Meesho ਨੇ ਆਪਣਾ ਕਰਿਆਨਾ ਕਾਰੋਬਾਰ ਕੀਤਾ ਬੰਦ, ਇੰਨੇ ਲੋਕਾਂ ਨੇ ਗਵਾਈ ਨੌਕਰੀ!

Saturday, Aug 27, 2022 - 03:56 PM (IST)

ਨਵੀਂ ਦਿੱਲੀ- ਘਰੇਲੂ ਸੋਸ਼ਲ ਕਾਮਰਸ ਕੰਪਨੀ ਮੀਸ਼ੋ ਨੇ ਕਥਿਤ ਤੌਰ 'ਤੇ ਭਾਰਤ 'ਚ ਆਪਣਾ ਕਰਿਆਨਾ ਕਾਰੋਬਾਰ ਬੰਦ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਸੁਪਰ ਸਟੋਰ ਨਾਂ ਦੀ ਇਕ ਸੇਵਾ ਨੂੰ ਭਾਰਤ ਦੇ 90 ਫੀਸਦੀ ਤੋਂ ਜ਼ਿਆਦਾ ਸ਼ਹਿਰਾਂ (ਨਾਗਪੁਰ ਅਤੇ ਮੈਸੂਰ ਨੂੰ ਛੱਡ ਕੇ ) 'ਚ ਬੰਦ ਕਰ ਦਿੱਤਾ ਗਿਆ ਹੈ। ਕੰਪਨੀ ਦੇ ਇਸ ਫ਼ੈਸਲੇ ਤੋਂ ਬਾਅਦ ਤਕਰੀਬਨ 300 ਮੀਸ਼ੋ ਕਰਮਚਾਰੀਆਂ ਨੂੰ ਆਪਣੀ ਨੌਕਰੀ ਗਵਾਉਣੀ ਪਈ ਹੈ। 
ਕੰਪਨੀ ਨੇ ਨਹੀਂ ਜਾਰੀ ਕੀਤਾ ਅਧਿਕਾਰਿਕ ਬਿਆਨ 
ਕੰਪਨੀ ਨੇ ਇਸ ਬਾਰੇ 'ਚ ਹੁਣ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ। ਦੱਸ ਦੇਈਏ ਕਿ ਬੀਤੀ ਅਪ੍ਰੈਲ 'ਚ ਮੀਸ਼ੋ ਨੇ  Farmiso ਨੂੰ Superstore ਦੇ ਨਾਂ ਨਾਲ ਰੀਬ੍ਰਾਂਡ ਕੀਤਾ ਸੀ, ਜਿਸ ਦਾ ਉਦੇਸ਼ ਟਿਅਰ 2 ਬਾਜ਼ਾਰਾਂ 'ਚ ਦੈਨਿਕ ਉਪਯੋਗ ਦੀਆਂ ਵਸਤੂਆਂ ਦੀ ਉਪਭੋਗਤਾਵਾਂ ਦੀ ਮੰਗ ਨੂੰ ਪੂਰਾ ਕਰਨਾ ਸੀ। 
ਅਪ੍ਰੈਲ 'ਚ ਕੰਪਨੀ ਨੇ 150 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਕੀਤਾ ਸੀ ਬਾਹਰ 
ਅਪ੍ਰੈਲ ਮਹੀਨੇ 'ਚ ਕੰਪਨੀ ਨੇ 150 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਕੱਢ ਦਿੱਤਾ ਸੀ ਜਿਸ 'ਚੋਂ  Farmiso ਤੋਂ ਸਨ, ਕਿਉਂਕਿ ਇਸ ਦਾ ਉਦੇਸ਼ ਕੰਪਨੀ ਦਾ ਆਪਣੇ ਕਰਿਆਨਾ ਵਪਾਰ ਨੂੰ ਮੁੱਖ ਪਲੇਟਫਾਰਮ ਦੇ ਅੰਦਰ ਇਕੱਠਾ ਕਰਨਾ ਸੀ। ਉਸ ਤੋਂ ਪਹਿਲਾਂ ਸੋਸ਼ਲ ਮੀਡੀਆ ਕਾਮਰਸ ਪਲੇਟਫਾਰਮ ਨੇ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੇ ਦੌਰਾਨ ਵੀ 200 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। 
ਛੇ ਸੂਬਿਆਂ 'ਚ ਚੱਲ ਰਹੇ ਸਨ ਮੀਸ਼ੋ ਸੁਪਰਸਟੋਰ
ਮੀਡੀਆ ਰਿਪੋਰਟ ਮੁਤਾਬਕ ਜ਼ਿਆਦਾਤਰ ਸ਼ਹਿਰਾਂ 'ਚ ਕੰਪਨੀ ਨੇ ਆਪਣੇ ਕਿਰਾਨਾ ਕਾਰੋਬਾਰ ਦਾ ਸੰਚਾਲਨ ਬੰਦ ਕਰਨ ਦਾ ਫ਼ੈਸਲਾ ਘੱਟ ਰਾਜਸਵ ਅਤੇ ਜ਼ਿਆਦਾ ਖਰਚ ਨੂੰ ਦੇਖ ਹੋਏ ਲਿਆ। ਦੱਸ ਦੇਈਏ ਕਿ ਮੀਸ਼ੋ ਸੁਪਰਸਟੋਰ ਛੇ ਸੂਬਿਆਂ-ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ 'ਚ ਚੱਲ ਰਹੇ ਸਨ। ਰਿਪੋਰਟ ਮੁਤਾਬਕ ਮੀਸ਼ੋ ਨੇ ਨੌਕਰੀ ਤੋਂ ਕੱਢੇ ਗਏ ਲੋਕਾਂ ਨੂੰ ਵਿਭਾਜਨ ਪੈਕੇਜ ਦੇ ਰੂਪ 'ਚ ਦੋ ਮਹੀਨੇ ਦੀ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News