ਟਾਪ 10 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 1.88 ਲੱਖ ਕਰੋੜ ਰੁਪਏ ਵਧਿਆ, ITC ਰਹੀ ਫ਼ਾਇਦੇ ''ਚ

Sunday, Feb 05, 2023 - 02:47 PM (IST)

ਟਾਪ 10 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 1.88 ਲੱਖ ਕਰੋੜ ਰੁਪਏ ਵਧਿਆ, ITC ਰਹੀ ਫ਼ਾਇਦੇ ''ਚ

ਬਿਜ਼ਨੈੱਸ ਡੈਸਕ—ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 9 ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) 'ਚ ਪਿਛਲੇ ਹਫ਼ਤੇ  ਸਮੂਹਿਕ ਤੌਰ 'ਤੇ 1.88 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਆਈ.ਟੀ.ਸੀ. ਨੂੰ ਸਭ ਤੋਂ ਜ਼ਿਆਦਾ ਫ਼ਾਇਦੇ 'ਚ ਰਹੀ। ਪਿਛਲੇ ਹਫ਼ਤੇ ਬੀ.ਐੱਸ.ਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,510.98 ਅੰਕ ਜਾਂ 2.54 ਫ਼ੀਸਦੀ ਦੇ ਲਾਭ 'ਚ ਰਿਹਾ। ਸਮੀਖਿਆ ਅਧੀਨ ਹਫ਼ਤੇ 'ਚ ਰਿਲਾਇੰਸ ਇੰਡਸਟਰੀਜ਼ ਨੂੰ ਛੱਡ ਕੇ ਚੋਟੀ ਦੀਆਂ 10 ਕੰਪਨੀਆਂ 'ਚੋਂ ਹੋਰ ਦੇ ਬਾਜ਼ਾਰ ਮੁੱਲਾਂਕਣ 'ਚ ਉਛਾਲ ਆਇਆ। ਚੋਟੀ ਦੀਆਂ 10 ਕੰਪਨੀਆਂ 'ਚੋਂ ਨੌਂ ਦਾ ਬਾਜ਼ਾਰ ਪੂੰਜੀਕਰਣ ਸਮੂਹਿਕ ਤੌਰ 'ਤੇ 1,88,366.69 ਕਰੋੜ ਰੁਪਏ ਵਧ ਗਿਆ ਹੈ।
ਸਮੀਖਿਆ ਅਧੀਨ ਹਫ਼ਤੇ 'ਚ ਆਈ.ਟੀ.ਸੀ. ਦਾ ਬਾਜ਼ਾਰ ਮੁਲਾਂਕਣ 43,321.81 ਕਰੋੜ ਰੁਪਏ ਵਧ ਕੇ 4,72,353.27 ਕਰੋੜ ਰੁਪਏ 'ਤੇ ਪਹੁੰਚ ਗਿਆ। ਇੰਫੋਸਿਸ ਦਾ ਮਾਰਕੀਟ ਕੈਪ 34,043.38 ਕਰੋੜ ਰੁਪਏ ਵਧ ਕੇ 6,72,935.25 ਕਰੋੜ ਰੁਪਏ ਰਿਹਾ। ਆਈ.ਸੀ.ਆਈ.ਸੀ.ਆਈ ਬੈਂਕ ਦਾ ਬਾਜ਼ਾਰ ਪੂੰਜੀਕਰਣ 32,239.66 ਕਰੋੜ ਰੁਪਏ ਵਧ ਕੇ 6,02,749 ਕਰੋੜ ਰੁਪਏ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ) ਦਾ 26,143.92 ਕਰੋੜ ਰੁਪਏ ਦੇ ਵਾਧੇ ਨਾਲ 12,74,026.80 ਕਰੋੜ ਰੁਪਏ 'ਤੇ ਪਹੁੰਚ ਗਿਆ।
ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 23,900.84 ਕਰੋੜ ਰੁਪਏ ਵਧ ਕੇ 9,25,188.45 ਕਰੋੜ ਰੁਪਏ ਅਤੇ ਭਾਰਤੀ ਏਅਰਟੈੱਲ ਦਾ 10,432.23 ਕਰੋੜ ਰੁਪਏ ਵਧ ਕੇ 4,42,015.45 ਕਰੋੜ ਰੁਪਏ ਰਿਹਾ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਮੁੱਲ 7,988.61 ਕਰੋੜ ਰੁਪਏ ਵਧ ਕੇ 6,21,678.35 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਚ.ਡੀ.ਐੱਫ.ਸੀ ਦਾ ਮਾਰਕੀਟ ਕੈਪ 6,503.28 ਕਰੋੜ ਰੁਪਏ ਵਧ ਕੇ 4,92,313.07 ਕਰੋੜ ਰੁਪਏ ਹੋ ਗਿਆ। ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦਾ ਬਾਜ਼ਾਰ ਪੂੰਜੀਕਰਣ 3,792.96 ਕਰੋੜ ਰੁਪਏ ਵਧ ਕੇ 4,85,900.49 ਕਰੋੜ ਰੁਪਏ ਰਿਹਾ।
ਹਾਲਾਂਕਿ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 5,885.97 ਕਰੋੜ ਰੁਪਏ ਘਟ ਕੇ 15,75,715.14 ਕਰੋੜ ਰੁਪਏ ਰਹਿ ਗਿਆ। ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ 'ਚ ਪਹਿਲਾ ਸਥਾਨ ਰਿਲਾਇੰਸ ਇੰਡਸਟਰੀਜ਼ ਨੇ ਬਰਕਰਾਰ ਰੱਖਿਆ ਹੈ। ਉਸ ਤੋਂ ਬਾਅਦ ਕ੍ਰਮਵਾਰ ਟੀ.ਸੀ.ਐੱਸ., ਐੱਚ.ਡੀ.ਐੱਫ.ਸੀ. ਬੈਂਕ, ਇੰਫੋਸਿਸ, ਹਿੰਦੁਸਤਾਨ ਯੂਨੀਲੀਵਰ, ਆਈ.ਸੀ.ਆਈ.ਸੀ.ਆਈ ਬੈਂਕ, ਐੱਚ.ਡੀ.ਐੱਫ.ਸੀ, ਐੱਸ.ਬੀ.ਆਈ., ਆਈ.ਟੀ.ਸੀ. ਅਤੇ ਭਾਰਤੀ ਏਅਰਟੈੱਲ ਦਾ ਸਥਾਨ ਰਿਹਾ ਹੈ।


author

Aarti dhillon

Content Editor

Related News