ਮਾਰੂਤੀ ਸੁਜ਼ੂਕੀ ਨੇ ਉਤਪਾਦਨ ਵਧਾਉਣਾ ਕੀਤਾ ਸ਼ੁਰੂ, ਨਵੰਬਰ 'ਚ ਇੰਨਾ ਰਿਹਾ

12/05/2020 9:52:28 PM

ਨਵੀਂ ਦਿੱਲੀ— ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਨਵੰਬਰ ਵਿਚ ਉਸ ਦਾ ਕੁੱਲ ਉਤਪਾਦਨ 5.91 ਫ਼ੀਸਦੀ ਵੱਧ ਕੇ 1,50,221 ਇਕਾਈ ਰਿਹਾ। ਕੰਪਨੀ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਕੁੱਲ 1,41,834 ਵਾਹਨ ਤਿਆਰ ਕੀਤੇ ਸਨ।

ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਇਸ ਅਰਸੇ ਦੌਰਾਨ ਯਾਤਰੀ ਵਾਹਨਾਂ ਦਾ ਉਤਪਾਦਨ 5.38 ਫ਼ੀਸਦੀ ਵੱਧ ਕੇ 1,46,577 ਇਕਾਈ ਰਿਹਾ, ਜਦੋਂ ਕਿ ਪਿਛਲੇ ਸਾਲ ਇਹ 1,39,084 ਇਕਾਈ ਸੀ।

ਅਲਟੋ ਅਤੇ ਐੱਸ ਪ੍ਰੈਸੋ ਸਮੇਤ ਮਿਨੀ ਕਾਰਾਂ ਦਾ ਉਤਪਾਦਨ ਇਕ ਸਾਲ ਪਹਿਲਾਂ ਦੀ 24,052 ਇਕਾਈਆਂ ਤੋਂ ਵੱਧ ਕੇ 24,336 ਇਕਾਈ ਹੋ ਗਿਆ। ਇਸੇ ਤਰ੍ਹਾਂ ਵੇਗਨਆਰ, ਸੇਲੇਰੀਓ, ਇਗਨਿਸ, ਸਵਿੱਫਟ, ਬਲੇਨੋ, ਡਿਜ਼ਾਇਰ ਸਮੇਤ ਕੰਪੈਕਟ ਕਾਰਾਂ ਦਾ ਉਤਪਾਦਨ ਨਵੰਬਰ 2019 ਵਿਚ 85,133 ਇਕਾਈਆਂ ਦੇ ਮੁਕਾਬਲੇ 85,118 ਇਕਾਈ ਰਿਹਾ। ਇਹ 8.93 ਫ਼ੀਸਦੀ ਦਾ ਵਾਧਾ ਹੈ।

ਉਪਯੋਗਤਾ ਵਾਹਨਾਂ 'ਜਿਪਸੀ, ਅਰਟਿਗਾ, ਐੱਸ-ਕਰਾਸ, ਵਿਟਾਰਾ ਬ੍ਰੇਜ਼ਾ ਅਤੇ ਐਕਸਐਲ 6' ਦੇ ਮਾਮਲੇ ਵਿਚ ਉਤਪਾਦਨ 9.07 ਫ਼ੀਸਦੀ ਘੱਟ ਕੇ 24,719 ਇਕਾਈ ਰਹਿ ਗਿਆ। ਪਿਛਲੇ ਸਾਲ ਨਵੰਬਰ ਵਿਚ ਇਸ ਸ਼੍ਰੇਣੀ ਦੇ 27,187 ਵਾਹਨ ਦਾ ਉਤਪਾਦਨ ਕੀਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਉਸ ਨੇ ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦਾ 3,644 ਇਕਾਈਆਂ ਦਾ ਉਤਪਾਦਨ ਕੀਤਾ, ਜੋ ਇਕ ਸਾਲ ਪਹਿਲਾਂ ਨਵੰਬਰ ਦੇ ਮਹੀਨੇ ਵਿਚ 2,750 ਇਕਾਈਆਂ ਸੀ।


Sanjeev

Content Editor

Related News