ਟਾਪ 7 ਕੰਪਨੀਆਂ ਦਾ MCap 1.51 ਲੱਖ ਕਰੋੜ ਰੁਪਏ ਵਧਿਆ, RIL ਅਤੇ TCS ਨੂੰ ਹੋਇਆ ਸਭ ਤੋਂ ਵੱਧ ਲਾਭ

05/29/2023 11:43:37 AM

ਬਿਜ਼ਨੈੱਸ ਡੈਸਕ - ਸੈਂਸੈਕਸ ਦੀ ਚੋਟੀ ਦੀਆਂ 10 ਕੰਪਨੀਆਂ 'ਚੋਂ 7 ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ਵਿੱਚ ਪਿਛਲੇ ਹਫ਼ਤੇ ਸਮੂਹਿਕ ਤੌਰ 'ਤੇ 1,51,140.39 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਭ ਤੋਂ ਵੱਧ ਲਾਭ ਵਿੱਚ ਰਿਲਾਇੰਸ ਇੰਡਸਟਰੀਜ਼ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.) ਰਹੀ। ਸਮੀਖਿਆ ਹਫ਼ਤੇ ਦੌਰਾਨ ਰਿਲਾਇੰਸ ਇੰਡਸਟਰੀਜ਼, ਟੀਸੀਐੱਸ, ਹਿੰਦੁਸਤਾਨ ਯੂਨੀਲੀਵਰ, ਆਈਟੀਸੀ, ਇੰਫੋਸਿਸ, ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਅਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਮੁੱਲ ਵਿੱਚ ਵਾਧਾ ਹੋਇਆ ਹੈ, ਨਾਲ ਹੀ ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ ਅਤੇ ਐੱਚਡੀਐੱਫਸੀ ਦੇ ਬਾਜ਼ਾਰ ਮੁੱਲ ਵਿੱਚ ਗਿਰਾਵਟ ਆਈ ਹੈ।

ਪਿਛਲੇ ਹਫ਼ਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 772.01 ਅੰਕ ਜਾਂ 1.25 ਫ਼ੀਸਦੀ ਦੇ ਲਾਭ 'ਤੇ ਰਿਹਾ। ਸਮੀਖਿਆ ਹਫ਼ਤੇ 'ਚ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 43,131.02 ਕਰੋੜ ਰੁਪਏ ਵਧ ਕੇ 16,95,833.65 ਕਰੋੜ ਰੁਪਏ ਹੋ ਗਿਆ। TCS ਦਾ ਬਾਜ਼ਾਰ ਮੁੱਲ 39,243.32 ਕਰੋੜ ਰੁਪਏ ਵਧ ਕੇ 12,18,098.20 ਕਰੋੜ ਰੁਪਏ ਹੋ ਗਿਆ। ITC ਦਾ ਮਾਰਕੀਟ ਕੈਂਪ 29,578.69 ਕਰੋੜ ਰੁਪਏ ਵਧ ਕੇ 5,51,431.15 ਕਰੋੜ ਰੁਪਏ ਅਤੇ ਇੰਫੋਸਿਸ ਦਾ 20,171.09 ਕਰੋੜ ਰੁਪਏ ਵਧ ਕੇ 5,46,662.99 ਕਰੋੜ ਰੁਪਏ 'ਤੇ ਪਹੁੰਚ ਗਿਆ।

ਸਟੇਟ ਬੈਂਕ ਆਫ ਇੰਡੀਆ (SBI) ਦਾ ਬਾਜ਼ਾਰ ਪੂੰਜੀਕਰਣ 9,638.58 ਕਰੋੜ ਰੁਪਏ ਵਧ ਕੇ 5,22,848.39 ਕਰੋੜ ਰੁਪਏ ਅਤੇ ਭਾਰਤੀ ਏਅਰਟੈੱਲ ਦਾ 6,981.11 ਕਰੋੜ ਰੁਪਏ ਵਧ ਕੇ 4,56,031.45 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਮਾਰਕੀਟ ਕੈਪ 2,396.58 ਕਰੋੜ ਰੁਪਏ ਵਧ ਕੇ 6,23,017.62 ਕਰੋੜ ਰੁਪਏ ਹੋ ਗਿਆ।

ਇਸ ਰੁਝਾਨ ਦੇ ਉਲਟ, HDFC ਬੈਂਕ ਦਾ ਮੁਲਾਂਕਣ 17,825.74 ਕਰੋੜ ਰੁਪਏ ਘਟ ਕੇ 9,02,742.36 ਕਰੋੜ ਰੁਪਏ ਰਹਿ ਗਿਆ। HDFC ਦਾ ਮਾਰਕੀਟ ਕੈਪ 11,382.46 ਕਰੋੜ ਰੁਪਏ ਘਟ ਕੇ 4,88,466.16 ਕਰੋੜ ਰੁਪਏ ਰਹਿ ਗਿਆ। ICICI ਬੈਂਕ ਦਾ ਬਾਜ਼ਾਰ ਮੁਲਾਂਕਣ 2,642.52 ਕਰੋੜ ਰੁਪਏ ਘਟ ਕੇ 6,64,553.58 ਕਰੋੜ ਰੁਪਏ ਰਹਿ ਗਿਆ।
 


rajwinder kaur

Content Editor

Related News