Metro AG ਦੇ ਗਲੋਬਲ CEO ਗ੍ਰੇਬੇਲ ਨੇ ਭਾਰਤ ਤੋਂ ਬਾਹਰ ਜਾਣ ਦੇ ਦਿੱਤੇ ਸੰਕੇਤ

12/20/2022 6:09:22 PM

ਨਵੀਂ ਦਿੱਲੀ - ਮੈਟਰੋ ਏਜੀ ਦੇ ਗਲੋਬਲ ਮੁੱਖ ਕਾਰਜਕਾਰੀ ਅਧਿਕਾਰੀ ਸਟੀਫਨ ਗਰੂਬੇਲ ਨੇ ਕਿਹਾ ਕਿ ਕੰਪਨੀ ਆਪਣੇ ਭਾਰਤ ਕਾਰੋਬਾਰ 'ਤੇ ਵਿਚਾਰ-ਵਟਾਂਦਰੇ ਦੇ "ਬਹੁਤ ਹੀ ਉੱਨਤ" ਪੱਧਰ 'ਤੇ ਹੈ, ਪਹਿਲੀ ਵਾਰ ਸੁਝਾਅ ਦਿੱਤਾ ਗਿਆ ਹੈ ਕਿ ਉਹ ਜਲਦੀ ਹੀ ਦੇਸ਼ ਤੋਂ ਬਾਹਰ ਨਿਕਲਣ ਬਾਰੇ ਸੋਚ ਰਹੀ ਹੈ। ਲਗਭਗ 19 ਸਾਲ ਪਹਿਲਾਂ ਭਾਰਤੀ ਬਾਜ਼ਾਰ ਵਿਚ ਕੰਮਕਾਜ ਸ਼ੁਰੂ ਕਰਨ ਵਾਲੀ ਮੈਟਰੋ ਭਾਰਤੀ ਬਾਜ਼ਾਰ ਵਿਚੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਹੀ ਹੈ। 

ਭਾਰਤ ਨੂੰ ਛੱਡਣ ਦੀਆਂ ਸੰਭਾਵਨਾ ਬਾਰੇ ਪੁੱਛੇ ਜਾਣ ਦੇ ਬਾਰੇ ਗ੍ਰੇਬੇਲ ਨੇ ਕਿਹਾ ਕਿ ਅਸੀਂ ਭਾਰਤ ਦੇ ਸਬੰਧ ਵਿਚ ਕਾਫੀ ਐਡਵਾਂਸ ਪ੍ਰੋਸੈੱਸ ਵਿਚ ਚਰਚਾ ਕਰ ਰਹੇ ਹਾਂ ਅਤੇ ਜਲਦੀ ਹੀ ਮੈਚਿਉਰਿਟੀ ਪੱਧਰ 'ਤੇ ਆ ਜਾਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। 

ਦੂਜੇ ਪਾਸੇ ਕੰਪਨੀ ਦੀ ਸਾਲਾਨਾ ਰਿਪੋਰਟ ਮੁਤਾਬਕ ਕਾਰੋਬਾਰ ਵਿਚ 21 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੁਝ ਸਮਾਂ ਪਹਿਲਾਂ ਇਹ ਖ਼ਬਰ ਵੀ ਸਾਹਮਣੇ ਆਈ ਸੀ ਕਿ ਰਿਲਾਇੰਸ ਇੰਡਸਟਰੀ ਮੈਟਰੋ ਦੇ ਕੈਸ਼ ਐਂਡ ਕੈਰੀ ਕਾਰੋਬਾਰ ਨੂੰ ਖ਼ਰੀਦਣ ਲਈ ਵਿਟਾਰ-ਵਟਾਂਦਰਾ ਕਰ ਰਹੀ ਹੈ।

B2B ਖੰਡ ਪਹਿਲਾਂ ਹੀ ਰਿਲਾਇੰਸ ਰਿਟੇਲ ਦੇ 2,400 ਤੋਂ ਵੱਧ ਕਰਿਆਨਾ ਸਟੋਰ ਹਨ। ਦੂਜੇ ਪਾਸੇ ਮੈਟਰੋ ਭਾਰਤ ਵਿੱਚ 31 ਥੋਕ ਸਟੋਰਾਂ ਦਾ ਸੰਚਾਲਨ ਕਰਦਾ ਹੈ। ਜਿਨ੍ਹਾਂ ਵਿੱਚੋਂ ਸੱਤ ਪ੍ਰਮੁੱਖ ਸਥਾਨਾਂ ਵਿੱਚ ਕੰਪਨੀ ਦੀ ਮਲਕੀਅਤ ਵਾਲੀ ਜ਼ਮੀਨ 'ਤੇ ਹਨ। ਦੂਜੇ ਪਾਸੇ ਕੰਪਨੀ ਵਲੋਂ ਜਨਤਕ ਤੌਰ 'ਤੇ ਅਜਿਹਾ ਕੋਈ ਬਿਆਨ ਨਹੀਂ ਆਇਆ ਹੈ ਕਿ ਉਹ ਭਾਰਤ ਛੱਡਣਾ ਚਾਹੁੰਦੀ ਹੈ। 

ਇਹ ਵੀ ਪੜ੍ਹੋ : ਭਾਰਤ 'ਚ ਫਰਾਂਸੀਸੀ ਦੂਤਾਵਾਸ 'ਚ ਧੋਖਾਧੜੀ, 64 ਲੋਕਾਂ ਦੇ ਸ਼ੈਂਗੇਨ ਵੀਜ਼ਾ ਦਸਤਾਵੇਜ਼ "ਗੁੰਮ"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News