6 ਉੱਚ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 76,383 ਕਰੋੜ ਰੁਪਏ ਵਧਿਆ

10/15/2017 4:04:07 PM

ਨਵੀਂਦਿੱਲੀ—ਬਾਜ਼ਾਰ ਪੂੰਜੀਕਰਣ ਦੇ ਲਿਹਾਜ ਨਾਲ ਦੇਸ਼ ਦੀਆਂ ਦੱਸ ਚੋਟੀ ਦੀਆਂ ਕੰਪਨੀਆਂ 'ਚੋਂ 6 ਦਾ ਬਾਜ਼ਾਰ ਪੂੰਜੀਕਰਣ ਬੀਤੇ ਹਫਤੇ ਕੁਲ ਮਿਲਾ ਕੇ 76,382.8 ਕਰੋੜ ਰੁਪਏ ਵੱਧਿਆ। ਇਸ 'ਚ ਰਿਲਾਇੰਸ ਇੰਡਸਟਰੀਜ਼ ਲਿਮੀਟੇਡ ਅਤੇ ਟੀ.ਸੀ.ਐੱਸ. ਸਭ ਤੋਂ ਜ਼ਿਆਦਾ ਫਾਇਦੇ 'ਚ ਰਹੀ। ਤਾਜਾ ਅੰਕੜਿਆਂ ਦੇ ਅਨੁਸਾਰ ਸ਼ੁੱਕਰਵਾਰ ਨੂੰ ਸਮਾਪਤ ਹਫਤੇ 'ਚ ਆਈ.ਟੀ.ਸੀ, ਮਾਰੂਤੀ ਸੁਜੂਕੀ ਇੰਡੀਆ, ਓ.ਐੱਨ.ਜੀ.ਸੀ. ਅਤੇ ਐੱਸ.ਬੀ.ਆਈ.ਦੇ ਬਾਜ਼ਾਰ ਪੂੰਜੀਕਰਣ 'ਚ ਗਿਰਾਵਟ ਆਈ ਉੱਥੇ ਹੀ ਆਰ.ਆਈ.ਐੱਲ, ਟਾਟਾ ਕੰਸਲਟੇਂਸੀ ਸਿਰਵਸੇਜ ( ਟੀ.ਸੀ.ਐੱਸ), ਐੱਚ.ਡੀ.ਐੱਫ.ਸੀ. ਬੈਂਕ ,ਐੱਚ.ਡੀ.ਐੱਫ.ਸੀ, ਹਿੰਦੂਸਤਾਨ ਯੂਨੀਲੀਵਰ ਐੱਚ.ਯੂ.ਐੱਲ.ਅਤੇ ਇਨਫੋਸਿਸ ਦਾ ਬਾਜ਼ਾਰ ਪੂੰਜੀਕਰਣ ਵਧਿਆ। ਰਿਲਾਇੰਸ ਇੰਡਸਟਰੀ ( ਆਰ.ਆਈ.ਐੱਲ) ਦਾ ਬਾਜ਼ਾਰ ਪੂੰਜੀਕਰਣ ਇਸ ਦੌਰਾਨ 25,235.21 ਕਰੋੜ ਰੁਪਏ ਵੱਧ ਕੇ 5,55,174.77 ਕਰੋੜ ਰੁਪਏ ਹੋ ਗਿਆ ਅਤੇ ਉਹ ਦਸ ਉੱਚ ਕੰਪਨੀਆਂ 'ਚ ਸਭ ਤੋਂ ਅਧਿਕ ਫਾਇਦੇ 'ਚ ਰਹੀ।
ਇਸੇ ਤਰ੍ਹਾਂ ਟੀ.ਸੀ.ਐੱਸ.ਦਾ ਬਾਜ਼ਾਰ ਪੂੰਜੀਕਰਣ 21,363.45 ਕਰੋੜ ਰੁਪਏ ਵੱਧ ਕੇ 4,89,435.48 ਕਰੋੜ ਰੁਪਏ, ਐੱਚ.ਡੀ.ਐੱਫ.ਸੀ.