ਲਾਕਡਾਊਨ ਤੋਂ ਬਾਹਰ ਨਿਕਲਦੇ ਹੀ ਮਰਸਡੀਜ਼-ਬੈਂਜ਼ ਦੀ ਹੋ ਗਈ ਬੱਲੇ-ਬੱਲੇ

Thursday, Sep 24, 2020 - 12:16 AM (IST)

ਲਾਕਡਾਊਨ ਤੋਂ ਬਾਹਰ ਨਿਕਲਦੇ ਹੀ ਮਰਸਡੀਜ਼-ਬੈਂਜ਼ ਦੀ ਹੋ ਗਈ ਬੱਲੇ-ਬੱਲੇ

ਮੁੰਬਈ— ਮਰਸਡੀਜ਼ ਬੈਂਜ ਨੇ ਬਾਜ਼ਾਰ ਦੇ ਕੋਵਿਡ-19 ਲਾਕਡਾਊਨ ਤੋਂ ਬਾਹਰ ਨਿਕਲਣ ਤੋਂ ਬਾਅਦ ਜੂਨ ਤੇ ਅਗਸਤ ਵਿਚਕਾਰ ਆਪਣੇ ਆਨਲਾਈਨ ਪੋਰਟਲ ਜ਼ਰੀਏ 500 ਤੋਂ ਵੱਧ ਲਗਜ਼ਰੀ ਕਾਰਾਂ ਵੇਚੀਆਂ ਹਨ, ਯਾਨੀ ਹਰ ਰੋਜ਼ ਤਕਰੀਬਨ 5 ਤੋਂ ਵੱਧ ਕਾਰਾਂ ਦੀ ਵਿਕਰੀ ਕੀਤੀ ਹੈ। ਇਨ੍ਹਾਂ 'ਚੋਂ ਅੱਧੇ ਗਾਹਕਾਂ ਦੇ ਘਰਾਂ ਤੱਕ ਗੱਡੀਆਂ ਪਹੁੰਚਾਈਆਂ ਗਈਆਂ, ਜਦੋਂ ਕਿ ਬਾਕੀ ਖਰੀਦਦਾਰ ਸ਼ੋਅਰੂਮ 'ਚ ਆ ਕੇ ਆਪਣੀ ਗੱਡੀ ਲੈ ਕੇ ਗਏ।

ਮਰਸਡੀਜ਼-ਬੈਂਜ ਇੰਡੀਆ ਦੇ ਉਪ ਮੁਖੀ (ਵਿਕਰੀ ਅਤੇ ਮਾਰਕੀਟਿੰਗ) ਸੰਤੋਸ਼ ਅਈਅਰ ਨੇ ਕਿਹਾ, ''ਪਿਛਲੇ 3 ਮਹੀਨਿਆਂ 'ਚ ਅਸੀਂ 500 ਤੋਂ ਵੱਧ ਕਾਰਾਂ ਆਨਲਾਈਨ ਵੇਚੀਆਂ ਹਨ। ਇਨ੍ਹਾਂ 'ਚ 30 ਫੀਸਦੀ ਪ੍ਰੀ-ਓਨਡ ਮਰਸਡੀਜ਼-ਬੈਂਜ਼ ਕਾਰਾਂ ਸ਼ਾਮਲ ਹਨ ਅਤੇ ਬਾਕੀ ਨਵੀਆਂ ਕਾਰਾਂ ਹਨ।''

