ਮਾਰੂਤੀ ਤੇ ਟੋਇਟਾ ਮਿਲ ਕੇ ਬਣਾਉਣਗੇ ਕਿਫਾਇਤੀ ਈ-ਕਾਰ

Friday, Dec 17, 2021 - 04:04 PM (IST)

ਆਟੋ ਡੈਸਕ– ਸੁਜ਼ੂਕੀ ਮੋਟਰ ਕਾਰਪ ਅਤੇ ਟੋਇਟਾ ਮੋਟਰ ਕਾਰਪ ਦੀਆਂ ਭਾਰਤੀ ਸਹਾਇਕ ਕੰਪਨੀਆਂ ਮਿਲ ਕੇ ਇਕ ਬੋਰਨ ਇਲੈਕਟ੍ਰਿਕ ਪਲੇਟਫਾਰਮ ਵਿਕਸਿਤ ਕਰ ਰਹੀਆਂ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦਾ ਕਾਰਬਨ ਨਿਕਾਸਨੀ ਘਟਾਉਣ ਦਾ ਟੀਚਾ ਹਾਸਲ ਕਰਨ ਲਈ ਅਹਿਮ ਨੀਤੀਗਤ ਉਤਸ਼ਾਹ ਦੇਣ ਨਾਲ ਈ.ਵੀ. ਦਾ ਨਵਾਂ ਬਾਜ਼ਾਰ ਬਣੇਗਾ। ਇਸ ਪ੍ਰਾਜੈਕਟ ਦੀ ਜਾਣਕਾਰੀ ਰੱਖਣ ਵਾਲੇ ਵੱਖ-ਵੱਖ ਲੋਕਾਂ ਨੇ ਕਿਹਾ ਕਿ ਇਹ ਈ-ਕਾਰ ਕੰਪਨੀ ਦੇ ਅਗਲੇ 5 ਸਾਲਾਂ ਦੌਰਾਨ ਵਿਕਲਪਿਕ ਪਾਵਰਟੇਰਨ ਤਕਨੀਕ ’ਤੇ ਆਧਾਰਿਤ ਵੱਖ-ਵੱਖ ਮਾਡਲਾਂ ’ਚੋਂ ਇਕ ਹੋਵੇਗੀ। 

ਉਪਰ ਜਿਨ੍ਹਾਂ ਲੋਕਾਂ ਦਾ ਹਵਾਲਾ ਦਿੱਤਾ ਗਿਆ ਹੈ, ਉਨ੍ਹਾਂ ’ਚੋਂ ਇਕ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਇੰਡੀਆ ਕਿਫਾਇਤੀ ਈ.ਵੀ. ਦੇ ਪ੍ਰਾਜੈਕਟ ਦੀ ਅਗਵਾਈ ਕਰੇਗੀ। ਇਹ ਈ.ਵੀ. ਭਾਰਤ ’ਚ 2024 ਦੇ ਅੰਤ ਜਾਂ 2025 ਦੀ ਸ਼ੁਰੂਆਤ ’ਚ ਤਿਆਰ ਹੋਣ ਦੇ ਆਸਾਰ ਹਨ। ਕੰਪਨੀ ਨੇ ਇਕ ਪਖਵਾੜੇ ਪਹਿਲਾਂ ਆਪਣੇ ਸਪਲਾਇਰਾਂ ਤੋਂ ਸਪੇਅਰਜ਼ ਲਈ ਟੈਂਡਰ ਮੰਗੇ ਹਨ। 

