ਖ਼ਰਾਬ ਮੋਬਾਇਲ ਠੀਕ ਕਰਵਾਉਣ ਫਲਾਈਟ ਰਾਹੀਂ ਜਾਣਾ ਪਿਆ ਦਿੱਲੀ, ਦੁਕਾਨਦਾਰ ਨੂੰ 75,250 ਰੁਪਏ ਹਰਜਾਨਾ
Monday, Sep 25, 2017 - 02:29 AM (IST)
ਦੁਰਗ— ਟੱਚ ਸਕਰੀਨ ਨੂੰ ਠੀਕ ਕਰਨ ਦੀ ਬਜਾਏ ਮੋਬਾਇਲ ਦਾ ਮਦਰ ਬੋਰਡ ਖ਼ਰਾਬ ਕਰਨ ਦੇ ਮਾਮਲੇ 'ਚ ਖਪਤਕਾਰ ਫੋਰਮ ਨੇ ਫੈਸਲਾ ਸੁਣਾਇਆ। ਖਾਸ ਗੱਲ ਇਹ ਹੈ ਕਿ ਸ਼ਿਕਾਇਤਕਰਤਾ ਵਕੀਲ ਸਮ੍ਰਿਤੀ ਨਗਰ ਨਿਵਾਸੀ ਟੀ. ਕੇ. ਤਿਵਾੜੀ ਆਪਣੇ ਮੋਬਾਇਲ ਨੂੰ ਠੀਕ ਕਰਵਾਉਣ ਲਈ ਫਲਾਈਟ ਰਾਹੀਂ ਦਿੱਲੀ ਗਏ ਸਨ।
ਇਸ ਸਬੰਧ 'ਚ ਇਲੈਕਟਰੋ ਇੰਡੀਆ ਸੁਪੇਲਾ ਦੇ ਸੰਚਾਲਕ ਨੂੰ ਦੋਸ਼ੀ ਠਹਿਰਾਉਂਦਿਆਂ ਕੁੱਲ 75,250 ਰੁਪਏ ਦਾ ਹਰਜਾਨਾ ਲਾਇਆ ਹੈ।