ਉਨ੍ਹਾਂ ਕਿਹਾ ਕਿ ਆਨਲਾਈਨ ਵਿਕਰੀ ਸਾਡੀ ਉਮੀਦਾਂ ਤੋਂ ਵੱਧ ਗਈ ਹੈ, ਇਹ ਸਾਡੀ ਸਮੁੱਚੀ ਵਿਕਰੀ ਦਾ 15 ਹੋ ਗਈ ਹੈ। ਸੰਤੋਸ਼ ਅਈਅਰ ਨੇ ਕਿਹਾ ਕਿ ਆਨਲਾਈਨ ਪਲੇਟਫਾਰਮ 'ਤੇ ਗਾਹਕ ਹਰ ਡੀਲਰ ਦੇ ਮੌਜੂਦ ਸਟਾਕ, ਕੀਮਤਾਂ ਅਤੇ ਉਨ੍ਹਾਂ ਦੇ ਉਪਲਬਧ ਡਿਸਕਾਊਂਟ ਦੇਖ ਸਕਦੇ ਹਨ ਅਤੇ ਪਸੰਦੀਦਾ ਕਾਰ ਬੁੱਕ ਕਰ ਸਕਦੇ ਹਨ। ਹਾਲਾਂਕਿ, ਕਈ ਮਾਮਲਿਆਂ 'ਚ ਡਿਲਿਵਰੀ ਸ਼ੋਅਰੂਮ ਤੋਂ ਹੀ ਹੁੰਦੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਸਾਊਦੀ ਨੇ ਭਾਰਤ ਜਾਣ-ਆਉਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ ► ਪੰਜਾਬ ਦੇ ਬਾਸਮਤੀ ਕਿਸਾਨਾਂ ਲਈ ਬੁਰੀ ਖ਼ਬਰ, ਲੱਗ ਸਕਦੈ ਇਹ ਵੱਡਾ ਝਟਕਾ

ਮਰਸਡੀਜ਼ ਬੈਂਜ਼ ਇੰਡੀਆ ਨੇ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਰਾਸ਼ਟਰ ਪੱਧਰੀ ਪਾਬੰਦੀਆਂ ਦੌਰਾਨ ਇਸ ਸਾਲ ਅਪ੍ਰੈਲ 'ਚ ਆਪਣਾ “Merc from home'' ਆਨਲਾਈਨ ਪਲੇਟਫਾਰਮ ਲਿਆਂਦਾ ਸੀ। ਹਾਲਾਂਕਿ, ਮਰਸਡੀਜ਼ ਨੂੰ ਅਨੁਮਾਨ ਹੈ ਕਿ ਮਹਾਮਾਰੀ ਦੇ ਪ੍ਰਭਾਵ ਕਾਰਨ ਪਿਛਲੇ ਸਾਲ ਨਾਲੋਂ 2020 'ਚ ਸਮੁੱਚੀ ਵਿਕਰੀ 40 ਫੀਸਦੀ ਘੱਟ ਰਹੇਗੀ। ਕੰਪਨੀ ਨੇ ਪਿਛਲੇ ਸਾਲ ਭਾਰਤ 'ਚ 13,786 ਵਾਹਨ ਵੇਚੇ ਸਨ। ਗੌਰਤਲਬ ਹੈ ਕਿ ਸਾਲ 2019 'ਚ ਕੁੱਲ ਲਗਜ਼ਰੀ ਵਾਹਨ ਬਾਜ਼ਾਰ ਲਗਭਗ 35,000 ਯੂਨਿਟ ਸੀ, ਜੋ ਇਸ ਸਾਲ ਲਗਭਗ 21,000-22,000 ਯੂਨਿਟ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ-  ਵਿਦੇਸ਼ ਘੁੰਮਣ ਤੇ ਪੜ੍ਹਨ ਦੀ ਕਰ ਰਹੇ ਹੋ ਤਿਆਰੀ, ਤਾਂ ਜਾਣ ਲਓ ਨਵਾਂ ਨਿਯਮ ►UAE ਦਾ ਇਨ੍ਹਾਂ ਸ਼ਰਤਾਂ 'ਤੇ ਕਰ ਸਕਦੇ ਹੋ ਹਵਾਈ ਸਫ਼ਰ, ਜਾਣੋ ਨਿਯਮ


author

Sanjeev

Content Editor

Related News