ਟਾਪ 10 ਕੰਪਨੀਆਂ ਦਾ Mcap 1.68 ਲੱਖ ਕਰੋੜ ਰੁਪਏ ਘਟਿਆ, ਰਿਲਾਇੰਸ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ

Sunday, Dec 25, 2022 - 03:39 PM (IST)

ਟਾਪ 10 ਕੰਪਨੀਆਂ ਦਾ Mcap 1.68 ਲੱਖ ਕਰੋੜ ਰੁਪਏ ਘਟਿਆ, ਰਿਲਾਇੰਸ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ

ਬਿਜ਼ਨੈੱਸ ਡੈਸਕ—ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਚੋਟੀ ਦੀਆਂ 10 ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਣ ਪਿਛਲੇ ਹਫਤੇ 1,68,552.42 ਕਰੋੜ ਰੁਪਏ ਘੱਟ ਗਿਆ ਹੈ। ਇਨ੍ਹਾਂ ਵਿੱਚੋਂ ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਪਿਛਲੇ ਹਫਤੇ ਸੈਂਸੈਕਸ 1,492.52 ਅੰਕ ਜਾਂ 2.43 ਫੀਸਦੀ ਟੁੱਟਿਆ ਸੀ। ਚੀਨ ਅਤੇ ਕੁਝ ਹੋਰ ਦੇਸ਼ਾਂ 'ਚ ਕੋਵਿਡ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਵਿਚਾਲੇ ਬਾਜ਼ਾਰ ਦੀ ਧਾਰਨਾ ਕਮਜ਼ੋਰ ਰਹੀ। ਰਿਲਾਇੰਸ ਇੰਡਸਟਰੀਜ਼ ਦਾ ਮੁਲਾਂਕਣ 42,994.44 ਕਰੋੜ ਰੁਪਏ ਘਟ ਕੇ 16,92,411.37 ਕਰੋੜ ਰੁਪਏ ਰਹਿ ਗਿਆ। ਭਾਰਤੀ ਸਟੇਟ ਬੈਂਕ ਦਾ ਬਾਜ਼ਾਰ ਮੁਲਾਂਕਣ 26,193.74 ਕਰੋੜ ਰੁਪਏ ਡਿੱਗ ਕੇ 5,12,228.09 ਕਰੋੜ ਰੁਪਏ 'ਤੇ ਆ ਗਿਆ।
ਐੱਚ.ਡੀ.ਐੱਫ.ਸੀ ਬੈਂਕ ਦਾ ਮੁਲਾਂਕਣ 22,755.96 ਕਰੋੜ ਰੁਪਏ ਦੀ ਗਿਰਾਵਟ ਨਾਲ 8,90,970.33 ਕਰੋੜ ਰੁਪਏ ਅਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ) ਦਾ ਮੁੱਲ 18,690.03 ਕਰੋੜ ਰੁਪਏ ਦੀ ਗਿਰਾਵਟ ਨਾਲ 4,16,848.97 ਕਰੋੜ ਰੁਪਏ ਰਿਹਾ। ਆਈ.ਸੀ.ਆਈ.ਸੀ.ਆਈ ਬੈਂਕ ਦਾ ਬਾਜ਼ਾਰ ਪੂੰਜੀਕਰਣ 16,014.14 ਕਰੋੜ ਰੁਪਏ ਘਟ ਕੇ 6,13,366.40 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 11,877.18 ਕਰੋੜ ਰੁਪਏ ਘਟ ਕੇ 6,15,557.67 ਕਰੋੜ ਰੁਪਏ ਰਹਿ ਗਿਆ।
ਇੰਫੋਸਿਸ ਦਾ ਬਾਜ਼ਾਰ ਪੂੰਜੀਕਰਣ 10,436.04 ਕਰੋੜ ਰੁਪਏ ਘਟ ਕੇ 6,30,181.15 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ ਦਾ ਬਾਜ਼ਾਰ ਪੂੰਜੀਕਰਣ 8,181.86 ਕਰੋੜ ਰੁਪਏ ਘਟ ਕੇ 4,78,278.62 ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਵਿੱਚੋਂ ਸਭ ਤੋਂ ਕੀਮਤੀ ਕੰਪਨੀ ਦਾ ਖਿਤਾਬ ਬਰਕਰਾਰ ਰੱਖਿਆ।


author

Aarti dhillon

Content Editor

Related News