ਬੈਂਕ ਦਾ ਬਾਜ਼ਾਰ ਪੂੰਜੀਕਰਣ 13,992.34 ਕਰੋੜ ਰੁਪਏ ਵੱਧ ਕੇ 4,78,930.85 ਕਰੋੜ ਰੁਪਏ ਹੋ ਗਿਆ। ਹਿੰਦੂਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 8,896.01 ਕਰੋੜ ਰੁਪਏ ਵੱਧ ਕੇ 2,69.823.90 ਕਰੋੜ ਰੁਪਏ, ਐੱਚ.ਡੀ.ਐੱਫ.ਸੀ ਦਾ ਬਾਜ਼ਾਰ ਪੂੰਜੀਕਰਣ 4,035.59 ਕਰੋੜ ਰੁਪਏ ਵੱਧ ਕੇ 2.81,582.08 ਕਰੋੜ ਰੁਪਏ ਰਿਹਾ। ਇਨਫੋਸਿਸ ਦਾ ਬਜ਼ਾਰ ਪੂੰਜੀਕਰਣ ਮਿਆਦ ਅਵਧੀ 'ਚ 2,860.2 ਕਰੋੜ ਰੁਪਏ ਵੱਧ ਕੇ 2,14.082.80 ਕਰੋੜ ਰੁਪਏ ਹੋ ਗਿਆ। ਇਸਦੇ ਵਿਪਰੀਤ ਓ.ਐੱਨ.ਜੀ.ਸੀ. ਦਾ ਬਜ਼ਾਰ ਪੂੰਜੀਕਰਣ ਮਿਆਦ ਹਫਤੇ 'ਚ 4,619.97 ਕਰੋੜ ਰੁਪਏ ਘਟਾ ਕੇ 2,18,293.33 ਕਰੋੜ ਰੁਪਏ ਰਹਿ ਗਿਆ।
ਐੱਸ.ਬੀ.ਆਈ. ਦਾ ਬਾਜ਼ਾਰ ਪੂੰਜੀਕਰਣ ਵੀ 3,625.46 ਕਰੋੜ ਰੁਪਏ ਘਟਾ ਕੇ 2,17,916.11ਕਰੋੜ ਰੁਪਏ ਅਤੇ ੰਮਾਰੂਤੀ ਦਾ ਬਾਜ਼ਾਰ ਪੂੰਜੀਕਰਣ 1,137.34 ਕਰੋੜ ਰੁਪਏ ਘਟਾ ਕੇ 2,37,803.46 ਕਰੋੜ ਰੁਪਏ ਰਹਿ ਗਿਆ। ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਣ 243.67 ਕਰੋੜ ਘਟਾ ਤੇ 3,23,902.24 ਕਰੋੜ ਰੁਪਏ ਰਹਿ ਗਿਆ। ਇਸ ਦੌਰਾਨ ਬਾਜ਼ਾਰ ਪੂੰਜੀਕਰਣ ਦੇ ਲਿਹਾਜ ਤੋਂ ਸਭ ਤੋਂ ਮੂਲਵਾਨ ਦਸ ਕੰਪਨੀਆਂ ਦੀ ਸੂਚੀ 'ਚ ਆਰ.ਆਈ.ਐੱਲ. ਪਹਿਲੇ ਸਥਾਨ 'ਤੇ ਰਹੀ ਹੈ। ਉਸਦੇ ਬਾਅਦ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ.ਬੈਂਕ, ਆਈ.ਟੀ.ਸੀ, ਐੱਚ.ਡੀ.ਐੱਫ.ਸੀ, ਐੱਚ.ਯੂ.ਐੱਲ, ਮਾਰੂਤੀ, ਓ ਐੱਨ.ਜੀ.ਸੀ, ਐੱਸ.ਬੀ.ਆਈ.ਅਤੇ ਇਨਫੋਸਿਸ ਰਹੀ।


Related News