਼ੇ 'ਤੇ ਆਯੋਜਿਤ ਕੀਤਾ ਗਿਆ ਸੀ ਜਿਸ 'ਚ ਕਈ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਭਾਗ ਲਿਆ।
-ਗਰੀਬਾਂ ਦੀ ਮਦਦ 'ਤੇ ਜ਼ੋਰ
ਉਨ੍ਹਾਂ ਨੇ ਉਦਯੋਗੀਆਂ ਨੂੰ ਕਿਹਾ, '' ਆਪ ਲੋਕ ਸਮਾਨ ਖਰੀਦਣ ਦੇ ਲਈ ਕੂਪਨ ਦਿੰਦੇ ਹੋ। ਤੁਸੀਂ ਖਾਦੀ ਕੂਪਨ ਕਿਉਂ ਨਹੀਂ ਦੇ ਸਕਦੇ ਹੋ? ਇਸ ਦਿਵਾਲੀ ਤੁਸੀਂ ਖੁਦ ਦਾ ਉਪਹਾਰ ਕਿਉਂ ਨਹੀਂ ਦਿੰਦੇ ? ਮੈ ਇਹ ਨਹੀਂ ਕਹਿੰਦਾ ਕਿ ਤੋਹਫੇ ਪਾਉਣ ਦੇ ਬਾਅਦ ਲੋਕ ਖਾਦੀ ਪਹਿਣਨਾ ਸ਼ੁਰੂ ਕਰ ਦੇਣਗੇ। ਪਰ ਜੇਕਰ ਤੁਹਾਡੇ ਕੋਲ 50 ਤਰ੍ਹਾਂ ਦੇ ਕੱਪੜੇ ਹਨ ਤਾਂ ਉਨ੍ਹਾਂ 'ਚੋਂ ਇਕ ਖਾਦੀ ਦਾ ਹੋ ਸਕਦਾ ਹੈ।'' ਮੋਦੀ ਨੇ ਗਰੀਬਾਂ ਦੀ ਮਦਦ ਦੇ ਲਈ ਮਾਹੌਲ ਬਣਾਉਣ 'ਤੇ ਬਹੁਤ ਜ਼ੋਰ ਦਿੱਤਾ। '' ਅਸੀਂ ਘੱਟ ਤੋਂ ਘੱਟ ਇਕ ਕੰਮ ਅਜਿਹਾ ਕਰਨਾ ਚਾਹੀਦਾ ਜਿਸ ਨਾਲ ਗਰੀਬ ਦੀ ਸਮੱਸਿਆ ਦਾ ਹੱਲ ਹੋ ਸਕੇ। ਸਾਨੂੰ ਗਰੀਬੀ ਦਾ ਹੱਲ ਸਕਾਰਾਤਾਮਕ ਤੀਰਕੇ ਨਾਲ ਕਰਨ ਦੀ ਜ਼ਰੂਰਤ ਹੈ। ਤੁਸੀਂ ਦੇਖੋਗੇ ਕਿ ਆਪਣੇ ਆਪ ਬਦਲਾਅ ਆਵੇਗਾ। ਮੈਂ ਇਹ ਨਹੀਂ ਕਹਿੰਦਾ ਹਾਂ ਕਿ ਤੁਸੀਂ ਗੁਣਵਤਾ ਨਾਲ ਸਮਝੌਤਾ ਕਰੋਂ, ਪਰ ਸਾਨੂੰ ਗਰੀਬਾਂ ਦੀ ਮਦਦ ਦੇ ਲਈ ਮਾਹੌਲ ਬਣਾਉਣ ਦੀ ਜ਼ਰੂਰਤ ਹੈ।'' ਇਸ ਤੋਂ ਪਹਿਲਾਂ ਵੀ ਪ੍ਰਧਾਨਮੰਤਰੀ ਵਿਭਿੰਨ ਮੰਚਾਂ ਨਾਲ ਇਸ ਸਵਦੇਸ਼ੀ ਕਪੜਿਆਂ ਨੂੰ ਅਪਣਾਉਣ ਦਾ ਆਹਾਨ ਕਰ ਚੁੱਕੇ ਹਨ। ਇਸੇ ਦੀ ਪਰਿਣਾਮ ਹੈ ਕਿ ਪਿਛਲੇ ਵਿਤ ਸਾਲ 'ਚ ਖਾਦੀ ਕੱਪੜਿਆਂ ਦੀ ਵਿਕਰੀ 35 ਪ੍ਰਤੀਸ਼ਤ ਵੱਧੀ ਹੈ।
