ਮਾਰੂਤੀ ਸੁਜ਼ੂਕੀ ਨੇ ਹਾਸਲ ਕੀਤੀ 2 ਕਰੋਡ਼ ਯਾਤਰੀ ਵਾਹਨ ਵੇਚਣ ਦੀ ਉਪਲੱਬਧੀ
Sunday, Dec 01, 2019 - 12:52 AM (IST)

ਨਵੀਂ ਦਿੱਲੀ (ਭਾਸ਼ਾ)-ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਘਰੇਲੂ ਬਾਜ਼ਾਰ ’ਚ 2 ਕਰੋਡ਼ ਯਾਤਰੀ ਵਾਹਨ ਵੇਚਣ ਦੀ ਉਪਲੱਬਧੀ ਹਾਸਲ ਕੀਤੀ ਹੈ।ਕੰਪਨੀ ਨੇ ਕਿਹਾ ਕਿ ਉਸ ਨੇ 37 ਸਾਲਾਂ ਤੋਂ ਘੱਟ ਸਮੇਂ ’ਚ ਇਹ ਉਪਲੱਬਧੀ ਹਾਸਲ ਕੀਤੀ ਹੈ। ਕੰਪਨੀ ਨੇ 14 ਦਸੰਬਰ 1983 ਨੂੰ ਆਪਣੇ ਪਹਿਲੇ ਯਾਤਰੀ ਵਾਹਨ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਮਾਰੂਤੀ 800 ਦੀ ਵਿਕਰੀ ਦੇ ਨਾਲ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਕੰਪਨੀ ਨੇ ਕਿਹਾ ਕਿ ਉਸ ਨੇ ਪਹਿਲਾਂ ਇਕ ਕਰੋਡ਼ ਯਾਤਰੀ ਵਾਹਨ ਦੀ ਵਿਕਰੀ ਕਰੀਬ 29 ਸਾਲਾਂ ’ਚ ਕੀਤੀ, ਜਦੋਂਕਿ ਅਗਲੇ ਇਕ ਕਰੋਡ਼ ਯਾਤਰੀ ਵਾਹਨ 8 ਸਾਲਾਂ ’ਚ ਹੀ ਵੇਚੇ।