ਮਾਰੂਤੀ ਸੁਜ਼ੂਕੀ ਆਲਟੋ ਨੇ 40 ਲੱਖ ਇਕਾਈ ਦੀ ਕੁੱਲ ਵਿਕਰੀ ਦਾ ਅੰਕੜਾ ਪਾਰ ਕੀਤਾ
Friday, Aug 14, 2020 - 12:16 AM (IST)

ਨਵੀਂ ਦਿੱਲੀ (ਭਾਸ਼ਾ)–ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਲਿਮਟੇਡ (ਐੱਮ. ਐੱਸ. ਆਈ. ਐੱਲ.) ਨੇ ਕਿਹਾ ਕਿ ਉਸ ਦੀ ਸ਼ੁਰੂਆਤੀ ਪੱਧਰ ਦੀ ਕਾਰ ਆਲਟੋ ਦੀ ਕੁੱਲ ਵਿਕਰੀ 40 ਲੱਖ ਇਕਾਈ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਕਾਰ ਨੂੰ ਸਤੰਬਰ 2000 'ਚ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਗਿਆ ਸੀ ਅਤੇ ਇਹ ਲਗਾਤਾਰ 16 ਸਾਲਾਂ ਤੋਂ ਭਾਰਤ 'ਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਰਹੀ ਹੈ। ਐੱਮ. ਐੱਸ. ਆਈ. ਐੱਲ. ਨੇ ਕਿਹਾ ਕਿ ਆਲਟੋ ਦੇ 76 ਫੀਸਦੀ ਖਰੀਦਦਾਰਾਂ ਦੀ ਇਹ ਪਹਿਲੀ ਕਾਰ ਸੀ। ਕੰਪਨੀ ਦੇ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਆਲਟੋ ਲਗਾਤਾਰ 16 ਸਾਲ ਤੋਂ ਭਾਰਤ 'ਚ ਸਭ ਤੋਂ ਵੱਧ ਵਿਕਣ ਵਾਲੀ ਕਾਰ ਅਤੇ ਅਸੀਂ 40 ਲੱਖ ਇਕਾਈ ਵਿਕਰੀ ਦੀ ਇਕ ਹੋਰ ਜ਼ਿਕਰਯੋਗ ਪ੍ਰਾਪਤੀ ਦਾ ਐਲਾਨ ਕਰਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ।