9 ਮਹੀਨੇ ਦੀ ਕਟੌਤੀ ਦੇ ਬਾਅਦ ਮਾਰੂਤੀ ਨੇ ਨਵੰਬਰ ''ਚ ਚਾਰ ਫੀਸਦੀ ਵਧਾਇਆ ਉਤਪਾਦਨ

Sunday, Dec 08, 2019 - 05:05 PM (IST)

9 ਮਹੀਨੇ ਦੀ ਕਟੌਤੀ ਦੇ ਬਾਅਦ ਮਾਰੂਤੀ ਨੇ ਨਵੰਬਰ ''ਚ ਚਾਰ ਫੀਸਦੀ ਵਧਾਇਆ ਉਤਪਾਦਨ

ਨਵੀਂ ਦਿੱਲੀ—ਦੇਸ਼ ਦੀ ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਨ.ਐੱਸ.ਆਈ.) ਨੇ ਨਵੰਬਰ 'ਚ ਆਪਣਾ ਉਤਪਾਦਨ 4.33 ਫੀਸਦੀ ਵਧਾਇਆ ਹੈ। ਇਸ ਤੋਂ ਪਿਛਲੇ ਨੌ ਮਹੀਨੇ ਦੌਰਾਨ ਮੰਗ 'ਚ ਕਮੀ ਦੀ ਵਜ੍ਹਾ ਨਾਲ ਕੰਪਨੀ ਨੂੰ ਆਪਣੇ ਉਤਪਾਦਨ 'ਚ ਕਟੌਤੀ ਕਰਨੀ ਪਈ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਨਵੰਬਰ 'ਚ ਉਸ ਨੇ 1,41,834 ਵਾਹਨਾਂ ਦਾ ਉਤਪਾਦਨ ਕੀਤਾ ਜਦੋਂਕਿ ਇਕ ਸਾਲ ਪਹਿਲਾਂ ਇਸ ਮਹੀਨੇ 'ਚ ਕੰਪਨੀ ਦਾ ਉਤਪਾਦਨ 1,35,946 ਇਕਾਈ ਸੀ।
ਬੀਤੇ ਮਹੀਨੇ ਕੰਪਨੀ ਦਾ ਯਾਤਰੀ ਵਾਹਨਾਂ ਦਾ ਉਤਪਾਦਨ ਕੀਤਾ ਜਦੋਂਕਿ ਇਕ ਸਾਲ ਪਹਿਲਾਂ ਇਸ ਮਹੀਨੇ 'ਚ ਕੰਪਨੀ ਦਾ ਉਤਪਾਦਨ 1,35,946 ਇਕਾਈ ਸੀ।

PunjabKesari
ਬੀਤੇ ਮਹੀਨੇ ਕੰਪਨੀ ਦਾ ਯਾਤਰੀ ਵਾਹਨਾਂ ਦਾ ਉਤਪਾਦਨ 1,39,084 ਇਕਾਈ ਰਿਹਾ ਜੋ ਨਵੰਬਰ 2018 'ਚ 1,34,149 ਇਕਾਈ ਸੀ। ਇਸ ਤਰ੍ਹਾਂ ਯਾਤਰੀ ਵਾਹਨਾਂ ਦੇ ਉਤਪਾਦਨ 'ਚ 3.67 ਫੀਸਦੀ ਦਾ ਵਾਧਾ ਹੋਇਆ। ਮਹੀਨੇ ਦੇ ਦੌਰਾਨ ਮਿਨੀ ਅਤੇ ਕਾਮਪੈਕਟ ਖੰਡ ਆਲਟੋ, ਨਵੀਂ ਵੈਗਨਆਰ, ਸੈਲੇਰਿਓ, ਸਵਿੱਫਟ ਬਲੇਨੋ ਅਤੇ ਡਿਜ਼ਾਇਰ ਦਾ ਕੁੱਲ ਉਤਪਾਦਨ 102.185 ਇਕਾਈ ਰਿਹਾ ਜੋ ਇਕ ਸਾਲ ਪਹਿਲਾਂ ਇਸ ਮਹੀਨੇ 'ਚ 95,883 ਇਕਾਈ ਰਿਹਾ ਸੀ। ਯੂਟੀਲਿਟੀ ਵਾਹਨਾਂ ਸਮਲਨ ਵਿਟਾਰਾ ਬ੍ਰੇਜਾ, ਐਰਟਿਗਾ ਅਤੇ ਐੱਸ-ਕਰਾਸ ਦਾ ਉਤਪਾਦਨ ਇਸ ਦੌਰਾਨ 18 ਫੀਸਦੀ ਵਧ ਕੇ 27,187 ਇਕਾਈ 'ਤੇ ਪਹੁੰਚ ਗਿਆ ਜੋ ਇਕ ਸਾਲ ਪਹਿਲਾਂ ਇਸ ਮਹੀਨੇ 'ਚ 23,038 ਇਕਾਈ ਰਿਹਾ ਸੀ।

PunjabKesari
ਮਾਧਿਅਮ ਆਕਾਰ ਦੀ ਸਿਆਜ਼ ਦਾ ਉਤਪਾਦਨ ਨਵੰਬਰ 'ਚ ਵਧ ਕੇ 1,830 ਇਕਾਈ 'ਤੇ ਪਹੁੰਚ ਗਿਆ ਹੈ ਜੋ ਇਸ ਸਾਲ ਪਹਿਲਾਂ ਸਮਾਨ ਮਹੀਨੇ 'ਚ 1,460 ਇਕਾਈ ਸੀ। ਹਲਕੇ ਵਪਾਰਕ ਵਾਹਨ ਸੁਪਰ ਕੈਰੀ ਦਾ ਉਤਪਾਦਨ ਵਧ ਕੇ 2,750 ਇਕਾਈ 'ਤੇ ਪਹੁੰਚ ਗਿਆ ਜੋ ਕੰਪਨੀ ਦਾ ਉਤਪਾਦਨ 1,19,337 ਇਕਾਈ ਰਿਹਾ ਸੀ। ਇਸ ਤਰ੍ਹਾਂ ਸਤੰਬਰ 'ਚ ਕੰਪਨੀ ਦਾ ਉਤਪਾਦਨ 17.48 ਫੀਸਦੀ ਦੀ ਕਟੌਤੀ ਦੇ ਨਾਲ 1,32,199 ਇਕਾਈ ਰਿਹਾ ਸੀ।


author

Aarti dhillon

Content Editor

Related News