ਮਾਰੂਤੀ ਸੁਜ਼ੂਕੀ ਇੰਡੀਆ ਦੇ ਇਕ ਬੁਲਾਰੇ ਨੇ ਕਿਹਾ, ‘ਅਸੀਂ ਐਲਾਨਕੀਤਾ ਹੈ ਕਿ ਅਸੀਂ 2025 ਤਕ ਈ.ਵੀ. ਪੇਸ਼ ਕਰਾਂਗੇ। ਇਸ ਪ੍ਰੋਟੋਟਾਈਪ ਲਈਵਿਕਾਸਅਤੇ ਪ੍ਰੀਖਣ ਦਾ ਕੰਮ ਤੈਅ ਸਮੇਂ ਮੁਤਾਬਕ ਚੱਲ ਰਿਹਾ ਹੈ। ਅਜੇ ਇਹ ਫੈਸਲਾ ਨਹੀਂ ਲਿਆ ਗਿਆ ਕਿ ਇਸਦਾ ਨਿਰਮਾਣ ਕਿਸ ਪਲਾਂਟ ’ਚ ਕੀਤਾ ਜਾਵੇਗਾ। ਅਸੀਂ ਆਪਣੀ ਨੀਤੀ ਮੁਤਾਬਕ, ਹੋਰ ਸਾਰੇ ਪਹਿਲੂਆਂ ਨੂੰ ਲੈ ਕੇ ਬਾਜ਼ਾਰ ਦੇ ਕਿਆਸਾਂ ’ਤੇ ਕੋਈ ਟਿੱਪਣੀ ਨਹੀਂ ਕਰਦੇ।’

ਟੋਇਟਾ ਕਿਲੇਸਕਰ ਮੋਟਰਸ ਨੂੰ ਅਲੱਗ ਤੋਂ ਭੇਜੇ ਗਏ ਈਮੇਲ ਦਾ ਕੋਈ ਜਵਾਬ ਨਹੀਂ ਮਿਲਿਆ। ਟੋਇਟਾ ਅਤੇ ਸੁਜ਼ੂਕੀ ਹਰ ਸਾਲ ਇਸ ਮਾਡਲ ਦੀਆਂ ਕਰੀਬ 1,14,000 ਕਾਰਾਂ ਬਣਾਉਣ ਦੀ ਯੋਜਨਾ ਬਣਾ ਰਹੀਆਂ ਹਨ। ਇਸ ਮਾਡਲ ਨਾਲ ਘਰੇਲੂ ਮੰਗ ਪੂਰੀ ਕਰਨ ਤੋਂ ਇਲਾਵਾ ਇਸ ਨੂੰ ਯੂਰਪ ਅਤੇ ਥਾਈਲੈਂਡ ਨੂੰ ਵੀ ਨਿਰਯਾਤ ਕੀਤਾ ਜਾਵੇਗਾ। ਇਸ ਮਾਡਲ ’ਤੇ ਸੁਜ਼ੂਕੀ ਅਤੇ ਟੋਇਟਾ ਦਾ ਬੈਜ ਹੋਵੇਗਾ, ਠੀਕ ਉਸੇ ਤਰ੍ਹਾਂ ਜਿਵੇਂ ਇਹ ਹੋਰ ਪੈਟ੍ਰੋਲੀਅਮ ਆਧਾਰਿਤ ਮਾਡਲਾਂ ’ਤੇ ਹੁੰਦਾ ਹੈ। ਦੋਵਾਂ ਜਪਾਨੀ ਕਾਰ ਨਿਰਮਾਤਾਵਾਂ ’ਚ 2018 ’ਚ ਗਲੋਬਲ ਸਾਂਝੈਦਾਰੀ ਸਮਝੌਤਾ ਹੋਇਾ ਸੀ, ਜਿਸ ਤਹਿਤ ਦੋਵੇਂ ਕੰਪਨੀਆਂ ਭਾਰਤ ਅਤੇ ਕੁਝ ਹੋਰ ਬਾਜ਼ਾਰਾਂ ਲਈ ਮਾਡਲ ਅਤੇ ਤਕਨੀਕ ਸਾਂਝਾ ਕਰਨਗੀਆਂ। ਟੋਇਟਾ ਰੀਬੈਜ਼ਡ ਬਲੈਨੋ ਅਤੇ ਵਿਟਾਰਾ ਬ੍ਰੇਜ਼ਾ ਨੂੰ ਗਲਾਂਜਾ ਅਤੇ ਅਰਬਨ ਕਰੂਜ਼ਰ ਦੇ ਨਾਮ ਨਾਲ ਵੇਚਦੀ ਹੈ। 


Rakesh

Content Editor

Related News