ਨੌ ਦਿਨਾਂ ਦੀ ਗਿਰਾਵਟ 'ਤੇ ਲੱਗੀ ਬ੍ਰੇਕ, ਬਾਜ਼ਾਰ 'ਚ ਦਿਸੀ ਚੰਗੀ ਰਿਕਵਰੀ
Tuesday, May 14, 2019 - 04:40 PM (IST)

ਮੁੰਬਈ—ਬਾਜ਼ਾਰ 'ਚ ਲਗਾਤਾਰ 9 ਦਿਨਾਂ ਦੀ ਗਿਰਾਵਟ 'ਤੇ ਅੱਜ ਬ੍ਰੇਕ ਲੱਗੀ ਹੈ। ਸੈਂਸੈਕਸ ਨਿਫਟੀ ਦੋਵੇ ਚੰਗੇ ਵਾਧੇ ਨਾਲ ਅੱਜ ਹਰੇ ਨਿਸ਼ਾਨ 'ਚ ਬੰਦ ਹੋਏ ਹਨ। ਸੈਂਸੈਕਸ ਅੱੱਜ ਕਰੀਬ 230 ਅੰਕਾਂ ਦੀ ਮਜ਼ਬੂਤੀ ਲੈ ਕੇ ਬੰਦ ਹੋਇਆ ਹੈ, ਉੱਧਰ ਨਿਫਟੀ ਵੀ ਕਰੀਬ 0.7 ਫੀਸਦੀ ਚੜ੍ਹ ਕੇ 11220 ਦੇ ਪਾਰ ਬੰਦ ਹੋਣ 'ਚ ਕਾਮਯਾਬ ਰਿਹਾ ਹੈ।
ਆਈ.ਟੀ.ਸੀ., ਰਿਲਾਇੰਸ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐੱਲ ਐਂਡ ਟੀ. ਨੇ ਬਾਜ਼ਾਰ ਨੂੰ ਅੱਜ ਸਭ ਤੋਂ ਜ਼ਿਆਦਾ ਸਹਾਰਾ ਦਿੱਤਾ ਹੈ। ਕੱਲ ਵੀ ਭਾਰੀ ਗਿਰਾਵਟ ਦੇ ਬਾਅਦ ਸਰਕਾਰੀ ਬੈਂਕਾਂ 'ਚ ਚੰਗੀ ਰਿਕਵਰੀ ਦੇਖਣ ਨੂੰ ਮਿਲੀ ਪੀ.ਐੱਨ.ਬੀ., ਬੈਂਕ ਆਫ ਬੜੌਦਾ ਅਤੇ ਕੇਨਰਾ ਬੈਂਕ 'ਚੋਂ 3 ਤੋਂ 6 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ।
ਫਾਰਮਾ ਸ਼ੇਅਰਾਂ 'ਚ ਵੀ ਅੱਜ ਰੌਣਕ ਵਾਪਸ ਆਈ, ਕੱਲ ਵੀ ਭਾਰੀ ਗਿਰਾਵਟ ਦੇ ਬਾਅਦ ਸਨਫਾਰਮਾ 4 ਫੀਸਦੀ ਚੜ੍ਹਿਆ, ਲਿਊਪਿਨ, ਬਾਇਓਕਾਨ ਅਤੇ ਵਾਕਹਾਰਟਸ 'ਚ ਵੀ 2 ਤੋਂ 3 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਹਾਲਾਂਕਿ ਆਟੋ ਸ਼ੇਅਰਾਂ 'ਤੇ ਲਗਾਤਾਰ ਦਬਾਅ ਬਣਾ ਰਿਹਾ। ਆਇਸ਼ਰ ਮੋਟਰਸ, ਐੱਮ ਐਂਡ ਐੱਮ ਅਤੇ ਹੀਰੋ ਮੋਟੋ 1 ਸਾਲ 'ਚ ਸਭ ਤੋਂ ਜ਼ਿਆਦਾ ਕਮਜ਼ੋਰ ਹੋਏ ਹਨ।
ਦਿੱਗਜ ਸ਼ੇਅਰਾਂ ਦੇ ਨਾਲ ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਹਰਿਆਲੀ ਵਾਪਸ ਆਉਂਦੀ ਦਿਸੀ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.62 ਫੀਸਦੀ ਦੇ ਵਾਧੇ ਨਾਲ 14215 ਦੇ ਕਰੀਬ ਬੰਦ ਹੋਇਆ ਹੈ। ਉੱਧਰ ਸਮਾਲਕੈਪ ਇੰਡੈਕਸ 0.3 ਫੀਸਦੀ ਵਧ ਕੇ 13840 ਦੇ ਪਾਰ ਬੰਦ ਹੋਇਆ ਹੈ। ਤੇਲ ਅਤੇ ਗੈਸ ਸ਼ੇਅਰਾਂ 'ਚ ਵੀ ਅੱਜ ਖਰੀਦਾਰੀ ਵਾਪਸ ਆਈ ਜਿਸ ਦੇ ਚੱਲਦੇ ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ 1.25 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਕੱਲ ਦੀ ਭਾਰੀ ਗਿਰਾਵਟ ਦੇ ਬਾਅਦ ਬੈਂਕ ਸ਼ੇਅਰਾਂ 'ਚ ਅੱਜ ਚੰਗੀ ਰਿਕਵਰੀ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਪੀ.ਐੱਸ.ਯੂ. ਬੈਂਕ ਇੰਡੈਕਸ 2.85 ਫੀਸਦੀ ਅਤੇ ਪ੍ਰਾਈਵੇਟ ਬੈਂਕ ਇੰਡੈਕਸ 0.41 ਫੀਸਦੀ ਦਾ ਵਾਧਾ ਲੈ ਕੇ ਬੰਦ ਹੋਇਆ ਹੈ। ਬੈਂਕਿੰਗ ਸ਼ੇਅਰਾਂ 'ਚ ਹੋਈ ਖਰੀਦਾਰੀ ਦੇ ਦਮ 'ਤੇ ਨਿਫਟੀ ਅੱਜ 0.60 ਫੀਸਦੀ ਦੇ ਵਾਧੇ ਨਾਲ 28830 ਦੇ ਕਰੀਬ ਬੰਦ ਹੋਇਆ ਹੈ।