Microsoft ਨੇ ਜੂਨ ਦੀ ਸ਼ੁਰੂਆਤ ''ਚ ਕਈ ਸੇਵਾਵਾਂ ਪ੍ਰਭਾਵਿਤ ਹੋਣ ਦੀ ਗੱਲ ਸਵੀਕਾਰੀ

06/18/2023 1:41:23 PM

ਨਵੀਂ ਦਿੱਲੀ- ਮਾਈਕ੍ਰੋਸਾਫਟ ਦੇ ਆਫਿਸ ਸੂਟ 'ਚ ਸ਼ਾਮਲ ਆਉਟਲੁੱਕ ਈਮੇਲ ਅਤੇ ਵਨਡਰਾਈਵ ਫਾਈਲ-ਸ਼ੇਅਰਿੰਗ ਐਪਸ ਦੇ ਨਾਲ-ਨਾਲ ਕੰਪਨੀ ਦੇ ਕਲਾਉਡ ਕੰਪਿਊਟਿੰਗ ਪਲੇਟਫਾਰਮ ਨਾਲ ਜੁੜੀਆਂ ਕਈ ਸੇਵਾਵਾਂ ਨੂੰ ਜੂਨ ਦੇ ਸ਼ੁਰੂ 'ਚ ਛਿੱਟਪੁੱਟ ਪਰ ਗੰਭੀਰ ਰੁਕਾਵਟ ਦਾ ਸਾਹਮਣੇ ਆਈ। ਇੱਕ ਹੈਕਰ ਸਮੂਹ ਨੇ ਮਾਈਕਰੋਸਾਫਟ ਨਾਲ ਜੁੜੀਆਂ ਸੇਵਾਵਾਂ 'ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਦਾਅਵਾ ਕੀਤਾ ਹੈ ਕਿ ਉਸ ਨੇ "ਜੰਕ ਟ੍ਰੈਫਿਕ" ਨੂੰ ਕੰਪਨੀ ਦੀਆਂ ਕਈ ਸਾਈਟਾਂ ਵੱਲ ਮੋੜ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।

ਇਹ ਵੀ ਪੜ੍ਹੋ: ਦੇਰੀ ਨਾਲ ਮਾਨਸੂਨ ਆਉਣ 'ਤੇ ਮੁਦਰਾਸਫੀਤੀ 'ਤੇ ਪੈ ਸਕਦਾ ਹੈ ਅਸਰ : Deutsche Bank
ਹਾਲਾਂਕਿ ਸਾਫਟਵੇਅਰ ਕੰਪਨੀ ਨੇ ਇਸ ਸਬੰਧ 'ਚ ਕੁਝ ਵੇਰਵੇ ਦਿੱਤੇ ਹਨ ਪਰ ਇਸ ਗੱਲ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਕਿ ਉਸ ਦੇ ਕਿੰਨੇ ਗਾਹਕ ਇਸ ਨਾਲ ਪ੍ਰਭਾਵਿਤ ਹੋਏ ਹਨ ਅਤੇ ਵਿਸ਼ਵ ਪੱਧਰ 'ਤੇ ਇਸ ਦਾ ਕੀ ਪ੍ਰਭਾਵ ਹੈ। ਇੱਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਹਮਲਿਆਂ ਪਿੱਛੇ ਹੈਕਰ ਸਮੂਹ ਐਨਾਨਿਮਸ ਸੂਡਾਨ ਦਾ ਹੱਥ ਸੀ, ਜਿਸ ਨੇ ਉਸ ਸਮੇਂ ਆਪਣੇ ਟੈਲੀਗ੍ਰਾਮ ਅਕਾਊਂਟ 'ਤੇ ਜ਼ਿੰਮੇਵਾਰੀ ਲਈ ਸੀ।
ਕੁਝ ਸੁਰੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਸ ਗਰੁੱਪ ਦੇ ਰੂਸ ਨਾਲ ਸਬੰਧ ਹਨ। 'ਦਿ ਐਸੋਸੀਏਟਿਡ ਪ੍ਰੈਸ' ਦੀ ਬੇਨਤੀ 'ਤੇ ਮਾਈਕ੍ਰੋਸਾਫਟ ਨੇ ਸ਼ੁੱਕਰਵਾਰ ਸ਼ਾਮ ਨੂੰ ਇਕ 'ਬਲਾਗ ਪੋਸਟ' 'ਚ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ, ''ਹਮਲਿਆਂ ਨੇ ਕੁਝ ਸੇਵਾਵਾਂ ਨੂੰ 'ਅਸਥਾਈ ਤੌਰ' ਤੇ ਪ੍ਰਭਾਵਿਤ ਕੀਤਾ। ਹਮਲਾਵਰਾਂ ਦਾ ਉਦੇਸ਼ 'ਵਿਘਨ ਪਾਉਣਾ ਅਤੇ ਸੁਰਖੀਆਂ 'ਚ ਆਉਣਾ ਸੀ।

ਇਹ ਵੀ ਪੜ੍ਹੋ:  ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
ਉਨ੍ਹਾਂ ਨੇ ਯਕੀਨਨ ਨੇ ਦੁਨੀਆ ਭਰ ਦੇ 'ਜ਼ੋਂਬੀ ਕੰਪਿਊਟਰਾਂ' ਦੇ ਅਖੌਤੀ 'ਬੋਟਨੈੱਟ' ਤੋਂ ਵੱਖ-ਵੱਖ ਮਾਈਕ੍ਰੋਸਾਫਟ ਸਰਵਰਾਂ 'ਤੇ ਹਮਲਾ ਕਰਨ ਲਈ 'ਕਲਾਊਡ ਇਨਫਰਾਸਟ੍ਰਕਚਰ' ਅਤੇ 'ਵਰਚੁਅਲ ਪ੍ਰਾਈਵੇਟ ਨੈੱਟਵਰਕ (ਵੀਪੀਐੱਨ)' ਨੂੰ ਕਿਰਾਏ 'ਤੇ ਲਿਆ ਸੀ।" ਹਾਲਾਂਕਿ, ਮਾਈਕ੍ਰੋਸਾਫਟ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਸਾਈਬਰ ਹਮਲੇ ਨਾਲ ਕਿਸੇ ਗਾਹਕ ਦੇ ਡੇਟਾ ਦੀ ਉਲੰਘਣਾ ਹੋਈ ਜਾਂ ਗੋਪਨੀਯਤਾ ਪ੍ਰਭਾਵਿਤ ਹੋਈ ਹੈ।

ਇਹ ਵੀ ਪੜ੍ਹੋ: ਹੁਣ ਰੇਲਵੇ ਸੈਕਟਰ 'ਚ ਵੀ ਧਮਾਲ ਮਚਾਉਣ ਦੀ ਤਿਆਰੀ 'ਚ ਗੌਤਮ ਅਡਾਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News